08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਜੇਲ੍ਹ ’ਚ ਹੋਈ ਕੁੱਟਮਾਰ ਦੀ ਸ਼ੋਸਲ ਮੀਡੀਆ ’ਤੇ ਹਵਾਲਾਤੀ ਨੇ ਪਾਈ ਵੀਡੀਓ

ਅੰਮ੍ਰਿਤਸਰ, 7 ਅਕਤੂਬਰ (ਰੇਸ਼ਮ ਸਿੰਘ)- ਜੇਲ੍ਹ ‘ਚ ਹੋਈ ਲੜਾਈ ਤੇ ਕੁੱਟਮਾਰ ਦੀ ਲੜਾਈ ਉਪਰਤ ਇਕ ਹਵਾਲਾਤੀ ਨੇ ਸ਼ੋਸਲ ਮੀਡੀਆ ’ਤੇ ਵੀਡੀਓ ਪਾ ਕੇ ਖੁਲਾਸਾ ਕੀਤਾ ਹੈ, ਹਾਲਾ ਕਿ ਪੁਲਿਸ ਅਨੁਸਾਰ ਇਸ ਲੜਾਈ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਵੀਡੀਓ ਮੁਤਾਬਕ ਮੋਨੇ ਨੌਜਵਾਨ ਨੇ ਦਸਿਆ਀ਕਿ ਉਸਦਾ ਨਾਮ ਜੁਝਾਰ ਸਿੰਘ ਤੇ ਉਹ ਅੰਮ੍ਰਿਤਸਰ ਦੀ ਜੇਲ੍ਹ ’ਚ ਬੰਦ ਹੈ।

Ad Position 21
No active advertisement
ਜੇਲ੍ਹ ’ਚ ਹੋਈ ਕੁੱਟਮਾਰ ਦੀ ਵੀਡੀਓ ਕਲਿਪ ਦਾ ਦ੍ਰਿਸ਼ : ਤਸਵੀਰ ਅਜੀਤ 08-10-2026
ਅੰਮ੍ਰਿਤਸਰ, 7 ਅਕਤੂਬਰ (ਰੇਸ਼ਮ ਸਿੰਘ)- ਜੇਲ੍ਹ ‘ਚ ਹੋਈ ਲੜਾਈ ਤੇ ਕੁੱਟਮਾਰ ਦੀ ਲੜਾਈ ਉਪਰਤ ਇਕ ਹਵਾਲਾਤੀ ਨੇ ਸ਼ੋਸਲ ਮੀਡੀਆ ’ਤੇ ਵੀਡੀਓ ਪਾ ਕੇ ਖੁਲਾਸਾ ਕੀਤਾ ਹੈ, ਹਾਲਾ ਕਿ ਪੁਲਿਸ ਅਨੁਸਾਰ ਇਸ ਲੜਾਈ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਵੀਡੀਓ ਮੁਤਾਬਕ ਮੋਨੇ ਨੌਜਵਾਨ ਨੇ ਦਸਿਆ਀ਕਿ ਉਸਦਾ ਨਾਮ ਜੁਝਾਰ ਸਿੰਘ ਤੇ ਉਹ ਅੰਮ੍ਰਿਤਸਰ ਦੀ ਜੇਲ੍ਹ ’ਚ ਬੰਦ ਹੈ। ਉਨ੍ਹਾਂ ਕਿਹਾ ਕਿ ਉਲ੍ਹਾਂ ਦੀ ਜੇਲ੍ਹ ’ਚ ਲੜਾਈ ਹੋਈ ਸੀ ਇਸ ਤੋਂ ਬਾਅਦ ਜੇਲ੍ਹ ‘ਚ ਪੁੱਜੇ ਪੁਲਿਸ ਗਾਰਦ ਦੇ ਮੁਲਾਜ਼ਮ ਆਏ ਤੇ ਉਨ੍ਹਾਂ ਨੂੰ ਵਾਰੀ ਵਾਰੀ ਬਾਹਰ ਕਢਿਆ ਤੇ ਬੁਰੀ ਤਰਾਂ ਕੁੱਟਮਾਰ ਕੀਤੀ। ਉਨ੍ਹਾਂ ਕਿਹਾ ਇਕ ਹੋਰ ਕੈਦੀ ਦੇ ਪਿੰਡੇ ‘ਤੇ ਪਈਆਂ ਲਾਸ਼ਾ ਵੀ ਦਿਖਾਈਆਂ। ਉਨ੍ਹਾ ਕਿਹਾ ਕਿ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਦਿਆਂ ਬੇਹੱਦ ਤਸ਼ਦਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੁਰੀ ਤਰਾਂ ਜਖਮੀਂ ਹੋਏ ਹਵਾਲਾਤੀਆਂ ਦਾ ਕੋਈ ਇਲਾਜ਼ ਨਹੀਂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਜੇਲ੍ਹ ਪ੍ਰਸਾਸ਼ਨ ਦੇ ਮੁਲਾਜ਼ਮਾਂ ਦੀ ਗੁੰਡਾਗਰਦੀ ਬੰਦ ਕੀਤੀ ਜਾਵੇ। ਇਸ ਸਬੈੰਧੀ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਕਿਹਾ ਕਿ ਇਸ ਬਾਰੇ ਕੋਈ ਸੂਚਨਾ ਨਹੀਂ ਮਿਲੀ ਹੈ ਅਤੇ ਜੇਕਰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਕਾਰਵਾਈ ਕੀਤੀ ਜਾਵੇਗੀ। 07 ਏਐਸਆਰ98 ਜੇਲ੍ਹ ’ਚ ਹੋਈ ਕੁੱਟਮਾਰ ਦੀ ਵੀਡੀਓ ਕਲਿਪ ਦਾ ਦ੍ਰਿਸ਼ : ਤਸਵੀਰ ਅਜੀਤ
Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ਡਾਕ ਵਿਭਾਗ ਵਲੋਂ ਡਾਕ ਅਦਾਲਤ ਲਗਾਈ ਅਗਲੀ ਖ਼ਬਰ ਸੀਨੀ: ਕਾਂਗਰਸੀ ਆਗੂ ਬੱਸੀ ਦੇ ਪੁੱਤਰ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ ਪੁਲਿਸ
Ad Position 24