11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਮਜੀਠਾ ’ਚ ਔਖੇ ਸਮੇਂ ਕਾਂਗਰਸੀ ਵਰਕਰਾਂ ਦੀ ਬਾਂਹ ਫੜਨ ਵਾਲੇ ਸੱਚਰ ਦੀ ਭੂਮਿਕਾ ਦੀ ਲੀਡਰਸ਼ਿਪ ਨੇ ਕੀਤੀ ਸ਼ਲਾਘਾ

ਕੱਥੂਨੰਗਲ, 10 ਅਕਤੂਬਰ (ਦਲਵਿੰਦਰ ਸਿੰਘ ਰੰਧਾਵਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰ. ਪ੍ਰਗਟ ਸਿੰਘ ਦੀ ਹਲਕਾ ਮਜੀਠਾ ਦੇ ਇੰਚਾਰਜ ਸ੍ਰ.

Ad Position 21
No active advertisement
ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਸ. ਪਰਗਟ ਸਿੰਘ ਨਾਲ ਵਿਚਾਰ ਚਰਚਾ ਕਰਨ ਉਪਰੰਤ ਭਗਵੰਤ ਪਾਲ ਸਿੰਘ ਸੱਚਰ ਨਾਲ ਜਗਦੇਵ ਸਿੰਘ ਬੱਗਾ, ਸਰਪੰਚ ਸਤਨਾਮ ਸਿੰਘ ਪਾਖਰਪੁਰ ਤੇ ਹੋਰ। ਤਸਵੀਰ ਅਜੀਤ 11-10-2026
ਕੱਥੂਨੰਗਲ, 10 ਅਕਤੂਬਰ (ਦਲਵਿੰਦਰ ਸਿੰਘ ਰੰਧਾਵਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰ. ਪ੍ਰਗਟ ਸਿੰਘ ਦੀ ਹਲਕਾ ਮਜੀਠਾ ਦੇ ਇੰਚਾਰਜ ਸ੍ਰ. ਭਗਵੰਤ ਪਾਲ ਸਿੰਘ ਸੱਚਰ ਦੇ ਗ੍ਰਹਿ ਵਿਖੇ ਹੋਈ ਫੇਰੀ ਦੌਰਾਨ ਮਜੀਠਾ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਉਨ੍ਹਾਂ ਨਾਲ ਖੁੱਲ੍ਹ ਕੇ ਵਿਚਾਰ-ਚਰਚਾ ਕੀਤੀ। ਇਸ ਮੌਕੇ ਸਾਲ 2007 ਤੋਂ ਲੈ ਕੇ ਹੁਣ ਤੱਕ ਹਲਕੇ ਦੀ ਸਿਆਸੀ ਕਾਰਗੁਜ਼ਾਰੀ, ਪਿਛਲੇ ਵੀਹ ਸਾਲਾਂ ਦੇ ਸਿਆਸੀ ਸਮੀਕਰਨਾਂ ਅਤੇ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਚੁੱਕੇ ਆਗੂਆਂ ਦੀ ਭੂਮਿਕਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਇਸ ਦੌਰਾਨ ਹਾਜ਼ਰ ਕਾਂਗਰਸੀ ਆਗੂਆਂ ਨੇ ਇਕਮੱਤ ਹੁੰਦਿਆਂ ਕਿਹਾ ਕਿ ਜਦੋਂ ਮਜੀਠਾ ਹਲਕੇ ਵਿੱਚ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਚੁੱਕੇ ਆਗੂ ਪਾਰਟੀ ਨੂੰ ਅਲਵਿਦਾ ਕਹਿ ਗਏ ਸਨ ਅਤੇ ਵਰਕਰਾਂ ਲਈ ਸਿਆਸੀ ਤੌਰ ’ਤੇ ਬੇਹੱਦ ਔਖਾ ਸਮਾਂ ਸੀ, ਉਸ ਦੌਰ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਸ੍ਰ. ਭਗਵੰਤ ਪਾਲ ਸਿੰਘ ਸੱਚਰ ਨੇ ਵਰਕਰਾਂ ਦੀ ਬਾਂਹ ਫੜੀ ਅਤੇ ਉਨ੍ਹਾਂ ਨੂੰ ਇਕਜੁੱਟ ਰੱਖਿਆ। ਆਗੂਆਂ ਨੇ ਕਿਹਾ ਕਿ ਸੱਚਰ ਨੇ ਔਖੇ ਹਾਲਾਤ ਵਿੱਚ ਵੀ ਵਰਕਰਾਂ ਦਾ ਸਾਥ ਨਹੀਂ ਛੱਡਿਆ ਅਤੇ ਪਾਰਟੀ ਦੀ ਮਜ਼ਬੂਤੀ ਲਈ ਲਗਾਤਾਰ ਮਿਹਨਤ ਕੀਤੀ। ਆਗੂਆਂ ਨੇ ਇਸ ਨੂੰ ਸੱਚਰ ਦੀ ਪਾਰਟੀ ਪ੍ਰਤੀ ਵਫ਼ਾਦਾਰੀ ਅਤੇ ਸਮਰਪਣ ਦੀ ਮਿਸਾਲ ਦੱਸਿਆ। ਵਿਚਾਰ-ਚਰਚਾ ਦੌਰਾਨ ਮਜੀਠਾ ਦੀ ਪਿਛਲੇ ਵੀਹ ਸਾਲਾਂ ਦੀ ਸਿਆਸਤ, ਚੋਣਾਂ ਦੌਰਾਨ ਬਣੇ ਸਮੀਕਰਨਾਂ ਅਤੇ ਪਾਰਟੀ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵੀ ਵਿਚਾਰ ਸਾਂਝੇ ਕੀਤੇ ਗਏ। ਆਗੂਆਂ ਨੇ ਕਿਹਾ ਕਿ ਪਿਛਲੇ ਤਜਰਬਿਆਂ ਤੋਂ ਸਬਕ ਲੈਂਦਿਆਂ ਵਰਕਰਾਂ ਨੂੰ ਬਣਦਾ ਮਾਣ-ਸਤਿਕਾਰ ਦੇਣਾ ਅਤੇ ਜਥੇਬੰਦੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਸ੍ਰ. ਪ੍ਰਗਟ ਸਿੰਘ ਨੇ ਆਗੂਆਂ ਤੇ ਵਰਕਰਾਂ ਦੇ ਵਿਚਾਰ ਸੁਣਦਿਆਂ ਪਾਰਟੀ ਦੀ ਮਜ਼ਬੂਤੀ ਲਈ ਆਪਸੀ ਤਾਲਮੇਲ ਅਤੇ ਇਕਜੁੱਟਤਾ ਨਾਲ ਕੰਮ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਸਾਬਕਾ ਚੇਅਰਮੈਨ ਤੇ ਸਰਪੰਚ ਸ੍ਰ. ਜਗਦੇਵ ਸਿੰਘ ਬੱਗਾ, ਸਰਪੰਚ ਤੇ ਹੈੱਡਮਾਸਟਰ ਸਤਨਾਮ ਸਿੰਘ ਪਾਖਰਪੁਰਾ, ਸਰਪੰਚ ਸ਼ਮਸ਼ੇਰ ਸਿੰਘ ਬਾਬੂਵਾਲ, ਨਗਰ ਕੌਂਸਲ ਮਜੀਠਾ ਦੇ ਸਾਬਕਾ ਪ੍ਰਧਾਨ ਨਵਦੀਪ ਸਿੰਘ ਸੋਨਾ, ਬਲਾਕ ਪ੍ਰਧਾਨ ਨਵਤੇਜ ਪਾਲ ਸਿੰਘ ਸੋਹੀਆਂ ਕਲਾਂ, ਬਲਾਕ ਪ੍ਰਧਾਨ ਸੰਦੀਪ ਸਿੰਘ ਕਾਜੀਕੋਟ, ਯੂਥ ਕਾਂਗਰਸ ਆਗੂ ਸੰਨੀ ਕੱਥੂਨੰਗਲ ਖੁਰਦ, ਨਿਸ਼ਾਨ ਸਿੰਘ ਭੰਗਾਲੀ,ਸੁੱਖ ਭੰਗਾਲੀ,ਦਲਜੀਤ ਸਿੰਘ ਪਾਖਰਪੁਰਾ, ਪਰਗਟ ਸਿੰਘ ਚੰਨਣਕੇ, ਪਰਮਜੀਤ ਸਿੰਘ ਭੋਏਵਾਲ, ਸਵਰਨ ਸਿੰਘ ਭੀਲੋਲਾਲ,ਸਾਬਕਾ ਸਰਪੰਚ ਗੁਰਭੇਜ ਸਿੰਘ ਭੰਗਵਾ, ਸਾਬਕਾ ਸਰਪੰਚ ਸਤਨਾਮ ਸਿੰਘ ਚਾਚੋਵਾਲੀ, ਝਿਲਮਿਲ ਸਿੰਘ ਸਾਧਪੁਰ, ਤਜਿੰਦਰ ਸਿੰਘ ਤਰਫਾਨ, ਸਾਬਕਾ ਸਰਪੰਚ ਵੀਰ ਸਿੰਘ ਚਾਟੀਵਿੰਡ, ਹਰਮਨ ਸਿੰਘ ਟਾਹਲੀ ਸਾਹਬ, ਰਾਹੁਲ ਖੈੜੇ ਬਾਲਾ ਚੱਕ, ਪਲਵਿੰਦਰ ਸਿੰਘ ਫੌਜੀ ਪੰਦੇਰ, ਮਲਕੀਤ ਸਿੰਘ ਪੰਦੇਰ, ਦਲਜੀਤ ਸਿੰਘ ਬੋੜੇਵਾਲ ,ਸੁਲੱਖਣ ਸਿੰਘ ਕੱਥੂਨੰਗਲ, ਸੁਖਵਿੰਦਰ ਸਿੰਘ ਰੰਧਾਵਾ, ਡਾ. ਮੋਹਨ ਸਿੰਘ, ਸਾਬਕਾ ਸਰਪੰਚ ਬਲਦੇਵ ਸਿੰਘ ਚਵਿੰਡਾ ਦੇਵੀ, ਬਾਬਾ ਅਜੀਤ ਸਿੰਘ ਅਜੈਬਵਾਲੀ, ਜੋਗਾ ਸਿੰਘ ਗਿੱਲ ਹਦਾਇਤਪੁਰਾ, ਮਨੋਹਰ ਲਾਲ ਗੱਲੋਵਾਲੀ ਅਤੇ ਦਲਜੀਤ ਸਿੰਘ ਸ਼ਾਹ, ਵਿਜੇ ਮਜੀਠਾ, ਸੁਖਵਿੰਦਰ ਸਿੰਘ ਆਕੜ ਮਜੀਠਾ, ਲਾਡੀ ਮਜੀਠਾ , ਰਣਜੀਤ ਸਿੰਘ ਮੱਜਵਿੰਡ ਸਮੇਤ ਹੋਰ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਜਨਾਲਾ ਵਿਖੇ ਅੱਜ ਤੋਂ ਸ਼ੁਰੂ ਹੋਵੇਗੀ ਰਾਮਲੀਲ੍ਹਾ ਸ਼ੁਰੂ, ਉਦਘਾਟਨ ਸਾਬਕਾ ਨਗਰ ਪੰਚਾਇਤ ਪ੍ਰਧਾਨ ਢਿੱਲੋਂ ਕਰਨਗੇ ਅਗਲੀ ਖ਼ਬਰ ਨਗਰ ਨਿਗਮਾਂ ਦੀ ਤਰਜ਼ ’ਤੇ ਨਹਿਰੀ ਵਿਭਾਗ ਦੀ ਥਾਂ ’ਤੇ ਬੈਠੇ ਦੁਕਾਨਦਾਰਾਂ ਨੂੰ ਵੀ ਮਾਲਕੀ ਹੱਕ ਦਿਤੇ ਜਾਣ-ਗੁਰਦੀਪ ਸਿੰਘ
Ad Position 24