16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਔਰਤ ਨੇ ਵਿਅਕਤੀ ਦੇ ਘਰ ਆ ਕੇ ਲਾਈ ਅੱਗ, ਸਾਮਾਨ ਸੜ ਕੇ ਸੁਆਹ

ਅੰਮ੍ਰਿਤਸਰ, 16 ਅਕਤੂਬਰ (ਰੇਸ਼ਮ ਸਿੰਘ)- ਇਕ ਔਰਤ ਨੇ ਇਕ ਵਿਅਕਤੀ ਦੇ ਘਰ ਆ ਕੇ ਘਰ ਨੂੰ ਅਗ ਲਾ ਦਿੱਤੀ ਜਿਸ ਕਾਰਨ ਉਸਦੇ ਘਰ ਪਏ ਗਹਿਣੇ ਤੇ ਨਕਦੀ ਆਦਿ ਵੀ ਸੜ ਗਏ। ਘਰ ਦੀ ਮਾਲਕਣ ਔਰਤ ਨੇ ਦੋਸ਼ ਲਾਇਆ ਕਿ ਅੱਗ ਲਾਉਣ ਵਾਲੀ ਉਸਦੇ ਪਤੀ ਨਾਲ ਨਾਜਾਇਜ਼ ਸੰਬੰਧਾਂ ’ਚ ਰਹਿੰਦੀ ਰਹੀ ਹੈ।

Ad Position 21
No active advertisement
ਅਜੀਤ ਡੈਸਕ 17-10-2026
ਅੰਮ੍ਰਿਤਸਰ, 16 ਅਕਤੂਬਰ (ਰੇਸ਼ਮ ਸਿੰਘ)- ਇਕ ਔਰਤ ਨੇ ਇਕ ਵਿਅਕਤੀ ਦੇ ਘਰ ਆ ਕੇ ਘਰ ਨੂੰ ਅਗ ਲਾ ਦਿੱਤੀ ਜਿਸ ਕਾਰਨ ਉਸਦੇ ਘਰ ਪਏ ਗਹਿਣੇ ਤੇ ਨਕਦੀ ਆਦਿ ਵੀ ਸੜ ਗਏ। ਘਰ ਦੀ ਮਾਲਕਣ ਔਰਤ ਨੇ ਦੋਸ਼ ਲਾਇਆ ਕਿ ਅੱਗ ਲਾਉਣ ਵਾਲੀ ਉਸਦੇ ਪਤੀ ਨਾਲ ਨਾਜਾਇਜ਼ ਸੰਬੰਧਾਂ ’ਚ ਰਹਿੰਦੀ ਰਹੀ ਹੈ। ਥਾਣਾ ਸਦਰ ਦੀ ਪੁਲਿਸ ਨੂੰ ਪ੍ਰੀਤੀ ਵਾਸੀ ਬਾਬਾ ਦੀਪ ਸਿੰਘ ਕਲੌਨੀ ਨੰਗਲੀ ਭੱਠਾ ਨੇ ਦੋਸ਼ ਲਾਇਆ ਕਿ ਇਕ ਔਰਤ ਦੇ ਉਸਦੇ ਪਤੀ ਕੁਲਵਿੰਦਰ ਸਿੰਘ ਨਾਲ ਤਿੰਨ ਸਾਲ ਤੋਂ ਨਜਾਇਜ਼ ਸੰਬੰਧ ਸਨ ਅਤੇ ਉਹ ਰਿਲੇਸ਼ਨਸ਼ਿਪ ’ਚ ਸਨ। ਬੀਤੇ ਦਿਨੀ ਦੁਪਹਿਰ 1 ਵਜੇ ਉਹ ਤੇ ਉਸਦੀ ਛੇ ਮਹੀਨਿਆਂ ਦੀ ਧੀ ਨਾਲ ਇਕਲੀ ਜਦੋਂ ਕਿ ਉਕਤ ਔਰਤ ਆ ਗਈ ਤੇ ਉਸਦੇ ਪਤੀ ਬਾਰੇ ਪੁਛੱਣ ਲਗੀ ਕਿ ਉਹ ਕਿੱਥੇ ਹੈ ਤੇ ਉਹ ਘਰ ’ਚ ਰਹਿਣ ਦੀ ਜਿੱਦ ਕਰਨ ਲਗੀ। ਉਸਨੇ ਜਦੋਂ ਰੋਕਿਆ ਤਾਂ ਉਸਨੇ ਕੋਈ ਜਲਨਸ਼ੀਲ ਪਦਾਰਥ ਨਾਲ ਅਗ ਲਾ ਕੇ ਆਪਣੀ ਚੁੰਨੀ ਨੂੰ ਲਾ ਦਿੱਤੀ ਤੇ ਚੁੰਨੀ ਨੂੰ ਬੈੱਡ ’ਤੇ ਸੁੱਟ ਦਿੱਤਾ। ਜੋ ਕਿ ਦੇਖਦੇ ਹੀ ਦੇਖਦੇ ਅੱਗ ਫੈਲ ਗਈ ਤੇ ਘਰ ਦੀ ਅਲਮਾਰੀ ’ਚ ਪਏ 95 ਹਜ਼ਾਰ ਨਕਦੀ, ਚਾਂਦੀ ਦੇ ਗਹਿਣੇ, ਫਰਿਜ਼, ਕੂਲਰ, ਇਨਵਰਨਟਰ ਆਦਿ ਸੜ ਗਏ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਨੇਹਾ ਨਾਮਕ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਅੰਮ੍ਰਿਤਸਰ ਸਾਊਥ ਈਸਟ ਵਲੋਂ ਚਾਰ ਅਧਿਆਪਕਾਵਾਂ ਦਾ ‘ਨੇਸ਼ਨ ਬਿਲਡਰ ਐਵਾਰਡ’ ਨਾਲ ਸਨਮਾਨ ਅਗਲੀ ਖ਼ਬਰ ‘ਆਪ’ ਵਿਧਾਇਕ’ ਮਨਵਿੰਦਰ ਸਿੰਘ ਗਿਆਸਪੁਰਾ ‘ਤਨਖ਼ਾਹੀਆ’ ਕਰਾਰ
Ad Position 24