03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਅਸਟ੍ਰੇਲੀਆ ਵੱਸਦੇ ਸਮਾਜਸੇਵੀ ਸਨਮ ਕਾਹਲੋਂ ਨੇ ਜੱਦੀ ਪਿੰਡ ਗ੍ਰੰਥਗੜ੍ਹ (ਅਜਨਾਲਾ) ਦੇ ਕੱਚੇ ਘਰ ਪੱਕੇ ਕਰਨ ਦੀ ਸੇਵਾ ਆਰੰਭੀ

ਅਜਨਾਲਾ, 3 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਅਸਟ੍ਰੇਲੀਆ ਦੇ ਐਡੀਲੇਡ ਵਿਖੇ ਵੱਸਦੇ ਪ੍ਰਸਿੱਧ ਸਮਾਜਸੇਵੀ ਸਨਮ ਕਾਹਲੋਂ ਵਲੋਂ ਆਪਣੇ ਜੱਦੀ ਪਿੰਡ ਗ੍ਰੰਥਗੜ੍ਹ ਨੇੜੇ ਅਜਨਾਲਾ ਦੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੇ ਕੱਚੇ ਮਕਾਨ (ਬਾਲਿਆਂ ਵਾਲੀਆਂ ਛੱਤਾਂ ਵਾਲੇ) ਪੱਕੇ ਕਰਵਾਉਣ ਦੀ ਸੇਵਾ ਅੱਜ ਵਾਹਿਗੁਰੂ ਦਾ ਓਟ-ਆਸਰਾ ਲੈ ਕੇ ਸ਼ੁਰੂ ਕੀਤੀ ਗਈ। ਜ਼ਿਕਰਯੋਗ ਹੈ ਕਿ ਪਿੰਡ ਗ੍ਰੰਥਗੜ੍ਹ ਵਿਚ ਅਨੇਕਾਂ ਅਜਿਹੇ ਪਰਿਵਾਰ ਹਨ, ਜੋ ਪਿਛਲੇ ਕਈ ਵਰ੍ਹਿਆਂ ਤੋਂ ਕੱਚੀਆਂ ਛੱਤਾਂ ਹੇਠ ਆਪਣਾ ਜੀਵਨ ਬਸਰ ਕਰਨ ਲਈ ਮਜਬੂਰ ਸਨ ।

Ad Position 21
No active advertisement
ਸਮਾਜਸੇਵੀ ਸਨਮ ਕਾਹਲੋਂ ਵੀਡੀਓ ਸੰਦੇਸ਼ ਰਾਹੀਂ ਜਾਣਕਾਰੀ ਸਾਂਝੀ ਕਰਦੇ ਹੋਏ। ਅਜੀਤ ਤਸਵੀਰ 04-10-2026
ਅਜਨਾਲਾ, 3 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਅਸਟ੍ਰੇਲੀਆ ਦੇ ਐਡੀਲੇਡ ਵਿਖੇ ਵੱਸਦੇ ਪ੍ਰਸਿੱਧ ਸਮਾਜਸੇਵੀ ਸਨਮ ਕਾਹਲੋਂ ਵਲੋਂ ਆਪਣੇ ਜੱਦੀ ਪਿੰਡ ਗ੍ਰੰਥਗੜ੍ਹ ਨੇੜੇ ਅਜਨਾਲਾ ਦੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੇ ਕੱਚੇ ਮਕਾਨ (ਬਾਲਿਆਂ ਵਾਲੀਆਂ ਛੱਤਾਂ ਵਾਲੇ) ਪੱਕੇ ਕਰਵਾਉਣ ਦੀ ਸੇਵਾ ਅੱਜ ਵਾਹਿਗੁਰੂ ਦਾ ਓਟ-ਆਸਰਾ ਲੈ ਕੇ ਸ਼ੁਰੂ ਕੀਤੀ ਗਈ। ਜ਼ਿਕਰਯੋਗ ਹੈ ਕਿ ਪਿੰਡ ਗ੍ਰੰਥਗੜ੍ਹ ਵਿਚ ਅਨੇਕਾਂ ਅਜਿਹੇ ਪਰਿਵਾਰ ਹਨ, ਜੋ ਪਿਛਲੇ ਕਈ ਵਰ੍ਹਿਆਂ ਤੋਂ ਕੱਚੀਆਂ ਛੱਤਾਂ ਹੇਠ ਆਪਣਾ ਜੀਵਨ ਬਸਰ ਕਰਨ ਲਈ ਮਜਬੂਰ ਸਨ । ਛੱਤਾਂ ਵਿਚੋਂ ਪਾਣੀ ਟਪਕਣ ਕਾਰਨ ਘਰੇਲੂ ਸਾਮਾਨ ਦੇ ਨੁਕਸਾਨ ਦੇ ਨਾਲ-ਨਾਲ ਛੱਤਾਂ ਡਿੱਗਣ ਅਤੇ ਪਰਿਵਾਰਕ ਮੈਂਬਰਾਂ ਖ਼ਾਸ ਕਰਕੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਵੀ ਖ਼ਤਰਾ ਬਣਿਆ ਰਹਿੰਦਾ ਸੀ। ਪਿੰਡ ਦੀ ਮਹਿਲਾ ਬਿੰਦਰ ਮਸੀਹ ਨੇ ‘ਅਜੀਤ’ ਨਾਲ ਗੱਲਬਾਤ ਦੌਰਾਨ ਭਰੇ ਮਨ ਨਾਲ ਦੱਸਿਆ ਕਿ ਪਿਛਲੇ ਸਾਲ ਆਏ ਹੜ੍ਹਾਂ ਦੌਰਾਨ ਸਾਡੇ ਕੱਚੇ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ ਅਤੇ ਕੁਝ ਸਮਾਂ ਪਹਿਲਾਂ ਮੇਰੇ ਜਵਾਨ ਪੁੱਤ ਦੀ ਵੀ ਮੌਤ ਹੋ ਗਈ ਸੀ । ਉਨ੍ਹਾਂ ਦੱਸਿਆ ਕਿ ਸਾਡੇ ਪਿੰਡ ਦੇ ਹੋਣਹਾਰ ਪੁੱਤ ਸਨਮ ਕਾਹਲੋਂ ਵਲੋਂ ਆਪਣੀ ਕਮਾਈ ’ਚੋਂ ਦਸਵੰਧ ਕੱਢ ਕੇ ਸਾਨੂੰ ਨਵਾਂ ਘਰ ਬਣਾ ਕੇ ਦਿਤਾ । ਇਸ ਮੌਕੇ ਹੋਰਨਾਂ ਪਰਿਵਾਰਾਂ ਨੇ ਦੱਸਿਆ ਕਿ ਸਨਮ ਕਾਹਲੋਂ ਹਮੇਸ਼ਾ ਹੀ ਪਿੰਡ ਵਾਸੀਆਂ ਦੀ ਮਦਦ ਲਈ ਤਿਆਰ ਰਹਿੰਦਾ ਹੈ। ਅੱਜ ਮਹਿੰਦਰ ਮਸੀਹ ਦਾ ਨਵਾਂ ਘਰ ਬਣਾਉਣ ਦੀ ਸ਼ੁਰੂਆਤ ਕਰਨ ਸਮੇਂ ਪ੍ਰਾਰਥਨਾ ਕਰਨ ਪਹੁੰਚੇ ਫਾਦਰ ਐਨਥੋਨੀ ਤੁਰਤੀ ਨੇ ਐੱਨ.ਆਰ.ਆਈ. ਸਨਮ ਕਾਹਲੋਂ ਵਲੋਂ ਲੋੜਵੰਦ ਅਤੇ ਗਰੀਬ ਪਰਿਵਾਰਾਂ ਲਈ ਪੱਕੇ ਮਕਾਨ ਬਣਾਉਣ ਦੀ ਕੀਤੀ ਜਾ ਰਹੀ ਪਹਿਲਕਦਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਗ੍ਰੰਥਗੜ੍ਹ ਪਿੰਡ ਵਿਚ ਸ਼ੁਰੂ ਕੀਤੀ ਗਈ ਇਹ ਮੁਹਿੰਮ ਆਉਣ ਵਾਲੇ ਸਮੇਂ ਵਿਚ ਪੂਰੇ ਪੰਜਾਬ ਲਈ ਇਕ ਮਿਸਾਲ ਬਣੇਗੀ। ਇਸ ਮੌਕੇ ਸਾਬਕਾ ਸਰਪੰਚ ਰਾਜੂ ਮਸੀਹ, ਬਲਵਿੰਦਰ ਸਿੰਘ, ਬਾਬੂ ਲੱਖਾ ਮਸੀਹ ਅਤੇ ਸਵਰਨ ਮਸੀਹ ਆਦਿ ਹਾਜ਼ਰ ਸਨ। ਲੋਹੜੀ ਤੱਕ ਕੋਈ ਵੀ ਘਰ ਕੱਚਾ ਨਹੀਂ ਰਹਿਣ ਦਿੱਤਾ ਜਾਵੇਗਾ : ਸਨਮ ਕਾਹਲੋਂ ਇਸੇ ਦੌਰਾਨ ਵੀਡੀਓ ਸੰਦੇਸ਼ ਜਾਰੀ ਕਰਕੇ ਸਨਮ ਕਾਹਲੋਂ ਨੇ ਦੱਸਿਆ ਕਿ ਪਿਛਲੇ ਸਾਲ ਲੋਹੜੀ ਮੌਕੇ ਜਦੋਂ ਉਹ ਪਿੰਡ ਆਏ ਸਨ ਤਾਂ ਉਨ੍ਹਾਂ ਨੂੰ ਹੜ੍ਹਾਂ ਕਾਰਨ ਕੱਚੇ ਘਰਾਂ ਨੂੰ ਹੋਏ ਭਾਰੀ ਨੁਕਸਾਨ ਬਾਰੇ ਜਾਣਕਾਰੀ ਮਿਲੀ ਸੀ। ਉਸੇ ਸਮੇਂ ਉਨ੍ਹਾਂ ਨੇ ਸੰਕਲਪ ਲਿਆ ਸੀ ਕਿ ਪਿੰਡ ਗ੍ਰੰਥਗੜ੍ਹ ਵਿਚ ਹੁਣ ਕੋਈ ਵੀ ਘਰ ਕੱਚਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਸਦਕਾ ਇਸ ਸੇਵਾ ਦੀ ਸ਼ੁਰੂਆਤ ਹੋ ਗਈ ਹੈ ।
Ad Position 22
No active advertisement
ਪਿਛਲੀ ਖ਼ਬਰ ਰਾਇਲ ਇੰਸਟੀਚਿਊਟ ਆਫ਼ ਨਰਸਿੰਗ ਦਾ ਨਤੀਜਾ 100 ਫ਼ੀਸਦੀ ਰਿਹਾ ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਕਰਵਾਏ ਸਮਾਗਮ ਦੌਰਾਨ 11...
Ad Position 24