17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਅਫ਼ਗਾਨਿਸਤਾਨ ਵਿਖੇ ਗੁਰੂ ਘਰਾਂ ਦੇ ਨਿਸ਼ਕਾਮ ਸੇਵਾਦਾਰ ਸੱਯਦ ਆਗਾ ਦਾ ਦਿਹਾਂਤ, ਸਿੱਖ ਸੰਗਤ ਵਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 16 ਅਕਤੂਬਰ (ਸੁਰਿੰਦਰ ਕੋਛੜ)- ਅਫ਼ਗਾਨਿਸਤਾਨ ਦੇ ਗ਼ਜ਼ਨੀ ਸ਼ਹਿਰ ’ਚ ਸਥਿਤ ਗੁਰਦੁਆਰਾ ਸਾਹਿਬਾਨ ਅਤੇ ਹੋਰ ਧਾਰਮਿਕ ਅਸਥਾਨਾਂ ਦੀ ਲੰਮੇ ਸਮੇਂ ਤੋਂ ਨਿਸ਼ਕਾਮ ਸੇਵਾ ਨਿਭਾਉਂਦੇ ਆ ਰਹੇ ਸੱਯਦ ਆਗਾ ਅਕਾਲ ਚਲਾਣਾ ਕਰ ਗਏ ਹਨ। ਉਹ ਮੂਲ ਰੂਪ ’ਚ ਪੀਰਜ਼ਾਦਾ ਦੇ ਰਹਿਣ ਵਾਲੇ ਸਨ।

Ad Position 21
No active advertisement
ਸੱਯਦ ਆਗਾ। 17-10-2026
ਅੰਮ੍ਰਿਤਸਰ, 16 ਅਕਤੂਬਰ (ਸੁਰਿੰਦਰ ਕੋਛੜ)- ਅਫ਼ਗਾਨਿਸਤਾਨ ਦੇ ਗ਼ਜ਼ਨੀ ਸ਼ਹਿਰ ’ਚ ਸਥਿਤ ਗੁਰਦੁਆਰਾ ਸਾਹਿਬਾਨ ਅਤੇ ਹੋਰ ਧਾਰਮਿਕ ਅਸਥਾਨਾਂ ਦੀ ਲੰਮੇ ਸਮੇਂ ਤੋਂ ਨਿਸ਼ਕਾਮ ਸੇਵਾ ਨਿਭਾਉਂਦੇ ਆ ਰਹੇ ਸੱਯਦ ਆਗਾ ਅਕਾਲ ਚਲਾਣਾ ਕਰ ਗਏ ਹਨ। ਉਹ ਮੂਲ ਰੂਪ ’ਚ ਪੀਰਜ਼ਾਦਾ ਦੇ ਰਹਿਣ ਵਾਲੇ ਸਨ। ਅਫ਼ਗਾਨਿਸਤਾਨ ਤੋਂ ਜਗਜੀਤ ਸਿੰਘ ਸੰਨ੍ਹੀ ਖੁਰਾਨਾ ਨੇ ਇਸ ਬਾਰੇ ’ਚ ‘ਅਜੀਤ’ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸੱਯਦ ਆਗਾ ਨੂੰ ਅਫ਼ਗਾਨ ਹਿੰਦੂ ਸਿੱਖ ਪਿਆਰ ਤੇ ਸਤਿਕਾਰ ਨਾਲ ‘ਆਗਾ ਬਾਬਾ’ ਨਾਂ ਨਾਲ ਸੰਬੋਧਨ ਕਰਦੇ ਸਨ। ਉਨ੍ਹਾਂ ਨੇ ਕਿਹਾ ਸੱਯਦ ਆਗਾ ਪਿਛਲੇ 40-45 ਸਾਲਾਂ ਤੋਂ ਗੁਰੂਘਰਾਂ ਦੀ ਸੇਵਾ ਕਰਦੇ ਆ ਰਹੇ ਸਨ। ਉਨ੍ਹਾਂ ਨੇ ਧਰਮ , ਜਾਤ-ਪਾਤ ਜਾਂ ਗਰਮੀ-ਸਰਦੀ ਦੀ ਪਰਵਾਹ ਕੀਤੇ ਬਿਨਾਂ ਸ਼ਾਹਮੀਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਪੁਰਾਣੇ ਗ਼ਜ਼ਨੀ ਸ਼ਹਿਰ ਦੇ ਗੁਰਦੁਆਰਾ ਸ੍ਰੀ ਕੋਟਲਾ ਸਾਹਿਬ ਅਤੇ ਹੋਰ ਮੰਦਰਾਂ ਤੇ ਦਰਗਾਹਾਂ ਵਿਖੇ ਵੀ ਤਨਦੇਹੀ ਨਾਲ ਸੇਵਾਵਾਂ ਨਿਭਾਈਆਂ। ਉਨ੍ਹਾਂ ਦੇ ਅਕਾਲ ਚਲਾਣੇ ’ਤੇ ਸਮੂਹ ਅਫ਼ਗਾਨ ਸੰਗਤ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ। ਦੱਸਣਯੋਗ ਹੈ ਕਿ ਮੌਜੂਦਾ ਸਮੇਂ ਗ਼ਜ਼ਨੀ ਅਤੇ ਹੋਰ ਅਫ਼ਗਾਨ ਸ਼ਹਿਰਾਂ ’ਚ ਰਹਿੰਦੇ ਹਿੰਦੂ ਸਿੱਖਾਂ ਦੇ ਦਿੱਲੀ ਆ ਜਾਣ ਕਰਕੇ, ਹੁਣ ਉੱਥੇ 5-7 ਸਿੱਖ ਹੀ ਰਹਿ ਰਹੇ ਹਨ। ਇਸ ਲਈ ਕਾਬੁਲ, ਗ਼ਜ਼ਨੀ, ਕੰਧਾਰ, ਹੈਰਾਤ ਅਤੇ ਖੋਸਤ ਆਦਿ ਦੇ ਗੁਰਦੁਆਰਿਆਂ ’ਚ ਉੱਥੋਂ ਦੇ ਤਾਲਿਬਾਨ ਕੇਅਰ ਟੇਕਰ ਵਲੋਂ ਸੇਵਾ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਮਹਾਤਮਾ ਆਨੰਦ ਸਵਾਮੀ, ਡਾ. ਏ.ਪੀ.ਜੇ. ਅਬਦੁਲ ਕਲਾਮ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਮਿੱਟ ਵਿਰਾਸਤ ਨੂੰ ਕੀਤਾ ਯਾਦ ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਏਡਜ਼ ਜਾਗਰੂਕਤਾ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਸਿਖਲਾਈ ਵਰਕਸ਼ਾਪ ਲਾਈ
Ad Position 24