ਇਨੋਵਾ ਕਾਰ ਆਟੋ ਵਿਚ ਵੱਜੀ– ਆਟੋ ਚਾਲਕ ਦੀ ਮੌਕੇ ’ਤੇ ਮੌਤ
ਛੇਹਰਟਾ, 7 ਅਕਤੂਬਰ (ਪੱਤਰ ਪ੍ਰੇਰਕ) ਇਕ ਤੇਜ਼ ਰਫਤਾਰ ਇਨੋਵਾ ਗੱਡੀ ਆਟੋ ਵਿੱਚ ਵੱਜਣ ’ਤੇ ਆਟੋ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਕ ਤੇਜ਼ ਰਫਤਾਰ ਇਨੋਵਾ ਕਾਰ ਵਲੋਂ ਇੱਕ ਬੈਟਰੀ ਆਟੋ ਨੂੰ ਟੱਕਰ ਮਾਰ ਦੇਣ ਉਪਰੰਤ ਇੱਕ ਹੋਰ ਕਾਰ ਹਾਂਡਾ ਸਿਟੀ ਨੂੰ ਟੱਕਰ ਮਾਰਨ ਉਪਰੰਤ ਡਿਵਾਈਡਰ ਪਾਰ ਕਰਕੇ ਕੰਧ ਵਿੱਚ ਵੱਜ ਗਈ।
ਛੇਹਰਟਾ, 7 ਅਕਤੂਬਰ (ਪੱਤਰ ਪ੍ਰੇਰਕ) ਇਕ ਤੇਜ਼ ਰਫਤਾਰ ਇਨੋਵਾ ਗੱਡੀ ਆਟੋ ਵਿੱਚ ਵੱਜਣ ’ਤੇ ਆਟੋ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਕ ਤੇਜ਼ ਰਫਤਾਰ ਇਨੋਵਾ ਕਾਰ ਵਲੋਂ ਇੱਕ ਬੈਟਰੀ ਆਟੋ ਨੂੰ ਟੱਕਰ ਮਾਰ ਦੇਣ ਉਪਰੰਤ ਇੱਕ ਹੋਰ ਕਾਰ ਹਾਂਡਾ ਸਿਟੀ ਨੂੰ ਟੱਕਰ ਮਾਰਨ ਉਪਰੰਤ ਡਿਵਾਈਡਰ ਪਾਰ ਕਰਕੇ ਕੰਧ ਵਿੱਚ ਵੱਜ ਗਈ। ਜਿਸ ਨਾਲ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਤੇ ਆਟੋ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਐਕਸੀਡੈਂਟ ਦੀ ਸੂਚਨਾ ਮਿਲਣ ’ਤੇ ਪੁਲਿਸ ਪਾਰਟੀ ਵਲੋਂ ਮੌਕੇ ’ਤੇ ਪਹੁੰਚ ਕੇ ਇਨੋਵਾ ਘਾਰ ਦੇ ਮਾਲਕ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।