14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਭੋਗ ’ਤੇ ਵਿਸ਼ੇਸ਼- ਗੁਰਸੇਵਕ ਸਿੰਘ ਬਾਬਾ ਬਕਾਲਾ ਸਾਹਿਬ

ਬਾਬਾ ਬਕਾਲਾ ਸਾਹਿਬ-ਗੁਰਸੇਵਕ ਸਿੰਘ ਦਾ ਜਨਮ ਪਿਤਾ ਸੂਬੇਦਾਰ ਹਰਜੀਤ ਸਿੰਘ ਬਾਬਾ ਬਕਾਲਾ ਸਾਹਿਬ ਦੇ ਗ੍ਰਹਿ ਮਾਤਾ ਸ੍ਰੀਮਤੀ ਮਨਿੰਦਰ ਕੌਰ ਦੀ ਕੁੱਖੋਂ 13 ਜਨਵਰੀ 2003 ਨੂੰ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਹੋਇਆ। ਸ: ਕਰਮ ਸਿੰਘ ਦੇ ਪੋਤਰੇ ਗੁਰਸੇਵਕ ਸਿੰਘ ਨੇ ਨਰਸਰੀ ਤੋਂ 5ਵੀਂ ਕਲਾਸ ਡਬਲ ਵਿਕਟਰੀ ਸਕੂਲ ਬਿਆਸ ਵਿਖੇ ਕਰਨ ਉਪਰੰਤ 6ਵੀ ਤੋਂ 9ਵੀ ਕਲਾਸ ਆਰਮੀ ਪਬਲਿਕ ਸਕੂਲ ਫਤਿਹਗੜ੍ਹ (ਯੂ.

Ad Position 21
No active advertisement
ਅਜੀਤ ਡੈਸਕ 15-10-2026
ਬਾਬਾ ਬਕਾਲਾ ਸਾਹਿਬ-ਗੁਰਸੇਵਕ ਸਿੰਘ ਦਾ ਜਨਮ ਪਿਤਾ ਸੂਬੇਦਾਰ ਹਰਜੀਤ ਸਿੰਘ ਬਾਬਾ ਬਕਾਲਾ ਸਾਹਿਬ ਦੇ ਗ੍ਰਹਿ ਮਾਤਾ ਸ੍ਰੀਮਤੀ ਮਨਿੰਦਰ ਕੌਰ ਦੀ ਕੁੱਖੋਂ 13 ਜਨਵਰੀ 2003 ਨੂੰ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਹੋਇਆ। ਸ: ਕਰਮ ਸਿੰਘ ਦੇ ਪੋਤਰੇ ਗੁਰਸੇਵਕ ਸਿੰਘ ਨੇ ਨਰਸਰੀ ਤੋਂ 5ਵੀਂ ਕਲਾਸ ਡਬਲ ਵਿਕਟਰੀ ਸਕੂਲ ਬਿਆਸ ਵਿਖੇ ਕਰਨ ਉਪਰੰਤ 6ਵੀ ਤੋਂ 9ਵੀ ਕਲਾਸ ਆਰਮੀ ਪਬਲਿਕ ਸਕੂਲ ਫਤਿਹਗੜ੍ਹ (ਯੂ.ਪੀ.) ਅਤੇ ਫਿਰ 10ਵੀਂ ਤੋਂ 12ਵੀੰ ਤੱਕ ਪੜ੍ਹਾਈ ਦਸ਼ਮੇਸ਼ ਪਬਲਿਕ ਸੀਂ: ਸੈ: ਸਕੂਲ ਬਾਬਾ ਬਕਾਲਾ ਸਾਹਿਬ ਵਿਖੇ ਕੀਤੀ। ਫਰੈਂਕਫਿਨ ਇੰਸੀਚਿਊਟ ਜਲੰਧਰ ਤੋਂ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ। ਕੈਬਿਨ ਕ੍ਰਿਯੂ ਕੋਰਸ ਸੇਵਾ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਮਿਸਲ ਬਾਬਾ ਬੀਰ ਸਿੰਘ ਤੋਂ ਕੀਤਾ ਅਤੇ ਖਾਲਸਾਈ ਜੀਵਨ ਜਾਂਚ ਦੀ ਸਿੱਖਿਆ ਸਿੰਘ ਸਾਹਿਬ ਜੱਥੇਦਾਰ ਬਾਬਾ ਮੇਜਰ ਸਿੰਘ ਸੋਢੀ ਕੋਲੋਂ ਪ੍ਰਾਪਤ ਕੀਤੀ। ਸ਼ੁਰੂ ਤੋਂ ਹੀ ਮਿਲਾਪੜੇ ਸੁਭਾਅ ਦੇ ਮਾਲਕ ਗੁਰਸੇਵਕ ਸਿੰਘ ਨੇ ਹਾਲ ਸੇਵਾ ਦਸ਼ਮੇਸ਼ ਤਰਨਾ ਦਲ ਮਿਸਲ ਭਾਈ ਘਨੱਈਆ ਜੀ ਸ੍ਰੀ ਗੰਗਾ ਨਗਰ (ਰਾਜਿਸਥਾਨ) ਵਿਖੇ ਸਾਗਾ ਸਪਾਈਸ ਰੈਸਟੋਰੈਂਟ ਵਿਚ ਕਿਰਤ ਕਰਨੀ ਆਰੰਭ ਕੀਤੀ । ਗੁਰਸੇਵਕ ਸਿੰਘ ਮਾਰਸ਼ਲ ਆਰਟ ਗੱਤਕਾ, ਘੋੜ ਸਵਾਰੀ, ਗੁਰਬਾਣੀ ਪਾਠ ਅਤੇ ਇਤਿਹਾਸ ਦੀ ਪੂਰੀ ਤਰ੍ਹਾਂ ਜਾਣਕਾਰੀ ਰੱਖਦਾ ਸੀ ।ਮਹਿਜ 23 ਸਾਲ ਦੀ ਉਮਰ ਵਿਚ ਗੁਰਸੇਵਕ ਸਿੰਘ ਦੀ ਰਾਸਥਾਨ ਵਿਖੇ ਅਚਾਨਕ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ ਸੀ। ਪਰਿਵਾਰਕ ਸੂਤਰਾਂ ਸੂਬੇਦਾਰ ਹਰਜੀਤ ਸਿੰਘ, ਮਾਤਾ ਮਨਿੰਦਰ ਕੌਰ, ਹਰਮਨਜੋਤ ਸਿੰਘ ਅਤੇ ਸੁਖਰਾਜ ਸਿੰਘ (ਭਰਾ) ਅਨੁਸਾਰ ਗੁਰਸੇਵਕ ਸਿੰਘ ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਭੋਗ 15 ਅਕਤੂਬਰ, 2026 ਦਿਨ ਵੀਰਵਾਰ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਪਾਇਆ ਜਾਵੇਗਾ । ਉਪਰੰਤ 12 ਤੋਂ 1 ਵਜੇ ਤੱਕ ਕੀਰਤਨ ਅਤੇ ਅੰਤਿਮ ਅਰਦਾਸ ਸੰਤ ਮਾਝਾ ਸਿੰਘ ਕਮਰਜੋਤ ਸੀ: ਸੈ: ਸਕੂਲ, ਬਾਬਾ ਬਕਾਲਾ ਸਾਹਿਬ ਵਿਖੇ ਹੋਵੇਗੀ । -ਸ਼ੇਲਿੰਦਰਜੀਤ ਸਿੰਘ ਰਾਜਨ
Ad Position 22
No active advertisement
ਪਿਛਲੀ ਖ਼ਬਰ ਉੱਘੇ ਸਰਜਨ ਡਾ. ਵਿਸ਼ਵਪਾਲ ਸਿੰਘ ਢਿੱਲੋਂ ਨੂੰ ਸਮੂਹਿਕ ਸਿਹਤ ਕੇਂਦਰ ਤਰਸਿੱਕਾ ਵਿਖੇ ਕੀਤਾ ਸਨਮਾਨਿਤ ਅਗਲੀ ਖ਼ਬਰ ਸਰਹੱਦੀ ਪਿੰਡ ਬਰਲਾਸ ਵਿਚ ‘ਆਪ’ ਨੂੰ ਸਿਆਸੀ ਝਟਕਾ, ਮੌਜੂਦਾ ਮੈਂਬਰ ਪੰਚਾਇਤ ਮੱਖਣ ਸਿੰਘ ਸਾਥੀਆਂ ਸਮੇਤ ਕਾਂਗਰਸ ’ਚ ਸ਼ਾਮਿ...
Ad Position 24