ਪੁਲਿਸ ਪ੍ਰਸ਼ਾਸਨ ਥਾਣਾ ਕੱਥੂਨੰਗਲ ਤੇ ਚਾਚੇ ਤੋਂ ਤੰਗ ਪ੍ਰੇਸ਼ਾਨ ਹੋਏ ਨੌਜਵਾਨ ਘਰ ਛੱਡਣ ਲਈ ਹੋ ਰਹੇ ਮਜਬੂਰ
ਕੱਥੂਨੰਗਲ, 14 ਅਕਤੂਬਰ (ਦਲਵਿੰਦਰ ਸਿੰਘ ਰੰਧਾਵਾ)-ਨਿਸ਼ਾਨ ਚੰਦ, ਸੁਭਮ, ਅਰੁਣ ਵਾਸੀ ਪਿੰਡ ਕਰਨਾਲਾ ਤਹਿਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲਿਆਂ ਵਲੋਂ ਹਲਫੀਆਂ ਬਿਆਨ ਰਾਹੀਂ ਪੱਤਰਕਾਰ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਾਡਾ ਚਾਚਾ ਨਿੱਕਾ ਰਾਮ ਉਰਫ਼ ਰਾਜੂ ਵਾਸੀ ਪਿੰਡ ਕਰਨਾਲਾ ਜੋ ਕਿ ਆਪਣੀਆਂ ਲੜਕੀਆਂ ਨੂੰ ਨਾਲ ਲੈਕੇ ਸਾਡੇ ਉਪਰ ਗ਼ਲਤ ਇਲਜ਼ਾਮ ਲਗਾ ਕੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਅਤੇ ਆਏ ਦਿਨ ਸਾਡੇ ਉੱਤੇ ਥਾਣਾ ਕੱਥੂਨੰਗਲ ਵਿਖੇ ਦਰਖ਼ਾਸਤ ਦਿੰਦਾ ਹੈ। ਅਸੀਂ ਆਪਣੇ ਕਾਰੋਬਾਰ ਨਾਲ ਸਬੰਧ ਰੱਖਦੇ ਹਾਂ ਤੇ ਸਾਡਾ ਕਾਰੋਬਾਰ ਰੋਕਣ ਲਈ ਸਾਨੂੰ ਥਾਣਾ ਕੱਥੂਨੰਗਲ ਦੀ ਪੁਲਿਸ ਕੋਲੋਂ ਤੰਗ ਪ੍ਰੇਸ਼ਾਨ ਕਰਾਉਂਦਾ ਰਹਿੰਦਾ ਅਤੇ ਇਸ ਨੇ ਤਿੰਨ ਵਾਰ ਸਾਨੂੰ ਥਾਣਾ ਕੱਥੂਨੰਗਲ ਅੰਦਰ ਬੰਦ ਵੀ ਕਰਵਾਇਆ ਜਿਸਦਾ ਫ਼ੈਸਲਾ ਪੰਚਾਇਤ ਵਲੋਂ ਕਰਵਾਇਆ ਗਿਆ ਸੀ।
ਕੱਥੂਨੰਗਲ, 14 ਅਕਤੂਬਰ (ਦਲਵਿੰਦਰ ਸਿੰਘ ਰੰਧਾਵਾ)-ਨਿਸ਼ਾਨ ਚੰਦ, ਸੁਭਮ, ਅਰੁਣ ਵਾਸੀ ਪਿੰਡ ਕਰਨਾਲਾ ਤਹਿਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲਿਆਂ ਵਲੋਂ ਹਲਫੀਆਂ ਬਿਆਨ ਰਾਹੀਂ ਪੱਤਰਕਾਰ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਾਡਾ ਚਾਚਾ ਨਿੱਕਾ ਰਾਮ ਉਰਫ਼ ਰਾਜੂ ਵਾਸੀ ਪਿੰਡ ਕਰਨਾਲਾ ਜੋ ਕਿ ਆਪਣੀਆਂ ਲੜਕੀਆਂ ਨੂੰ ਨਾਲ ਲੈਕੇ ਸਾਡੇ ਉਪਰ ਗ਼ਲਤ ਇਲਜ਼ਾਮ ਲਗਾ ਕੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਅਤੇ ਆਏ ਦਿਨ ਸਾਡੇ ਉੱਤੇ ਥਾਣਾ ਕੱਥੂਨੰਗਲ ਵਿਖੇ ਦਰਖ਼ਾਸਤ ਦਿੰਦਾ ਹੈ। ਅਸੀਂ ਆਪਣੇ ਕਾਰੋਬਾਰ ਨਾਲ ਸਬੰਧ ਰੱਖਦੇ ਹਾਂ ਤੇ ਸਾਡਾ ਕਾਰੋਬਾਰ ਰੋਕਣ ਲਈ ਸਾਨੂੰ ਥਾਣਾ ਕੱਥੂਨੰਗਲ ਦੀ ਪੁਲਿਸ ਕੋਲੋਂ ਤੰਗ ਪ੍ਰੇਸ਼ਾਨ ਕਰਾਉਂਦਾ ਰਹਿੰਦਾ ਅਤੇ ਇਸ ਨੇ ਤਿੰਨ ਵਾਰ ਸਾਨੂੰ ਥਾਣਾ ਕੱਥੂਨੰਗਲ ਅੰਦਰ ਬੰਦ ਵੀ ਕਰਵਾਇਆ ਜਿਸਦਾ ਫ਼ੈਸਲਾ ਪੰਚਾਇਤ ਵਲੋਂ ਕਰਵਾਇਆ ਗਿਆ ਸੀ। ਹੁਣ ਇਸਨੇ ਸਾਨੂੰ ਫਿਰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਸਾਡਾ ਜਿਊਣਾ ਹਰਾਮ ਕੀਤਾ ਹੋਇਆ । ਥਾਣਾ ਕੱਥੂਨੰਗਲ ਦੀ ਪੁਲਿਸ ਵੀ ਸਾਨੂੰ ਤੰਗ ਪ੍ਰੇਸ਼ਾਨ ਕਰਦੀ ਹੈ ਜਦੋਂ ਮਰਜੀ ਇਹ ਦਰਖ਼ਾਸਤ ਥਾਣੇ ਦੇ ਆਉਂਦਾ ਹੈ ਪੁਲਿਸ ਝੂਠ ਸੱਚ ਕੁਝ ਨਹੀਂ ਦੇਖਦੀ ਸਾਨੂੰ ਫੜ ਕੇ ਲੈ ਆਉਂਦੇ ਹਨ, ਜਿਸ ਨਾਲ ਸਾਡਾ ਕੰਮਕਾਰ ਵੀ ਠੱਪ ਹੋ ਜਾਂਦਾ ਹੈ।