-ਹਲਕਾ ਮਜੀਠਾ ਦੇ ਘਰ ਘਰ ਮਾਨ ਮੁਨਾਫੇ ਸੰਬੰਧੀ ਵਰਕਰ ਲੋਕਾਂ ਨੂੰ ਜਾਣੂੰ ਕਰਵਾਉਣਗੇ – ਗਿੱਲ
ਜੇਠੂਵਾਲ, 27 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਪੰਜਾਬ ਵਿਚਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵਲੋਂ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਹਿੱਤਾਂ ਤੇ ਲੋਕ ਭਲਾਈ ਲਈ ਕੀਤੇ ਕੰਮਾਂ ’ਤੇ ਹਰੇਕ ਵਰਗ ਨੂੰ ਦਿੱਤੀਆਂ ਗਈਆਂ ਸਹੂਲਤਾਂ ਸੰਬੰਧੀ ਸ਼ੁਰੂ ਕੀਤੀ ਮਾਨ ਮੁਨਾਫੇ ਮਹਿਮ ਤਹਿਤ ਹਲਕਾ ਮਜੀਠਾ ਦੇ ਪਿੰਡ ਪੱਧਰ ’ਤੇ ਘਰ ਘਰ ਜਾ ਕੇ ਵਰਕਰ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਤੋਂ ਜਾਣੂੰ ਕਰਾਉਣਗੇ ਤਾਂ ਕਿ ਹਰੇਕ ਵਰਗ ਨਾਲ ਸੰਬੰਧਿਤ ਲਾਭਪਾਤਰੀ ਸਰਕਾਰ ਦੀਆਂ ਸਹੂਲਤਾਂ ਤੋਂ ਵਾਂਝਾ ਨਾ ਰਹਿ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ‘ਆਪ’ ਪਾਰਟੀ ਦੇ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਹਲਕੇ ਦੀ ਪਿੰਡ ਲੁੱਧੜ ਵਿਖੇ ਮਾਨ ਮੁਨਾਫੇ ਸੰਬੰਧੀ ਆਪ ਵਰਕਰਾਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ।
ਜੇਠੂਵਾਲ, 27 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਪੰਜਾਬ ਵਿਚਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵਲੋਂ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਹਿੱਤਾਂ ਤੇ ਲੋਕ ਭਲਾਈ ਲਈ ਕੀਤੇ ਕੰਮਾਂ ’ਤੇ ਹਰੇਕ ਵਰਗ ਨੂੰ ਦਿੱਤੀਆਂ ਗਈਆਂ ਸਹੂਲਤਾਂ ਸੰਬੰਧੀ ਸ਼ੁਰੂ ਕੀਤੀ ਮਾਨ ਮੁਨਾਫੇ ਮਹਿਮ ਤਹਿਤ ਹਲਕਾ ਮਜੀਠਾ ਦੇ ਪਿੰਡ ਪੱਧਰ ’ਤੇ ਘਰ ਘਰ ਜਾ ਕੇ ਵਰਕਰ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਤੋਂ ਜਾਣੂੰ ਕਰਾਉਣਗੇ ਤਾਂ ਕਿ ਹਰੇਕ ਵਰਗ ਨਾਲ ਸੰਬੰਧਿਤ ਲਾਭਪਾਤਰੀ ਸਰਕਾਰ ਦੀਆਂ ਸਹੂਲਤਾਂ ਤੋਂ ਵਾਂਝਾ ਨਾ ਰਹਿ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ‘ਆਪ’ ਪਾਰਟੀ ਦੇ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਹਲਕੇ ਦੀ ਪਿੰਡ ਲੁੱਧੜ ਵਿਖੇ ਮਾਨ ਮੁਨਾਫੇ ਸੰਬੰਧੀ ਆਪ ਵਰਕਰਾਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ। ਗਿੱਲ ਨੇ ਕਿਹਾ ਕਿ ਆਪ ਸਰਕਾਰ ਦੇ ਹੁਣ ਤੱਕ ਦੇ ਰਾਜ ਦੌਰਾਨ ਹਲਕਾ ਮਜੀਠਾ ਦੇ ਪਿੰਡਾਂ ਵਿਚ ਕਰੋੜਾਂ ਰੁਪਏ ਦੇ ਹੋਏ ਵਿਕਾਸ ਕੰਮਾਂ ਦੀ ਮੂੰਹ ਬੋਲਦੀ ਤਸਵੀਰ ਲੋਕਾਂ ਦੇ ਸਾਹਮਣੇ ਦਿਖਾਈ ਦੇ ਰਹੀ ਹੈ। ਇਸ ਮੌਕੇ ਸਰਪੰਚ ਰਾਜ ਕੁਮਾਰ ਲੁੱਧੜ , ਸਰਪੰਚ ਸਰਪੰਚ ਸਤਨਾਮ ਸਿੰਘ ਨਵੇਂ ਨਾਗ, ਸਰਪੰਚ ਪਰਮਿੰਦਰ ਸਿੰਘ ਰਮਾਣਾ, ਸਾਬਕਾ ਸਰਪੰਚ ਹਰਜਿੰਦਰ ਸਿੰਘ ਰੱਖ, ਡਾ. ਰਾਕੇਸ਼ ਕੁਮਾਰ ਸ਼ਰਮਾ, ਬਲਜਿੰਦਰ ਸਿੰਘ ਫੌਜੀ, ਮੋਹਨ ਸਿੰਘ ਭੱਟੀ, ਪੰਚ ਹਰਜੀਤ ਸਿੰਘ, ਪੰਚ ਕਲ ਭੂਸ਼ਣ ਸ਼ਰਮਾ , ਕੰਵਲਜੀਤ ਸਿੰਘ ਭੱਟੀ, ਗੁਰਪ੍ਰੀਤ ਗੋਲਾ, ਸਮੇਤ ਹੋਰ ਆਪ ਵਰਕਰ ਸ਼ਾਮਿਲ ਸਨ ।