ਅੱਖਾਂ ਦੀ ਜਾਂਚ ਦਾ ਫ੍ਰੀ ਕੈਂਪ 20 ਨੂੰ- ਪ੍ਰਧਾਨ ਗੁਰਦੀਪ ਸਿੰਘ
ਰਈਆ, 15 ਸਤੰਬਰ (ਸ਼ਰਨਬੀਰ ਸਿੰਘ ਕੰਗ)- ਬਾਬਾ ਮਿਹਰ ਸ਼ਾਹ ਸੋਸ਼ਲ ਐਂਡ ਵੈਲਫੇਅਰ ਸੋਸਾਇਟੀ ਦੀ ਮੀਟਿੰਗ ਪ੍ਰਧਾਨ ਗੁਰਦੀਪ ਸਿੰਘ ਦੀ ਅਗਵਾਈ ਹੇਠ ਰਈਆ ਵਿਖੇ ਹੋਈ। ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਪ੍ਰਧਾਨ ਗੁਰਦੀਪ ਸਿੰਘ ਨੇ ਕਿਹਾ ਕਿ 20 ਸਤੰਬਰ ਦਿਨ ਐਤਵਾਰ ਨੂੰ ਬਾਬਾ ਮਿਹਰ ਸ਼ਾਹ ਘਰਾਟਾਂ ਵਾਲਿਆਂ ਦੀ ਦਰਗਾਹ ’ਤੇ ਅੱਖਾਂ ਅਤੇ ਜਨਰਲ ਬਿਮਾਰੀਆਂ ਦਾ ਫ੍ਰੀ ਚੈੱਕ ਅਪ ਕੈਂਪ ਲਗਾਇਆ ਜਾਵੇਗਾ।
ਕੈਂਪ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਗੁਰਦੀਪ ਸਿੰਘ, ਨਾਲ ਹਨ ਬਲਦੇਵ ਸਿੰਘ ਕਾਕਾ, ਮਲਕੀਤ ਸਿੰਘ ਮੀਕਾ ਅਤੇ ਹੋਰ। ਤਸਵੀਰ : ਸ਼ਰਨਬੀਰ ਸਿੰਘ ਕੰਗ
16-09-2026