06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਤੋਲਾ ਨੰਗਲ ਵਿਖੇ ਬਾਬਾ ਮਾਹੀ ਸਿੰਘ ਦੀ ਯਾਦ ਵਿਚ ਕੁਸ਼ਤੀ ਦੰਗਲ

ਰਾਮ ਤੀਰਥ, 6 ਅਕਤੂਬਰ (ਧਰਵਿੰਦਰ ਸਿੰਘ ਔਲਖ)-ਪਿੰਡ ਤੋਲਾ ਨੰਗਲ ਵਿਖੇ ਸੰਤ ਬਾਬਾ ਮਾਹੀ ਸਿੰਘ ਦੀ ਪਾਵਨ ਯਾਦ ਨੂੰ ਸਮਰਪਿਤ ਕੁਸ਼ਤੀ ਦੰਗਲ ਹਰਜਿੰਦਰ ਸਿੰਘ ਪਹਿਲਵਾਨ ਅਤੇ ਹੀਰਾ ਸਿੰਘ ਸ੍ਰੀਨਗਰ ਵਾਲਿਆਂ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਅਤੇ ਕੁਸ਼ਤੀ ਪ੍ਰੇਮੀਆਂ ਨੇ ਸ਼ਮੂਲੀਅਤ ਕਰਕੇ ਪਹਿਲਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ।

Ad Position 21
No active advertisement
ਅਜੀਤ ਡੈਸਕ 07-10-2026
ਰਾਮ ਤੀਰਥ, 6 ਅਕਤੂਬਰ (ਧਰਵਿੰਦਰ ਸਿੰਘ ਔਲਖ)-ਪਿੰਡ ਤੋਲਾ ਨੰਗਲ ਵਿਖੇ ਸੰਤ ਬਾਬਾ ਮਾਹੀ ਸਿੰਘ ਦੀ ਪਾਵਨ ਯਾਦ ਨੂੰ ਸਮਰਪਿਤ ਕੁਸ਼ਤੀ ਦੰਗਲ ਹਰਜਿੰਦਰ ਸਿੰਘ ਪਹਿਲਵਾਨ ਅਤੇ ਹੀਰਾ ਸਿੰਘ ਸ੍ਰੀਨਗਰ ਵਾਲਿਆਂ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਅਤੇ ਕੁਸ਼ਤੀ ਪ੍ਰੇਮੀਆਂ ਨੇ ਸ਼ਮੂਲੀਅਤ ਕਰਕੇ ਪਹਿਲਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ। ਕੁਸ਼ਤੀ ਮੁਕਾਬਲਿਆਂ ਦੌਰਾਨ ਗੁਰਲਾਲ ਲਦੇਹ ਨੇ ਜੱਗਾ ਖੈਰਾਬਾਦ ਨੂੰ ਢਾਹ ਕੇ ਜਿੱਤ ਦਰਜ ਕੀਤੀ, ਜਦਕਿ ਕਰਨ ਲਦੇਹ ਨੇ ਗੁਰਵੀਰ ਸੈਸਰਾ ਦੀ ਪਿੱਠ ਲਗਵਾ ਕੇ ਜਿੱਤ ਪ੍ਰਾਪਤ ਕੀਤੀ। ਰਾਜਾ ਕਥੂਨੰਗਲ ਅਤੇ ਸੰਨੀਲ ਅੰਮ੍ਰਿਤਸਰ ਦਰਮਿਆਨ ਹੋਏ ਮੁਕਾਬਲੇ ਵਿਚ ਸੰਨੀਲ ਅੰਮ੍ਰਿਤਸਰ ਜੇਤੂ ਰਿਹਾ। ਕਾਕਾ ਮਕਬੂਲਪੁਰਾ ਅਤੇ ਦੀਪੂ ਜਲੰਧਰ, ਰੁਸਤਮ ਗੋਲਬਾਗ ਅਤੇ ਮਾਹੀ ਮਾਹਲ ਦਰਮਿਆਨ ਹੋਏ ਮੁਕਾਬਲੇ ਬਰਾਬਰ ਰਹੇ। ਇਸ ਮੌਕੇ ਰਾਜਵਿੰਦਰ ਕੌਰ ਅੰਮ੍ਰਿਤਸਰ ਨੇ ਦੰਦਾਂ ਨਾਲ ਬੁਲਟ ਮੋਟਰਸਾਈਕਲ ਖਿੱਚ ਕੇ ਆਪਣੀ ਅਸਾਧਾਰਨ ਤਾਕਤ ਦਾ ਪ੍ਰਦਰਸ਼ਨ ਕੀਤਾ। ਕੁਸ਼ਤੀ ਦੰਗਲ ਦੇ ਪ੍ਰਬੰਧਕ ਹਰਜਿੰਦਰ ਸਿੰਘ ਪਹਿਲਵਾਨ, ਹੀਰਾ ਸਿੰਘ ਸ੍ਰੀਨਗਰ, ਸੰਨੀ ਪਹਿਲਵਾਨ, ਰਾਮ ਪਹਿਲਵਾਨ ਰਾਮ ਤੀਰਥ, ਭੱਲੀ ਪਹਿਲਵਾਨ, ਪਾਲਾ ਪਹਿਲਵਾਨ ਟਰਭਈਆਂ, ਅੰਗਰੇਜ਼ ਸਿੰਘ ਛੀਨਾ, ਹਰਿੰਦਰ ਸਿੰਘ ਨੰਬਰਦਾਰ, ਸੁਖਵਿੰਦਰ ਸਿੰਘ ਪੰਚ, ਦੀਪ ਵਰਨਾਲੀ ਪਹਿਲਵਾਨ, ਕਾਲਾ ਪ੍ਰਧਾਨ, ਕਰਨ ਪਹਿਲਵਾਨ ਬੀ. ਐੱਸ. ਐਫ਼., ਜੀਤਾ ਪਹਿਲਵਾਨ ਖੈਰਾਬਾਦ ਸਮੇਤ ਹੋਰ ਹਸਤੀਆਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਨੂੰ ਬਿਹਤਰ ਪੌਸ਼ਟਿਕ ਸਹੂਲਤਾਂ ਪ੍ਰਦਾਨ ਕਰਨਾ ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੀ ਤਰਜੀਹ– ਵਿਜੇ ਦੱਤ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਲੋਂ ‘ਪੰਜਾਬ ਬਚਾਓ’ ਮੁਹਿੰਮ ਤਹਿਤ ਫਾਰਮ ਭਰਨ ਦੀ ਸ਼ੁਰੂਆਤ
Ad Position 24