07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਪੰਜਾਬ ‘ਚ ਅਮਨ-ਕਾਨੂੰਨ ਦੀ ਸਥਿਤੀ ਚਿੰਤਾਜਨਕ, ਪੁਲਿਸ ਮੁਲਾਜ਼ਮ ਵੀ ਸੁਰੱਖਿਅਤ ਨਹੀਂ-ਹਰਪ੍ਰਤਾਪ ਸਿੰਘ ਅਜਨਾਲਾ

ਅਜਨਾਲਾ, 6 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਵਿਧਾਨ ਸਭਾ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਸ. ਹਰਪ੍ਰਤਾਪ ਸਿੰਘ ਅਜਨਾਲਾ ਵੱਲੋਂ ਅੱਜ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ਲਈ ਪਾਰਟੀ ਦੇ ਸੋਸ਼ਲ ਮੀਡੀਆ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 07-10-2026
ਅਜਨਾਲਾ, 6 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਵਿਧਾਨ ਸਭਾ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਸ. ਹਰਪ੍ਰਤਾਪ ਸਿੰਘ ਅਜਨਾਲਾ ਵੱਲੋਂ ਅੱਜ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ਲਈ ਪਾਰਟੀ ਦੇ ਸੋਸ਼ਲ ਮੀਡੀਆ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਹਲਕਾ ਅਜਨਾਲਾ ਵਿਚ ਪਾਰਟੀ ਦੀ ਜਥੇਬੰਦਕ ਮਜ਼ਬੂਤੀ, ਪਿੰਡ ਪੱਧਰ ’ਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਸਰਗਰਮ ਕਰਨ ਅਤੇ ਲੋਕਾਂ ਨਾਲ ਸਿੱਧਾ ਸੰਪਰਕ ਵਧਾਉਣ ਸਬੰਧੀ ਵਿਚਾਰ-ਵਟਾਂਦਰਾ ਵੀ ਕੀਤਾ ਗਿਆ। ਉਪਰੰਤ ਉਨ੍ਹਾਂ ਜਗਦੇਵ ਖ਼ੁਰਦ ਵਿਖੇ ਅਣਪਛਾਤਿਆਂ ਦੀ ਗੋਲੀ ਦਾ ਸ਼ਿਕਾਰ ਹੋਏ ਏ.ਐੱਸ.ਆਈ ਸੁਖਚੈਨ ਸਿੰਘ ਦਾ ਉਨ੍ਹਾਂ ਦੇ ਗ੍ਰਹਿ ਪਹੁੰਚ ਕੇ ਹਾਲ ਵੀ ਜਾਣਿਆ। ਇਸ ਮੌਕੇ ਸ. ਹਰਪ੍ਰਤਾਪ ਸਿੰਘ ਅਜਨਾਲਾ ਨੇ ਪੰਜਾਬ ਸਮੇਤ ਸਰਹੱਦੀ ਹਲਕਾ ਅਜਨਾਲਾ ਦੀ ਮੌਜੂਦਾ ਅਮਨ-ਕਾਨੂੰਨ ਦੀ ਸਥਿਤੀ ‘ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਆਮ ਲੋਕ ਲੁੱਟ-ਖੋਹ, ਚੋਰੀਆਂ ਅਤੇ ਹੋਰ ਅਪਰਾਧਿਕ ਘਟਨਾਵਾਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਮੁਲਾਜ਼ਮ ਵੀ ਖ਼ੁਦ ਸੁਰੱਖਿਅਤ ਨਹੀਂ ਹਨ। ਸਾਬਕਾ ਵਿਧਾਇਕ ਸ. ਅਜਨਾਲਾ ਨੇ ਅੱਗੇ ਕਿਹਾ ਕਿ ਪੁਲਿਸ ਅਧਿਕਾਰੀਆਂ ‘ਤੇ ਗੋਲੀਬਾਰੀ ਤੋਂ ਲੈ ਕੇ ਟਰਾਂਸਫਾਰਮਰਾਂ ਵਿਚੋਂ ਤੇਲ ਚੋਰੀ ਦੀਆਂ ਘਟਨਾਵਾਂ ਤੱਕ, ਅਜਨਾਲਾ ਹਲਕੇ ਵਿਚ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਲਈ ਨਿਰਦੇਸ਼ ਦੇਣੇ ਚਾਹੀਦੇ ਹਨ ।ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਕੰਵਰਪ੍ਰਤਾਪ ਸਿੰਘ ਅਜਨਾਲਾ, ਬਲਾਕ ਪ੍ਰਧਾਨ ਰਾਣਾ ਰਣਜੀਤ ਸਿੰਘ ਭੱਖਾ, ਪ੍ਰਧਾਨ ਸਰਬਜੋਤ ਸਿੰਘ ਮਾਹਲ, ਹਰਮਨ ਢਿੱਲੋਂ ਫੁੱਲੇਚੱਕ, ਬਲਜੀਤ ਸਿੰਘ ਸਲੇਮਪੁਰਾ, ਸਾਬਕਾ ਸਰਪੰਚ ਬਲਵਿੰਦਰ ਸਿੰਘ ਜਗਦੇਵ ਖ਼ੁਰਦ, ਸੰਨੀ ਨਿੱਝਰ, ਜਗਰੂਪ ਸਿੰਘ ਨੰਗਲ ਵੰਜਾਵਾਲਾ, ਨੰਬਰਦਾਰ ਜਗਦੀਪ ਸਿੰਘ ਅੰਬ ਕੋਟਲੀ, ਜੋਗਿੰਦਰ ਸਿੰਘ ਜਗਦੇਵ ਖ਼ੁਰਦ, ਨਿਰਮਲ ਸਿੰਘ ਕੋਟਲਾ ਸਦਰ, ਬਲਜਿੰਦਰ ਸਿੰਘ ਨੰਬਰਦਾਰ, ਅਮਰਬੀਰ ਸਿੰਘ ਬੱਲ, ਅਮਨਦੀਪ ਸਿੰਘ ਡਿਆਲ ਭੱਟੀ, ਸ਼ੁੱਭ ਸਿਰਸਾ, ਜੁਗਰਾਜ ਸਿੰਘ ਰੋਖੇ, ਨਵਤੇਜ ਸਿੰਘ ਕੋਟਲੀ ਸੱਕਿਆਂਵਾਲੀ, ਮਨੀ ਲਸ਼ਕਰੀ ਨੰਗਲ, ਲੱਕੀ ਨਿੱਝਰ, ਵਿਸ਼ਾਲ ਖਤਰਾਏ, ਬਾਊ ਸੁਖਦੇਵ ਸਰੀਨ, ਮੋਹਿਤ ਵਾਸਲ, ਪ੍ਰਭ ਭੱਖਾ, ਪਰਗਟ ਸਿੰਘ ਸਰਾਏ, ਸੁੱਖਾ ਭਲਾ ਪਿੰਡ, ਜੋਧਾ ਰਮਦਾਸ, ਡਾ. ਜੋਗਾ ਗੱਗੋਮਾਹਲ, ਕਸ਼ਮੀਰ ਮਸੀਹ, ਡਾ. ਬਿੱਟੂ ਕੋਟ ਰਜ਼ਾਦਾ, ਜੋਗਿੰਦਰ ਕੋਟ ਰਜ਼ਾਦਾ, ਰੂਪ ਬੇਦੀ ਚੰਨਾ ਅਤੇ ਮੇਜਰ ਅਵਾਣ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਜੋਧ ਸਿੰਘ ਸਮਰਾ ਵਲੋਂ ਨਾਨੋਕੇ ਤੋਂ ‘ਡੋਰ ਟੂ ਡੋਰ’ ਮੁਹਿੰਮ ਦੀ ਸ਼ੁਰੂਆਤ ਅਗਲੀ ਖ਼ਬਰ ਤੋਲਾ ਨੰਗਲ ਵਿਖੇ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ ਸ਼ਰਧਾ ਨਾਲ ਸਮਾਪਤ
Ad Position 24