ਰਣੀਕੇ ਦੀ ਅਗਵਾਈ ’ਚ ਅੱਜ ਦੇ ਰੋਸ ਮੁਜ਼ਾਹਰੇ ਵਿਚ ਅਕਾਲੀ ਵਰਕਰ ਵੱਡੀ ਗਿਣਤੀ ’ਚ ਹੋਣਗੇ ਸ਼ਾਮਿਲ– ਧਰਮਬੀਰ ਸੋਹੀ
ਜੇਠੂਵਾਲ, 15 ਸਤੰਬਰ ( ਮਿੱਤਰਪਾਲ ਸਿੰਘ ਰੰਧਾਵਾ): ਸ਼੍ਰੋਮਣੀ ਅਕਾਲੀ ਦਲ ਐੱਸ. ਸੀ.
ਜੇਠੂਵਾਲ, 15 ਸਤੰਬਰ ( ਮਿੱਤਰਪਾਲ ਸਿੰਘ ਰੰਧਾਵਾ): ਸ਼੍ਰੋਮਣੀ ਅਕਾਲੀ ਦਲ ਐੱਸ. ਸੀ. ਵਿੰਗ ਦੇ ਕੌਮੀ ਪ੍ਰਧਾਨ ਤੇ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ ਦੀ ਅਗਵਾਈ ’ਚ ਪੰਜਾਬ ਭਰ ’ਚ ਲੱਗ ਰਹੇ ਬਿਜਲੀ ਦੇ ਅਣ ਐਲਾਨੇ ਕੱਟਾਂ ਦੇ ਵਿਰੋਧ ਵਿਚ ਹਲਕਾ ਅਟਾਰੀ ਦੇ ਪਾਵਰ ਕਾਮ ਦੇ ਦਫਤਰ ਅਟਾਰੀ ਵਿਖੇ ਅਕਾਲੀ ਦਲ ਵਲੋਂ ਕੱਲ੍ਹ 16 ਸਤੰਬਰ ਨੂੰ ਕੀਤੇ ਜਾਣ ਵਾਲੇ ਰੋਸ ਧਰਨੇ ਵਿੱਚ ਹਲਕੇ ਦੇ ਵੱਡੀ ਗਿਣਤੀ ਵਿਚ ਅਕਾਲੀ ਆਗੂ ਤੇ ਵਰਕਰ ਸ਼ਾਮਿਲ ਹੋਣਗੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਅੰਮ੍ਰਿਤਸਰ ਦਿਹਾਤੀ ਦੇ ਮੀਤ ਪ੍ਰਧਾਨ ਧਰਮਬੀਰ ਸਿੰਘ ਸੋਹੀ ਵਲੋਂ ਰੋਸ ਧਰਨੇ ਸੰਬੰਧੀ ਵਰਕਰਾਂ ਨੂੰ ਲਾਮਬੰਦ ਕਰਨ ਮੌਕੇ ਕੀਤਾ। ਸੋਹੀ ਨੇ ਕਿਹਾ ਕਿ ਆਪ ਸਰਕਾਰ ਇਹ ਬਿਆਨਬਾਜੀ ਕਰਦੀ ਨਹੀਂ ਥੱਕਦੀ ਕਿ ਪੰਜਾਬ ਵਿਚ ਲੋਕਾਂ ਨੂੰ ਨਿਰਵਿਘਨ 24 ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ ਪਰ ਇਹ ਬਿਆਨਬਾਜੀ ਸਿਰਫ ਅਖਬਾਰੀ ਬਿਆਨਬਾਜੀ ਤੱਕ ਹੀ ਸੀਮਤ ਹੈ । ਇਸ ਮੌਕੇ ਬਲਜਿੰਦਰ ਸਿੰਘ ਬੁੱਟਰ ਜੇਠੂਵਾਲ, ਸ਼ਰਨਬੀਰ ਸਿੰਘ ਸੋਹੀ, ਅਵਤਾਰ ਸਿੰਘ ਫਤਿਹਗੜ੍ਹ ਸ਼ੁਕਰਚੱਕ, ਬਾਬਾ ਗੁਰਵਿੰਦਰ ਸਿੰਘ, ਹਰਮਨਜੀਤ ਸਿੰਘ ਬੱਲ, ਪੰਚ ਬਲਦੇਵ ਸਿੰਘ, ਸਤਨਾਮ ਸਿੰਘ ਕੋਟਲਾ, ਕੁਲਵਿੰਦਰ ਸਿੰਘ ਕੰਬੋਜ, ਦਲਬੀਰ ਸਿੰਘ ਫੌਜੀ, ਕੁਲਵਿੰਦਰ ਸਿੰਘ ਬੱਲ, ਨੰਬਰਦਾਰ ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ ਸ਼ੇਰਾ ਸੋਹੀ ਤੇ ਹੋਰ ਅਕਾਲੀ ਵਰਕਰ ਸ਼ਾਮਿਲ ਸਨ।