ਐੱਨ.ਡੀ.ਆਰ.ਐੱਫ. ਵਲੋਂ ਭਲਾ ਪਿੰਡ ਵਿਖੇ ਆਫ਼ਤ ਪ੍ਰਬੰਧਨ, ਮੁੱਢਲੀ ਸਹਾਇਤਾ ਅਤੇ ਬਚਾਅ ਤਕਨੀਕਾਂ ਸੰਬੰਧੀ ਜਾਗਰੂਕਤਾ ਕੈਂਪ
ਹਰਸਾ ਛੀਨਾ, 15 ਸਤੰਬਰ ( ਕੜਿਆਲ)-ਸਥਾਨਕ ਬਲਾਕ ਅਧੀਨ ਪੈਂਦੇ ਪਿੰਡ ਭਲਾ ਪਿੰਡ ਦੇ ਸਰਕਾਰੀ ਹਾਈ ਸਕੂਲ ਵਿਖੇ ਵਿਦਿਆਰਥੀਆਂ ਨੂੰ ਆਫਤ ਪ੍ਰਬੰਧਨ ਮੁੱਢਲੀ ਸਹਾਇਤਾ ਅਤੇ ਬਚਾਅ ਤਕਨੀਕਾਂ ਤੋਂ ਜਾਣੂੰ ਕਰਵਾਉਣ ਲਈ ਐੱਨ. ਡੀ.
ਹਰਸਾ ਛੀਨਾ, 15 ਸਤੰਬਰ ( ਕੜਿਆਲ)-ਸਥਾਨਕ ਬਲਾਕ ਅਧੀਨ ਪੈਂਦੇ ਪਿੰਡ ਭਲਾ ਪਿੰਡ ਦੇ ਸਰਕਾਰੀ ਹਾਈ ਸਕੂਲ ਵਿਖੇ ਵਿਦਿਆਰਥੀਆਂ ਨੂੰ ਆਫਤ ਪ੍ਰਬੰਧਨ ਮੁੱਢਲੀ ਸਹਾਇਤਾ ਅਤੇ ਬਚਾਅ ਤਕਨੀਕਾਂ ਤੋਂ ਜਾਣੂੰ ਕਰਵਾਉਣ ਲਈ ਐੱਨ.ਡੀ.ਆਰ.ਐੱਫ. ਦੀ 7ਵੀਂ ਬਟਾਲੀਅਨ ਦੀ ਟੀਮ ਵਲੋਂ ਰਾਮ ਪ੍ਰਕਾਸ਼ ਸਹਾਇਕ ਸਬ ਇੰਸਪੈਕਟਰ ਦੀ ਅਗਵਾਈ ਹੇਠ ਸੁਰੱਖਿਆ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਨੂੰ ਐੱਨ.ਡੀ.ਆਰ.ਐੱਫ. ਦੀ ਟੀਮ ਨੇ ਖੂਨ ਵਹਿਣ ਤੋਂ ਰੋਕਣ, ਪੱਟੀਆਂ ਬੰਨ੍ਹਣ, ਹੱਡੀ ਨੂੰ ਸਥਿਰ ਕਰਨ, ਦਿਲ ਦੀ ਧੜਕਣ ਬੰਦ ਹੋਣ ਦੀ ਸਥਿਤੀ ਵਿਚ ਮੁੱਢਲੀ ਜੀਵਨ ਰੱਖਿਆ ਸਹਾਇਤਾ ਅਤੇ ਜ਼ਖ਼ਮੀਆਂ ਨੂੰ ਸੁਰੱਖਿਅਤ ਢੰਗ ਨਾਲ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ, ਆਫ਼ਤ ਪ੍ਰਬੰਧਨ, ਮੁੱਢਲੀ ਸਹਾਇਤਾ ਅਤੇ ਬਚਾਅ ਤਕਨੀਕਾਂ ਸੰਬੰਧੀ ਵਿਸਥਾਰ ਵਿਚ ਸਿਖਲਾਈ ਦਿੱਤੀ ਗਈ। ਕੈਂਪ ਦੌਰਾਨ ਘਰੇਲੂ ਸਮੱਗਰੀ ਨਾਲ ਅਸਥਾਈ ਸਟ੍ਰੈਚਰ ਅਤੇ ਤੈਰਨ ਵਾਲੇ ਸਹਾਇਕ ਉਪਕਰਨ ਤਿਆਰ ਕਰਨ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਵਿਦਿਆਰਥੀਆਂ ਨੂੰ ਲੂ ਲੱਗਣ , ਆਕਾਸ਼ੀ ਬਿਜਲੀ, ਬਿਜਲੀ ਦੇ ਝਟਕੇ, ਹਨੇਰੀ-ਤੂਫ਼ਾਨ ਅਤੇ ਸੱਪ ਦੇ ਡੰਗ ਵਰਗੀਆਂ ਐਮਰਜੈਂਸੀ ਸਥਿਤੀਆਂ ਵਿਚ ਸਾਵਧਾਨੀਆਂ ਬਾਰੇ ਵੀ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ। ਸਕੂਲ ਮੁੱਖੀ ਮੈਡਮ ਇੰਦਰਬੀਰ ਕੌਰ, ਹਰਪਿੰਦਰ ਕੌਰ, ਹਰ ਅਵਤਾਰ, ਨਵਦੀਪ ਸਿੰਘ, ਪ੍ਰਭਜੋਤ ਕੌਰ, ਹਰਪ੍ਰੀਤ ਕੌਰ ਅਤੇ ਹੋਰਨਾਂ ਵਲੋਂ ਐੱਨ.ਡੀ.ਆਰ.ਐੱਫ. ਟੀਮ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ।