07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਹਲਕਾ ਮਜੀਠਾ ਦੇ ਡੇਰਾ ਕਾਜ਼ੀਆਣਾ ਵਿਖੇ ਕਿਸਾਨ ਦੀਆਂ ਤਿੰਨ ਕੀਮਤੀ ਲਵੇਰੀਆਂ ਮੱਝਾਂ ਚੋਰੀ

ਮਜੀਠਾ, 6 ਅਕਤੂਬਰ (ਜਗਤਾਰ ਸਿੰਘ ਸਹਿਮੀ)-ਪੁਲਿਸ ਥਾਣਾ ਮਜੀਠਾ ਅਧੀਨ ਪੈਂਦੇ (ਡੇਰਾ) ਬਹਿਕ ਕਾਜ਼ੀਆਣਾ ਵਿਖੇ ਇਕ ਕਿਸਾਨ ਦੀਆਂ ਤਿੰਨ ਲਵੇਰੀਆਂ ਕੀਮਤੀ ਮੱਝਾਂ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਭੰਗਵਾਂ ਦੇ ਵਸਨੀਕ ਅਤੇ ਹਾਲ ਵਾਸੀ (ਡੇਰਾ) ਬਹਿਕ ਕਾਜ਼ੀਆਣਾ ਦੇ ਕਿਸਾਨ ਅਜਮੇਰ ਸਿੰਘ ਪੁੱਤਰ ਅਮਰ ਸਿੰਘ ਨੇ ਦੱਸਿਆ ਕਿ ਉਸ ਦੀ ਹਵੇਲੀ ਘਰ ਤੋਂ ਕਰੀਬ 300 ਗਜ਼ ਦੀ ਦੂਰੀ ‘ਤੇ ਹੈ, ਜਦੋਂ ਰੋਜ ਦੀ ਤਰਾਂ ਸਵੇਰੇ ਉਹ ਹਵੇਲੀ ਵਿੱਚ ਪਹੁੰਚਿਆ ਤਾਂ ਦੇਖਿਆ ਕਿ ਹਵੇਲੀ ਦੀ ਕੰਧ ਵਿਚ ਵੱਡਾ ਪਾੜ ਪਿਆ ਹੋਇਆ ਸੀ ਅਤੇ ਉਸ ਦੀਆਂ ਤਿੰਨ ਲਵੇਰੀਆਂ ਕੀਮਤੀ ਮੱਝਾਂ (ਜਿਨ੍ਹਾਂ ਦੀ ਕੀਮਤ ਕਰੀਬ 7 ਲੱਖ ਸੀ) ਗਾਇਬ ਸਨ।

Ad Position 21
No active advertisement
ਡੇਰਾ ਕਾਜ਼ੀਆਣਾ ਵਿਖੇ ਇਕ ਕਿਸਾਨ ਦੀਆਂ ਚੋਰੀ ਹੋਈਆਂ ਤਿੰਨ ਲਵੇਰੀਆਂ ਕੀਮਤੀ ਮੱਝਾਂ ਸੰਬੰਧੀ ਚੋਰਾਂ ਵਲੋਂ ਲਗਾਈ ਸੰਨ੍ਹ ਬਾਰੇ ਜਾਣਕਾਰੀ ਦਿੰਦਾ ਹੋਇਆ ਪੀੜਤ ਕਿਸਾਨ ਨਾਲ ਉਸਦਾ ਸਾਥੀ ਕਿਸਾਨ। ਤਸਵੀਰ : ਜਗਤਾਰ ਸਿੰਘ ਸਹਿਮੀ 07-10-2026
ਮਜੀਠਾ, 6 ਅਕਤੂਬਰ (ਜਗਤਾਰ ਸਿੰਘ ਸਹਿਮੀ)-ਪੁਲਿਸ ਥਾਣਾ ਮਜੀਠਾ ਅਧੀਨ ਪੈਂਦੇ (ਡੇਰਾ) ਬਹਿਕ ਕਾਜ਼ੀਆਣਾ ਵਿਖੇ ਇਕ ਕਿਸਾਨ ਦੀਆਂ ਤਿੰਨ ਲਵੇਰੀਆਂ ਕੀਮਤੀ ਮੱਝਾਂ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਭੰਗਵਾਂ ਦੇ ਵਸਨੀਕ ਅਤੇ ਹਾਲ ਵਾਸੀ (ਡੇਰਾ) ਬਹਿਕ ਕਾਜ਼ੀਆਣਾ ਦੇ ਕਿਸਾਨ ਅਜਮੇਰ ਸਿੰਘ ਪੁੱਤਰ ਅਮਰ ਸਿੰਘ ਨੇ ਦੱਸਿਆ ਕਿ ਉਸ ਦੀ ਹਵੇਲੀ ਘਰ ਤੋਂ ਕਰੀਬ 300 ਗਜ਼ ਦੀ ਦੂਰੀ ‘ਤੇ ਹੈ, ਜਦੋਂ ਰੋਜ ਦੀ ਤਰਾਂ ਸਵੇਰੇ ਉਹ ਹਵੇਲੀ ਵਿੱਚ ਪਹੁੰਚਿਆ ਤਾਂ ਦੇਖਿਆ ਕਿ ਹਵੇਲੀ ਦੀ ਕੰਧ ਵਿਚ ਵੱਡਾ ਪਾੜ ਪਿਆ ਹੋਇਆ ਸੀ ਅਤੇ ਉਸ ਦੀਆਂ ਤਿੰਨ ਲਵੇਰੀਆਂ ਕੀਮਤੀ ਮੱਝਾਂ (ਜਿਨ੍ਹਾਂ ਦੀ ਕੀਮਤ ਕਰੀਬ 7 ਲੱਖ ਸੀ) ਗਾਇਬ ਸਨ। ਹਾਲਾਂ ਕਿ ਗਾਵਾਂ, ਚੋਰੀ ਹੋਈਆਂ ਮੱਝਾਂ ਦੇ ਛੋਟੇ ਬੱਚੇ ਅਤੇ ਟ੍ਰੈਕਟਰ ਟਰਾਲੀ ਸਮੇਤ ਹੋਰ ਖੇਤੀ ਸੰਦ ਉੱਥੇ ਹੀ ਮੌਜੂਦ ਸਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਚੋਰ ਸਿਰਫ ਦੁਧਾਰੂ ਕੀਮਤੀ ਮੱਝਾਂ ਨੂੰ ਹੀ ਨਿਸ਼ਾਨਾ ਬਣਾ ਕੇ ਲੈ ਗਏ ਹਨ। ਪੀੜਤ ਕਿਸਾਨ ਨੇ ਦੱਸਿਆ ਕਿ ਇਸ ਸਬੰਧੀ ਉਸ ਨੇ ਤੁਰੰਤ ਥਾਣਾ ਮਜੀਠਾ ਵਿਖੇ ਸੂਚਨਾ ਦੇ ਦਿੱਤੀ ਹੈ, ਪਰ । ਸੁਰਿੰਦਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਪਿੰਡ ਭੋਮਾ, ਹਾਲ ਵਾਸੀ ਬਹਿਕ ਕਾਜ਼ੀਆਣਾ ਦੀ ਇਕ ਲਵੇਰੀ ਕੀਮਤੀ ਮੱਝ ਅਤੇ ਹਰਦੇਵ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਭੋਮਾ, ਹਾਲ ਵਾਸੀ ਬਹਿਕ ਕਾਜ਼ੀਆਣਾ ਦੀਆਂ ਦੋ ਲਵੇਰੀਆਂ ਮੱਝਾਂ ਕੁੱਝ ਸਮਾਂ ਪਹਿਲਾਂ ਚੋਰ ਚੋਰੀ ਕਰਕੇ ਲੈ ਗਏ ਸਨ, ਜਿਨ੍ਹਾਂ ਦਾ ਵੀ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਪੀੜਤ ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦਿਨ ਅਤੇ ਰਾਤ ਸਮੇਂ ਇਹਨਾਂ ਡੇਰਿਆਂ ਅਤੇ ਇਹਨਾਂ ਡੇਰਿਆਂ ਦੇ ਨਾਲ ਲੱਗਦੀ ਅੱਪਰ ਬਾਰੀ ਦੁਆਬ ਨਹਿਰ ਦੀ ਪਟੜੀ, ਜਿੱਥੇ ਦਿਨ-ਦਿਹਾੜੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਾਪਰਦੀਆਂ ਹਨ, ਉੱਥੇ ਪੁਲਿਸ ਦੀ ਗਸ਼ਤ ਵਧਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਵਰੇਨ ਕਾਨਵੈਂਟ ਸਕੂਲ ਚਵਿੰਡਾ ਦੇਵੀ ਨੇ ਜ਼ੋਨਲ ਪੱਧਰੀ ਅਥਲੈਟਿਕਸ ਮੀਟ ਵਿਚ ਜਿੱਤੇ 52 ਮੈਡਲ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ 8 ਨੂੰ
Ad Position 24