14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਡਾ. ਗੁਰਦਿਆਲ ਸਿੰਘ ਫੁੱਲ ਯਾਦਗਾਰੀ ਮੇਲੇ ਵਿਚ ਬੀ. ਡੀ. ਐੱਸ. ਸਕੂਲ ਨੇ ਮੱਲਾਂ ਮਾਰੀਆਂ

ਜੰਡਿਆਲਾ ਗੁਰੂ, 14 ਅਕਤੂਬਰ( ਪ੍ਰਮਿੰਦਰ ਸਿੰਘ ਜੋਸਨ)-ਉਘੇ ਸਾਹਿਤਕਾਰ ਡਾ. ਗੁਰਦਿਆਲ ਸਿੰਘ ਫੁੱਲ ਦੀ ਯਾਦ ਵਿਚ ਸ੍ਰੀ ਗੁਰੂ ਅਰਜਨ ਦੇਵ ਡੇ ਬੋਰਡਿੰਗ ਸਕੂਲ ਨਵਾਂ ਪਿੰਡ ਬੰਡਾਲਾ ਵਲੋਂ ਕਰਾਏ ਗਏ ਸਮਾਗਮ ਵਿਚ ਹੋਏ ਵੱਖ-ਵੱਖ ਮਾਮਲਿਆਂ ਵਿਚ ਬੀ.

Ad Position 21
No active advertisement
ਅਜੀਤ ਡੈਸਕ 15-10-2026
ਜੰਡਿਆਲਾ ਗੁਰੂ, 14 ਅਕਤੂਬਰ( ਪ੍ਰਮਿੰਦਰ ਸਿੰਘ ਜੋਸਨ)-ਉਘੇ ਸਾਹਿਤਕਾਰ ਡਾ. ਗੁਰਦਿਆਲ ਸਿੰਘ ਫੁੱਲ ਦੀ ਯਾਦ ਵਿਚ ਸ੍ਰੀ ਗੁਰੂ ਅਰਜਨ ਦੇਵ ਡੇ ਬੋਰਡਿੰਗ ਸਕੂਲ ਨਵਾਂ ਪਿੰਡ ਬੰਡਾਲਾ ਵਲੋਂ ਕਰਾਏ ਗਏ ਸਮਾਗਮ ਵਿਚ ਹੋਏ ਵੱਖ-ਵੱਖ ਮਾਮਲਿਆਂ ਵਿਚ ਬੀ. ਡੀ. ਐੱਸ. ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਧਾਰੜ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ਅਤੇ ਮੈਡਲ ਜਿੱਤੇ । ਸਕੂਲ ਪ੍ਰਿੰ: ਬਲਵਿੰਦਰ ਕੌਰ ਨੇ ਦੱਸਿਆ ਕਿ ਭਾਸ਼ਣ ਮੁਕਾਬਲੇ ਵਿਚ ਉਨ੍ਹਾਂ ਦੇ ਸਕੂਲ ਦੀ ਵਿਦਿਆਰਥਣ ਸੁਖਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਪੇਂਟਿੰਗ ਮੁਕਾਬਲੇ ਸੀਨੀਅਰ ਵਿਚ ਅਵਲ ਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਪੇਟਿੰਗ ਜੂਨੀਅਰ ਵਿਚ ਗੁਰ ਸੀਰਤ ਕੌਰ ਨੇ ਪਹਿਲਾ ਸਥਾਨ, ਲੋਕ ਗੀਤ ਜੂਨੀਅਰ ਮੁਕਾਬਲੇ ਵਿਚ ਏਕਮਪ੍ਰੀਤ ਕੌਰ ਨੇ ਦੂਸਰਾ ਸਥਾਨ, ਸੁੰਦਰ ਲਿਖਾਈ ਜੂਨੀਅਰ ਵਿਚ ਖੁਸ਼ਮਨਦੀਪ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ । ਇਸੇ ਤਰ੍ਹਾਂ ਹੀ ਨਾਅਰਾ ਲੇਖਨ ( ਸਲੋਗਨ ) ਮੁਕਾਬਲੇ ਚ ਜੈਸਮੀਨ ਕੌਰ ਨੇ ਦੂਸਰਾ ਸਥਾਨ, ਲੋਕ ਗੀਤ ਸੀਨੀਅਰ ਮੁਕਾਬਲੇ ਵਿਚ ਅਨੂਰੀਤ ਕੌਰ ਨੇ ਦੂਸਰਾ ਸਥਾਨ, ਨਾਅਰਾ ਲੇਖਣ (ਸਲੋਗਨ ) ’ਚ ਅਰਸ਼ਦੀਪ ਕੌਰ ਨੇ ਦੂਸਰਾ ਸਥਾਨ, ਭਾਸ਼ਣ ਸੀਨੀਅਰ ਮੁਕਾਬਲੇ ’ਚ ਸ਼ੁਭਨੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਸੁੰਦਰ ਲਿਖਾਈ ਮੁਕਾਬਲੇ ਵਿਚ ਜੈਕਲੀਨ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਢੋਲਕੀ ਵਾਦਕ ਗੁਰਜਾਪ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਕੁਇਜ਼ ਮੁਕਾਬਲੇ ’ਚ ਸੁਖਮਨਦੀਪ ਕੌਰ ਅਤੇ ਸਟਾਫ ਮੈਂਬਰ ਈਸ਼ਾ ਢੀਂਗਰਾ ਨੇ ਮੈਡਲ ਪ੍ਰਾਪਤ ਕੀਤੇ । ਸਕੂਲ ਦੀ ਵਾਈਸ ਪ੍ਰਿੰ: ਮਨਦੀਪ ਕੌਰ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਦੇ ਇੰਪਲਾਈਜ਼ ਫੈਡਰੇਸ਼ਨ ਸਬ ਅਰਬਨ ਸਰਕਲ ਅੰਮ੍ਰਿਤਸਰ ਦੇ ਆਗੂਆਂ ਦਾ ਵਫ਼ਦ ਮੰਗਾਂ ਦੇ ਸੰਬੰਧ ਵਿਚ ਉਪ ਮੁੱਖ ਇੰਜੀ:... ਅਗਲੀ ਖ਼ਬਰ ਪਰਵਿੰਦਰ ਝੋਟੇ ਨੂੰ ਸਾਜਿਸ਼ ਤਹਿਤ ਮਾਰਿਆ, ਮੁੱਖ ਮੰਤਰੀ ਅਸਤੀਫ਼ ਦੇਵੇ–ਡੈਨੀ ਬੰਡਾਲਾ
Ad Position 24