ਪ੍ਰਭਾ ਖੇਤਾਨ ਫਾਊਂਡੇਸ਼ਨ ਵਲੋਂ ‘ਦ ਰਾਈਟ ਸਰਕਲ’ ਦੇ ਵਿਸ਼ੇਸ਼ ਸ਼ੈਸਨ ਦੀ ਮੇਜ਼ਬਾਨੀ
ਅੰਮ੍ਰਿਤਸਰ, 16 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪ੍ਰਭਾ ਖੇਤਾਨ ਫਾਊਂਡੇਸ਼ਨ ਵਲੋਂ ਪ੍ਰਨੀਤ ਬੱਬਰ ਅਤੇ ਸ਼ੀਤਲ ਖੰਨਾ ਦੀ ਅਗਵਾਈ ਹੇਠ ‘ਦ ਰਾਈਟ ਸਰਕਲ’ ਦੇ ਵਿਸ਼ੇਸ਼ ਸੈਸ਼ਨ ਦੀ ਮੇਜ਼ਬਾਨੀ ਕੀਤੀ। ਇਸ ਮੌਕੇ ਪ੍ਰਸਿੱਧ ਲੇਖਕ ਅਤੇ ਸਾਬਕਾ ਰਾਜਦੂਤ ਨਵਤੇਜ ਸਰਨਾ ਨੇ ਸਾਬਕਾ ਰਾਜਦੂਤ ਨਵਦੀਪ ਸਿੰਘ ਸੂਰੀ ਨਾਲ ਸਾਹਿਤਕ ਅਤੇ ਗੰਭੀਰ ਚਿੰਤਨ ਭਰਪੂਰ ਸੰਵਾਦ ਰਚਾਇਆ।
ਅੰਮ੍ਰਿਤਸਰ, 16 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪ੍ਰਭਾ ਖੇਤਾਨ ਫਾਊਂਡੇਸ਼ਨ ਵਲੋਂ ਪ੍ਰਨੀਤ ਬੱਬਰ ਅਤੇ ਸ਼ੀਤਲ ਖੰਨਾ ਦੀ ਅਗਵਾਈ ਹੇਠ ‘ਦ ਰਾਈਟ ਸਰਕਲ’ ਦੇ ਵਿਸ਼ੇਸ਼ ਸੈਸ਼ਨ ਦੀ ਮੇਜ਼ਬਾਨੀ ਕੀਤੀ। ਇਸ ਮੌਕੇ ਪ੍ਰਸਿੱਧ ਲੇਖਕ ਅਤੇ ਸਾਬਕਾ ਰਾਜਦੂਤ ਨਵਤੇਜ ਸਰਨਾ ਨੇ ਸਾਬਕਾ ਰਾਜਦੂਤ ਨਵਦੀਪ ਸਿੰਘ ਸੂਰੀ ਨਾਲ ਸਾਹਿਤਕ ਅਤੇ ਗੰਭੀਰ ਚਿੰਤਨ ਭਰਪੂਰ ਸੰਵਾਦ ਰਚਾਇਆ। ਇਸ ਦੌਰਾਨ ਮਹਿਮਾਨ ਲੇਖਕ ਨਵਤੇਜ ਸਰਨਾ ਨੇ ਆਪਣੇ ਸਾਹਿਤਕ, ਨਿੱਜੀ ਅਤੇ ਪੇਸ਼ੇਵਰ ਸਫ਼ਰ ਦੇ ਅਨੇਕ ਪੜਾਵਾਂ, ਤਜਰਬਿਆਂ ਤੇ ਵਿਚਾਰਾਂ ਬਾਰੇ ਸਾਂਝ ਪਾਈ।ਇਸ ਦੌਰਾਨ ਪ੍ਰਭਾ ਖੇਤਾਨ ਫਾਊਂਡੇਸ਼ਨ ਦੇ ਪੰਜਾਬ ਤੇ ਹਰਿਆਣਾ ਮਾਮਲਿਆਂ ਦੇ ਆਨਰੇਰੀ ਕਨਵੀਨਰ ਪ੍ਰਨੀਤ ਬੱਬਰ ਨੇ ਨਿੱਘਾ ਸਵਾਗਤ ਜਦਕਿ ਧੰਨਵਾਦ ਦਾ ਮਤਾ ਸ਼ੀਤਲ ਖੰਨਾ ਨੇ ਪੇਸ਼ ਕੀਤਾ। ਨਵਤੇਜ ਸਰਨਾ ਨੂੰ ਡਾ. ਰਾਜਬੀਰ ਸਿੰਘ ਵਲੋਂ ਸਟ੍ਰਿੰਗ ਪਪੇਟ (ਕਠਪੁਤਲੀ) ਦਸਤਕਾਰੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ, ਜਦਕਿ ਨਵਦੀਪ ਸੂਰੀ ਨੂੰ ਏਅਰ ਕਮਾਂਡਰ ਮਲਵਿੰਦਰ ਸਿੰਘ ਆਹਲੂਵਾਲੀਆ ਵਲੋਂ ਸਨਮਾਨਿਤ ਕੀਤਾ ਗਿਆ। ਪ੍ਰਨੀਤ ਬੱਬਰ ਨੇ ਕਿਹਾ ਕਿ ਪ੍ਰਭਾ ਖੇਤਾਨ ਫਾਊਂਡੇਸ਼ਨ ਦੀਆਂ ਸਾਹਿਤਕ ਪਹਿਲਕਦਮੀਆਂ ਦੇ ਗੁਲਦਸਤੇ ਵਿਚੋਂ ‘ਦ ਰਾਈਟ ਸਰਕਲ’ ਇਕ ਉੱਤਮ ਪਹਿਲ ਹੈ, ਜੋ ਅੰਗਰੇਜ਼ੀ ਭਾਸ਼ਾ ਵਿਚ ਲਿਖਣ ਵਾਲੇ ਲੇਖਕਾਂ ਨੂੰ ਭਾਰਤ ਅਤੇ ਵਿਦੇਸ਼ਾਂ ਵਿਚ ਉਨ੍ਹਾਂ ਦੇ ਪਾਠਕਾਂ ਨਾਲ ਜੋੜਨ ਲਈ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਨਵਤੇਜ ਸਰਨਾ ਨਾਵਲ ‘ਕ੍ਰਿਮਸਨ ਸਪਰਿੰਗ’ ਦੇ ਲੇਖਕ ਹਨ, ਜਿਸ ਨੂੰ 2025 ਦੇ ਸਾਹਿਤ ਅਕਾਦਮੀ ਪੁਰਸਕਾਰ ਲਈ ਚੁਣਿਆ ਗਿਆ ਅਤੇ ਜਿਸ ਨੇ 2022 ਵਿਚ ਸਰਵੋਤਮ ਗਲਪ ਪੁਸਤਕ ਲਈ ਕਲਿੰਗਾ ਲਿਟਰੇਰੀ ਫੈਸਟੀਵਲ ਪੁਰਸਕਾਰ ਜਿੱਤਿਆ। ਇਸ ਮੌਕੇ ਪ੍ਰਿੰ: ਗੁਨੀਤਾ ਗਰੇਵਾਲ, ਅਰਵਿੰਦਰ ਸਿੰਘ ਚਮਕ ੇਯ ਇੰਦੂ ਅਰੋੜਾ ਆਦਿ ਹਾਜ਼ਰ ਸਨ।