ਜਾਅਲੀ ਰਜਿਸਟਰੀ ਮਾਮਲੇ ਦੀ ਜਾਂਚ ਡੀ. ਸੀ. ਵਲੋਂ ਜ਼ਿਲ੍ਹਾ ਮਾਲ ਅਧਿਕਾਰੀ ਦੇ ਹਵਾਲੇ
ਅੰਮ੍ਰਿਤਸਰ, 16 ਅਕਤੂਬਰ (ਰੇਸ਼ਮ ਸਿੰਘ)- ਇੱਥੇ ਤਹਿਸੀਲ ਸਮੂਹ ’ਚ ਬੇਨਿਯਮੀਆਂ ਤਹਿਤ ਇਕ ਜ਼ਾਅਲੀ ਰਜਿਸਟਰੀ ਦੇ ਮਾਮਲੇ ’ਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਖ਼ਤ ਰੁੱਖ ਅਖਤਿਆਰ ਕਰਦਿਆਂ ਜਾਂਚ ਦੇ ਨਿਰਦੇਸ਼ ਦਿੱਤੇ ਹਨ ਜੋ ਕਿ ਜ਼ਿਲ੍ਹਾ ਮਾਲ ਅਧਿਕਾਰੀ ਇਸ ਦੀ ਜਾਂਚ ਕਰਨਗੇ ਅਤੇ ਅਗਲੇ ਹਫਤੇ ਦੇ ਪਹਿਲੇ ਦਿਨ ਯਾਨੀ ਕਿ ਸੋਮਵਾਰ ਨੂੰ ਆਪਣੀ ਰਿਪੋਰਟ ਡੀ. ਸੀ.
ਅੰਮ੍ਰਿਤਸਰ, 16 ਅਕਤੂਬਰ (ਰੇਸ਼ਮ ਸਿੰਘ)- ਇੱਥੇ ਤਹਿਸੀਲ ਸਮੂਹ ’ਚ ਬੇਨਿਯਮੀਆਂ ਤਹਿਤ ਇਕ ਜ਼ਾਅਲੀ ਰਜਿਸਟਰੀ ਦੇ ਮਾਮਲੇ ’ਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਖ਼ਤ ਰੁੱਖ ਅਖਤਿਆਰ ਕਰਦਿਆਂ ਜਾਂਚ ਦੇ ਨਿਰਦੇਸ਼ ਦਿੱਤੇ ਹਨ ਜੋ ਕਿ ਜ਼ਿਲ੍ਹਾ ਮਾਲ ਅਧਿਕਾਰੀ ਇਸ ਦੀ ਜਾਂਚ ਕਰਨਗੇ ਅਤੇ ਅਗਲੇ ਹਫਤੇ ਦੇ ਪਹਿਲੇ ਦਿਨ ਯਾਨੀ ਕਿ ਸੋਮਵਾਰ ਨੂੰ ਆਪਣੀ ਰਿਪੋਰਟ ਡੀ. ਸੀ. ਨੂੰ ਸੌਂਪ ਦੇਣਗੇ। ਮਿਲੇ ਵੇਰਵਿਆਂ ਅਨੁਸਾਰ ਇਹ ਮਾਮਲਾ ਪਿੰਡ ਸੁਲਤਾਨਵਿੰਡ ਸਬ ਅਰਬਨ ਦੀ ਜ਼ਮੀਨ ਨਾਲ ਜੁੜਿਆ ਹੈ, ਜਿਸ ਦੀ ਅੰਦਾਜ਼ਨ ਕੀਮਤ 8-9 ਕਰੋੜ ਰੁਪਏ ਦਸੀ ਗਈ । ਇਸ ਰਜਿਸਟਰੀ ਬਾਰੇ ਦੋਸ਼ ਲਗੇ ਸਨ ਕਿ ਇਸ ਜ਼ਮੀਨ ਦੇ ਮਾਲੀਅਤ ਨੰਬਰਾਂ ’ਤੇ ਅਦਾਲਤ ਵਲੋਂ ਸਟੇਅ ਲਗਿਆ ਹੋਇਆ ਸੀ ਜਦੋਂ ਕਿ ਨੰਬਰ ਬਦਲ ਕੇ ਸਟੇਅ ਵਾਲੀ ਜ਼ਮੀਨ ਹੋਣ ਦੇ ਬਾਵਜੂਦ ਇਹ ਰਜਿਸਟਰੀ ਹੋ ਗਈ। ਇਸ ਮਾਮਲੇ ’ਚ ਮਾਮਲੇ ’ਚ ਜਿੱਥੇ ਸਬ ਰਜਿਸਟਰਾਰ, ਰਜਿਸਟਰੀ ਕਲਰਕ ਤੇ ਇਕ ਹੋਰ ਕਲਰਕ ਦੀ ਭੂਮਿਕਾ ਦੀ ਵੀ ਜਾਂਚ ਕੀਤੇ ਜਾਣ ਦੀ ਸੰਭਾਵਨਾਂ ਹੈ। ਇਸ ਸੰਬੰਧੀ ਸਬ ਰਜਿਸਟਰਾਰ-1 ਲਖਵਿੰਦਰ ਸਿੰਘ ਨੇ ਦੱਸਿਆ ਕਿ 1256 ਨੰਬਰ ਰਜਿਸਟਰੀ ਕੀਤੀ ਗਈ ਸੀ, ਜਿਸ ਦੀ ਮੰਨਜ਼ੁਰੀ ਲਈ ਆਈ ਸੀ ਤੇ ਇਹ ਰਜਿਸਟਰੀ ਦੀ ਆੜ ’ਚ ਕੁਝ ਫਰਜ਼ੀਵਾੜੇ ਨਾਲ 1255 ਨੰਬਰ ਲਾ ਕੇ ਕਿਸੇ ਕੰਪਨੀ ਦੀ ਰਜਿਸਟਰੀ ਉਨ੍ਹਾਂ ਕੋਲ ਕਰਵਾ ਲਈ ਗਈ ਤੇ ਜਦੋਂ ਉਨ੍ਹਾਂ ਕੋਲ ਇਹ ਧਿਆਨ ’ਚ ਆਇਆ ਤਾਂ ਉਨ੍ਹਾਂ ਇਸ ਮਾਮਲੇ ’ਚ ਤੁਰੰਤ ਕਾਰਵਾਈ ਕਰਦਿਆਂ ਜ਼ਿਲ੍ਹਾ ਮਾਲ ਅਧਿਕਾਰੀ ਦੇ ਧਿਆਨ ’ਚ ਲਿਆਂਦਾ ਤੇ ਪਟਵਾਰੀ ਹਲਕਾ ਸੁਲਤਾਨਵਿੰਡ ਸਬ ਅਰਬਨ ਨੂੰ ਇੰਤਕਾਲ ਰੋਕਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਸੰਬੰਧੀ ਉਨ੍ਹਾਂ ਨੇ ਇਸ ਲਈ ਜਿਨ੍ਹਾਂ ਵਿਅਕਤੀਆਂ ਜਾਂ ਧਿਰਾਂ ਨੇ ਜਾਅਲਸਾਜੀ ਕੀਤੀ ਹੈ, ਜਿਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।