ਖੂਨਦਾਨ ਕਰਨ ’ਤੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ
ਸਠਿਆਲਾ, 3 ਅਕਤੂਬਰ ( ਜਗੀਰ ਸਿੰਘ ਸਫਰੀ)-ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਦੇ ਕਾਲਜ ਇੰਚਾਰਜ ਡਾ. ਹਰਸਿਮਰਨ ਕੌਰ ਦੀ ਅਗਵਾਈ ’ਚ ਇਕ ਰੋਜ਼ਾ ਖੂਨਦਾਨ ਕੈਂਪ ਦਾ ਲਗਾਇਆ ਗਿਆ।
ਸਠਿਆਲਾ, 3 ਅਕਤੂਬਰ ( ਜਗੀਰ ਸਿੰਘ ਸਫਰੀ)-ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਦੇ ਕਾਲਜ ਇੰਚਾਰਜ ਡਾ.ਹਰਸਿਮਰਨ ਕੌਰ ਦੀ ਅਗਵਾਈ ’ਚ ਇਕ ਰੋਜ਼ਾ ਖੂਨਦਾਨ ਕੈਂਪ ਦਾ ਲਗਾਇਆ ਗਿਆ। ਇਸ ਮੌਕੇ ਇੰਚਾਰਜ ਡਾ. ਹਰਸਿਮਰਨ ਕੌਰ ਨੇ ਦੱਸਿਆ ਹੈ ਕਿ ਕੈਂਪ ਦਾ ਆਯੋਜਨ ਇੰਡੀਅਨ ਰੈਡ ਕ੍ਰਾਸ ਸੁਸਾਇਟੀ ਅਤੇ ਕੇ.ਵੀ.ਆਈ ਵੈਲਫੇਅਰ ਸੋਸਾਇਟੀ ਦੇ ਸਹਿਯੋਗ ਤਹਿਤ ਲਗਾਇਆ ਹੈ। ਇਸ ਮੌਕੇ ਮੁੱਖ ਮਹਿਮਾਨ ਡਾ. ਨੀਰਜ ਭਾਟੀਆ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਖੂਨਦਾਨ ਕੈਂਪ ਮਹੱਤਵਪੂਰਨ ਕੈਂਪ ਵਜੋਂ ਜਾਣਿਆ ਜਾਂਦਾ ਹੈ। ਇਸ ਮੌਕੇ ’ਤੇ ਬਿਕਰਮਜੀਤ ਸਿੰਘ ਵਲੋਂ ਕੇ. ਵੀ. ਆਈ. ਸੰਸਥਾ ਤੇ ਡਾ. ਅਨਿਲ ਮਹਾਜਨ ਵਲੋਂ ਥੈਲੀਸੀਮੀਆਂ ਦੀ ਰੋਕਥਾਮ ਸਬੰਧੀ ਚਰਚਾ ਕੀਤੀ ਗਈ ਅਤੇ 24 ਪੰਜਾਬ ਬਟਾਲੀਅਨ ਐਨ.ਸੀ.ਸੀ ਅੰਮ੍ਰਿਤਸਰ ਦੇ ਐਨ.ਸੀ.ਸੀ ਯੂਨਿਟ, ਐਨ.ਐਸ.ਐਸ ਯੂਨਿਟ ਅਤੇ ਰੈਡ ਰਿਬਨ ਕਲੱਬ ਦੇ ਟੀਮ ਮੈਂਬਰਾਂ ਵਲੋਂ ਖੂਨਦਾਨ ਕਰਨ ਉਪਰੰਤ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਕਾਲਜ ਸਟਾਫ ਵਲੋਂ ਮੁੱਖ ਮਹਿਮਾਨ ਡਾ. ਨੀਰਜ ਭਾਟੀਆ ਐੱਸ. ਐੱਮ. ਓ. ਬਾਬਾ ਬਕਾਲਾ ਸਾਹਿਬ , ਡਾ. ਅਨਿਲ ਮਹਾਜਨ ਬਲੱਡ ਟਰਾਂਸਫਊਸ਼ਨ ਅਫਸਰ, ਸ. ਬਿਕਰਮਜੀਤ ਰਿਲੇਸ਼ਨ ਅਫ਼ਸਰ ਅੰਮ੍ਰਿਤਸਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕਰਨ ਉਪਰੰਤ ਇੰਡੀਅਨ ਰੈਡ ਕਰੋਸ ਸੁਸਾਇਟੀ ਅੰਮ੍ਰਿਤਸਰ ਵਲੋਂ ਇੰਚਾਰਜ ਡਾ. ਹਰਸਿਮਰਨ ਕੌਰ ਨੂੰ ਸਨਮਾਨਿਤ ਕੀਤਾ ਗਿਆ।