ਵਿਧਾਇਕ ਟੌਂਗ ਵਲੋਂ ਪਿੰਡ ਦੇਵੀਦਾਸਪੁਰ ਅਤੇ ਸ਼ਾਹਪੁਰ ਵਿਖੇ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਸਰਟੀਫਿਕੇਟ ਵੰਡੇ
ਸਠਿਆਲਾ, 20 ਅਕਤੂਬਰ (ਜਗੀਰ ਸਿੰਘ ਸਫਰੀ)-ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਉਨ੍ਹਾਂ ਦੇ ਰਿਹਾਇਸ਼ੀ ਮਕਾਨਾਂ ਦੇ ਮਾਲਕੀ ਹੱਕ ਦੇਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਵਲੋਂ ਪਿੰਡ ਦੇਵੀਦਾਸਪੁਰ ਅਤੇ ਸ਼ਾਹਪੁਰ ਵਿਖੇ ਲਾਭਪਾਤਰੀਆਂ ਨੂੰ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਤਹਿਸੀਲਦਾਰ ਬਲਜੀਤ ਸਿੰਘ ਬਾਬਾ ਬਕਾਲਾ, ਵਾਈਸ ਚੇਅਰਮੈਨ ਜੋਗਬੀਰ ਸਿੰਘ, ਸਰਪੰਚ ਕਰਮਬੀੂਰ ਸਿੰਘ ਫੇਰੂਮਾਨ, ਸਾ: ਸਰਪੰਚ ਕੁਲਵੰਤ ਸਿੰਘ ਬੁਤਾਲਾ, ਰਣਜੀਤ ਸਿੰਘ ਰਾਣਾ ਸ਼ਾਹ, ਸੋਨੂੰ ਜੰਡਿਆਲਾ, ਅਰਸ਼ਦੀਪ ਸਿੰਘ ਖਲਚੀਆ ਆਦਿ ਹਾਜ਼ਰ ਸਨ।
ਅਜੀਤ ਡੈਸਕ
21-10-2026