07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਆਚਾਰਿਆ ਸ੍ਰੀਮਦ ਵਿਜੈ ਵੱਲਭ ਸੂਰੀਸ਼ਵਰ ਜੀ ਦੀ 72ਵੀਂ ਪੁਣਯ ਤਿਥੀ ਮਨਾਈ

ਜੰਡਿਆਲਾ ਗੁਰੂ, 6 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ, ਅੰਮਿ੍ਤ ਪਾਲ ਸਿੰਘ)-ਆਚਾਰਿਆ ਸ਼੍ਰੀਮਦ ਵਿਜੈ ਵੱਲਭ ਸੂਰੀਸ਼ਵਰ ਜੀ ਦੀ 72ਵੀਂ ਪੁਣਯ ਤਿਥੀ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਮਨਾਈ ਗਈ। ਇਸ ਸਬੰਧੀ ਪ੍ਰੈਸ ਸਕੱਤਰ ਗੁਲਸ਼ਨ ਜੈਨ ਨੇ ਦੱਸਿਆ ਕਿ ਇਸ ਮੌਕੇ ਸਵੇਰੇ ਸ਼੍ਰੀ ਆਦਿਨਾਥ ਜੈਨ ਮੰਦਰ ਵਿਖੇ ਜੈਨ ਸਮਾਜ, ਸਮੁੱਚੇ ਸੰਘ ਅਤੇ ਮਹਿਲਾ ਮੰਡਲ ਵਲੋਂ ਦੀਪ ਪ੍ਰਜਵਲਿਤ ਕਰਕੇ ਆਚਾਰਿਆ ਸ਼੍ਰੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

Ad Position 21
No active advertisement
ਅਚਾਰਿਆ ਸੀਮਦ ਵਿਜੇ ਵੱਲਬ ਸੁਰੀਸ਼ਵਰ ਦੀ ਪੁਣਿਯ ਤਿਥੀ ਸ਼ਰਧਾ ਨਾਲ ਮਨਾਉਣ ਸਮੇਂ ਜੈਨ ਸਮਾਜ ਦੇ ਲੋਕ । ਤਸਵੀਰ : ਪ੍ਰਮਿੰਦਰ ਸਿੰਘ ਜੋਸਨ 07-10-2026
ਜੰਡਿਆਲਾ ਗੁਰੂ, 6 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ, ਅੰਮਿ੍ਤ ਪਾਲ ਸਿੰਘ)-ਆਚਾਰਿਆ ਸ਼੍ਰੀਮਦ ਵਿਜੈ ਵੱਲਭ ਸੂਰੀਸ਼ਵਰ ਜੀ ਦੀ 72ਵੀਂ ਪੁਣਯ ਤਿਥੀ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਮਨਾਈ ਗਈ। ਇਸ ਸਬੰਧੀ ਪ੍ਰੈਸ ਸਕੱਤਰ ਗੁਲਸ਼ਨ ਜੈਨ ਨੇ ਦੱਸਿਆ ਕਿ ਇਸ ਮੌਕੇ ਸਵੇਰੇ ਸ਼੍ਰੀ ਆਦਿਨਾਥ ਜੈਨ ਮੰਦਰ ਵਿਖੇ ਜੈਨ ਸਮਾਜ, ਸਮੁੱਚੇ ਸੰਘ ਅਤੇ ਮਹਿਲਾ ਮੰਡਲ ਵਲੋਂ ਦੀਪ ਪ੍ਰਜਵਲਿਤ ਕਰਕੇ ਆਚਾਰਿਆ ਸ਼੍ਰੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਉਪਰੰਤ ਜੈਨ ਸਮਾਜ ਦੇ ਮੈਂਬਰ ਇਕੱਠੇ ਹੋ ਕੇ ਸਭ ਤੋਂ ਪਹਿਲਾਂ ਗੁਰੂ ਮੰਦਰ ਵਿਖੇ ਪਹੁੰਚੇ, ਜਿੱਥੇ ਆਚਾਰਿਆ ਸ਼੍ਰੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਤੋਂ ਬਾਅਦ ਸਮੁੱਚਾ ਜੈਨ ਸਮਾਜ ਐਸ. ਏ. ਜੈਨ ਸੀਨੀਅਰ ਸੈਕੰਡਰੀ ਸਕੂਲ, ਜੰਡਿਆਲਾ ਗੁਰੂ ਵਿਖੇ ਪਹੁੰਚਿਆ। ਸਕੂਲ ਦੇ ਵਿਹੜੇ ਵਿਚ ਵੀ ਆਚਾਰਿਆ ਸ਼੍ਰੀਮਦ ਵਿਜੈ ਵੱਲਭ ਸੂਰੀਸ਼ਵਰ ਜੀ ਮਹਾਰਾਜ ਦੀ ਯਾਦ ਵਿਚ ਦੀਪ ਪ੍ਰਜਵਲਿਤ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸਕੂਲ ਕਮੇਟੀ ਵਲੋਂ ਵਿਦਿਆਰਥੀਆਂ ਵਿਚ ਸਿੱਖਿਆ ਦੀ ਪ੍ਰਭਾਵਨਾ ਕੀਤੀ ਗਈ। ਬੱਚਿਆਂ ਨੂੰ ਸਿੱਖਿਆ ਦੀ ਮਹੱਤਤਾ ਦੇ ਨਾਲ-ਨਾਲ ਆਚਾਰਿਆ ਸ਼੍ਰੀ ਵਲੋਂ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਪਾਏ ਗਏ ਮਹੱਤਵਪੂਰਨ ਯੋਗਦਾਨ ਬਾਰੇ ਜਾਣਕਾਰੀ ਦਿੱਤੀ ਗਈ। ਜੈਨ ਸਮਾਜ ਦੇ ਮੈਂਬਰਾਂ ਨੇ ਕਿਹਾ ਕਿ ਆਚਾਰਿਆ ਸ਼੍ਰੀਮਦ ਵਿਜੈ ਵੱਲਭ ਸੂਰੀਸ਼ਵਰ ਜੀ ਮਹਾਰਾਜ ਨੇ ਸਿੱਖਿਆ ਨੂੰ ਸਮਾਜ ਦੇ ਉਥਾਨ ਦਾ ਇਕ ਮਜ਼ਬੂਤ ਸਾਧਨ ਬਣਾਇਆ ਉਨ੍ਹਾਂ ਦੇ ਆਦਰਸ਼ਾਂ ਅਤੇ ਵਿਚਾਰਾਂ ਨੂੰ ਅੱਗੇ ਵਧਾਉਣਾ ਹੀ ਉਨ੍ਹਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੈ। ਇਸ ਮੌਕੇ ਜੈਨ ਸਭਾ ਦੇ ਪ੍ਰਧਾਨ ਰਾਕੇਸ਼ ਜੈਨ ਸਾਬਣ ਵਾਲੇ, ਵਾਈਸ ਪ੍ਰਧਾਨ ਰਾਜੇਸ਼ ਜੈਨ (ਕਾਲੂ ਸਰਾਫ), ਵਾਈਸ ਪ੍ਰਧਾਨ ਰਿੰਪੂ ਜੈਨ, ਐੱਸ. ਏ. ਜੈਨ ਸੀਨੀਅਰ ਸੈਕੰਡਰੀ ਸਕੂਲ ਦੇ ਮੈਨੇਜਰ ਹੇਮਰ ਜੈਨ (ਬੰਟੀ), ਵਾਈਸ ਮੈਨੇਜਰ ਸੁਭਾਸ਼ ਜੈਨ, ਪ੍ਰਿੰਸੀਪਲ ਨੇਹਾ ਕਾਲੜਾ, ਕਾਲੇ ਸ਼ਾਹ, ਵਰੁਣ ਜੈਨ, ਬੱਬੀ ਜੈਨ, ਰਾਜੇਸ਼ ਜੈਨ, ਵਾਈਟ ਜੈਨ, ਵਿਕਾਸ ਜੈਨ, ਇੰਦਰਪਾਲ ਜੈਨ, ਤਰੁਣ ਜੈਨ, ਦਰਪਣ ਜੈਨ ਸਮੇਤ ਵੱਡੀ ਗਿਣਤੀ ਵਿਚ ਜੈਨ ਸਮਾਜ ਦੇ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਦ੍ਰਿਸ਼ਟੀ ਦਿਵਸ ਮੌਕੇ ਮਦਨ ਹਸਪਤਾਲ ਵਲੋਂ ਮੁਫ਼ਤ ਅੱਖਾਂ ਦੀ ਜਾਂਚ ਕੈਂਪ ਅਗਲੀ ਖ਼ਬਰ ਖਾਲਸਾ ਅਕੈਡਮੀ ਮਹਿਤਾ ਚੌਂਕ ਵਿਖੇ ਸੀ.ਬੀ.ਐੱਸ.ਈ. ਨੈਸ਼ਨਲ ਹਾਕੀ ਚੈਂਪੀਅਨਸ਼ਿਪ ਦੇ ਛੇਵੇਂ ਦਿਨ ਹੋਏ ਫਸਵੇਂ ਤੇ ਰੋਮਾਂਚਕ...
Ad Position 24