23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਆਨੰਦ ਕਾਲਜ ਆਫ਼ ਨਰਸਿੰਗ ਫਾਰ ਵੂਮੈਨ ਜੇਠੂਵਾਲ ਵਿਖੇ ਬੀ.ਐੱਸ.ਸੀ. ਨਰਸਿੰਗ ਦੇ ਨਵੇਂ ਸੈਸ਼ਨ ਦੀ ਹੋਈ ਸ਼ੁਰੂਆਤ

ਜੇਠੂਵਾਲ, 22 ਅਕਤੂਬਰ( ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ- ਬਟਾਲਾ ਜੀ. ਟੀ.

Ad Position 21
No active advertisement
ਕਾਲਜ ਵਲੋਂ ਮਿਲਦੀਆਂ ਸਹੂਲਤਾਂ ਹਰ ਵਿਦਿਆਰਥਣ ਨੂੰ ਮਿਲਣਗੀਆਂ – ਡਾਇਰੈਕਟਰ ਸ਼ੁਰੀਆ ਪ੍ਰਕਾਸ਼ ਆਨੰਦ 23-10-2026
ਜੇਠੂਵਾਲ, 22 ਅਕਤੂਬਰ( ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ- ਬਟਾਲਾ ਜੀ. ਟੀ. ਰੋਡ ’ਤੇ ਸਥਿਤ ਆਨੰਦ ਕਾਲਜ ਆਫ਼ ਨਰਸਿੰਗ ਫਾਰ ਵੂਮੈਨ, ਜੇਠੂਵਾਲ, ਅੰਮ੍ਰਿਤਸਰ ਵਿਖੇ ਅੱਜ ਬੀ.ਐੱਸ.ਸੀ. ਨਰਸਿੰਗ ਦੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਹੋਈ। ਇਸ ਮੌਕੇ ਕਾਲਜ ਦੇ ਚੇਅਰਮੈਨ ਡਾ. ਐੱਮ. ਐੱਮ. ਆਨੰਦ ਤੇ ਡਾਇਰੈਕਟਰ ਡਾ. ਸੂਰੀਆ ਪ੍ਰਕਾਸ਼ ਆਨੰਦ ਵਲੋਂ ਨਵੇਂ ਆਏ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਕਾਲਜ ਵਲੋਂ ਨਰਸਿੰਗ ਦੇ ਖੇਤਰ ਵਿਚ ਆਪਣਾ ਭਵਿੱਖ ਉਜਵੱਲ ਬਣਾਉਣ ਲਈ ਪ੍ਰੇਰਿਤ ਕੀਤਾ ਅਤੇ ਵਿਦਿਆਰਥਣਾਂ ਨੂੰ ਕਿਹਾ ਕਿ ਨਰਸਿੰਗ ਸਿਰਫ਼ ਇਕ ਕਿੱਤਾ ਨਹੀਂ, ਸਗੋਂ ਮਨੁੱਖਤਾ ਦੀ ਸੇਵਾ ਕਰਨ ਦਾ ਮਹਾਨ ਮੌਕਾ ਹੈ । ਕਾਲਜ ਦੇ ਡਾਇਰੈਕਟਰ ਸੂਰੀਆ ਪ੍ਰਕਾਸ਼ ਆਨੰਦ ਵਿਦਿਆਰਥਣਾਂ ਨੂੰ ਕਾਲਜ ਬਾਰੇ ਜਾਣੂੰ ਕਰਾਉਂਦਿਆਂ ਕਿਹਾ ਕਿ ਕਲਜ ਵਲੋਂ ਵਿਦਿਆਰਥੀਆਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਹਰ ਵਿਦਿਆਰਥਣ ਨੂੰ ਪਹਿਲ ਦੇ ਅਧਾਰ ’ਤੇ ਮਿਲਣਗੀਆਂ। ਇਸ ਮੌਕੇ ਡਾਇਰੈਕਟਰ ਰੇਣੂ ਠਾਕੁਰ, ਪ੍ਰਿੰ: ਰਚਨਾ ਕੁਮਾਰੀ ਅਤੇ ਵਾਈਸ ਪ੍ਰਿੰਸੀਪਲ ਰਮਨਦੀਪ ਕੌਰ ਸੋਹਲ, ਪ੍ਰੋ: ਮਨਵਿੰਦਰ ਕੌਰ, ਸਾਕਸ਼ੀ ਸ਼ਰਮਾ, ਪੂਨਮ, ਹਰਲੀਨ ਕੌਰ, ਸ਼ਿਵਾਨੀ ਸੈਣੀ, ਪ੍ਰਿਯੰਕਾ ਸ਼ਰਮਾ, ਸੀਮਾ ਸ਼ਰਮਾ, ਪੁਨਰ, ਪਰਮੀਤ ਕੌਰ, ਸੁਖਸਰਨ ਦੀਪ ਕੌਰ, ਰਿੱਪਨਦੀਪ ਕੌਰ, ਸਿਮਰਨ ਢਿੱਲੋਂ, ਨਵਜੋਤ ਕੌਰ, ਪੱਲਵੀ ਪਰਿਹਾਰ, ਮਨਪ੍ਰੀਤ ਕੌਰ, ਸਿਮਰਨਜੀਤ ਕੌਰ, ਜਸਲੀਨ ਕੌਰ, ਭਵਿਆ ਸ਼ਰਮਾ, ਆਇਮਨਬੀਰ ਕੌਰ, ਸਿਮਰਨਜੀਤ ਕੌਰ, ਵੰਸ਼ਿਕਾ ਸ਼ਰਮਾ ,ਸਰਧਾ ਸ਼ਰਮਾ, ਬੰਸ਼ੀਕਾ ਸ਼ਰਮਾ, ਕੰਚਨ ਸ਼ਰਮਾ, ਬਲਜਿੰਦਰ ਕੌਰ,ਰਮਨਦੀਪ ਚੌਹਾਨ, ਅਜਮਤ ਅਤੇ ਮੀਨਾਕਸ਼ੀ ਸਮੇਤ ਵਿਦਿਆਰਥਣਾਂ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਟੌਂਗ ਵਲੋਂ ਖੇਡ ਟੂਰਨਾਮੈਂਟ ਦਾ ਉਦਘਾਟਨ ਅਗਲੀ ਖ਼ਬਰ ਜਗਪ੍ਰੀਤ ਸਿੰਘ ਵਡਾਲਾ ਯੂਥ ਕਾਂਗਰਸ ਦੇ ਪ੍ਰਧਾਨ ਨਿਯੁਕਤ
Ad Position 24