ਮੱਧਮ ਰਫ਼ਤਾਰ ’ਚ ਹੋ ਰਿਹਾ ਘਿਉ ਮੰਡੀ ਸੜਕ ਦੇ ਸੁੰਦਰੀਕਰਨ ਦਾ ਕੰਮ
ਅੰਮ੍ਰਿਤਸਰ, 23 ਅਕਤੂਬਰ (ਹਰਮਿੰਦਰ ਸਿੰਘ)-ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਵਿਰਾਸਤੀ ਮਾਰਗ ਦੀ ਤਰਜ ’ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੀਆਂ ਸ਼ਹਿਰ ਦੀਆਂ ਪੰਜ ਹੋਰ ਸੜਕਾਂ ਨੂੰ ਵਿਰਾਸਤੀ ਦਿੱਖ ਦੇਣ ਦਾ ਕੰਮ ਸ਼ੁਰੂ ਕੀਤਾ ਹੈ। ਕਰੀਬ ਇਕ ਸਾਲ ਪਹਿਲਾਂ ਇਸ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਸੀ ਅਤੇ ਘਿਉ ਮੰਡੀ ਰੋਡ ਨੂੰ ਵਿਰਸਾਤੀ ਦਿੱਖ ਦੇਣ ਲਈ ਸੜਕ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ।
ਅੰਮ੍ਰਿਤਸਰ, 23 ਅਕਤੂਬਰ (ਹਰਮਿੰਦਰ ਸਿੰਘ)-ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਵਿਰਾਸਤੀ ਮਾਰਗ ਦੀ ਤਰਜ ’ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੀਆਂ ਸ਼ਹਿਰ ਦੀਆਂ ਪੰਜ ਹੋਰ ਸੜਕਾਂ ਨੂੰ ਵਿਰਾਸਤੀ ਦਿੱਖ ਦੇਣ ਦਾ ਕੰਮ ਸ਼ੁਰੂ ਕੀਤਾ ਹੈ। ਕਰੀਬ ਇਕ ਸਾਲ ਪਹਿਲਾਂ ਇਸ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਸੀ ਅਤੇ ਘਿਉ ਮੰਡੀ ਰੋਡ ਨੂੰ ਵਿਰਸਾਤੀ ਦਿੱਖ ਦੇਣ ਲਈ ਸੜਕ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਪਰ ਕੰਮ ਦੀ ਰਫ਼ਤਾਰ ਬਹੁਤ ਮੱਧਮ ਚੱਲ ਰਹੀ ਹੈ। ਜਿਸ ਕਾਰਨ ਸ੍ਰੀ ਹਰਿਮੰਦਰ ਸਾਹਿਬ ਨੂੰ ਇਸ ਰਸਤੇ ਤੋਂ ਲੰਘਣ ਵਾਲੇ ਸ਼ਰਧਾਲੂਆਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਹੋਰ ਰਸਤਿਆਂ ਤੋਂ ਜਾਣਾ ਪੈ ਰਿਹਾ ਹੈ। 27 ਅਕਤੂਬਰ ਨੂੰ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ ਅਤੇ ਇਸ ਸੰਬੰਧ ਵਿਚ 26 ਅਕਤੂਬਰ ਸੋਮਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਇਸ ਨਗਰ ਕੀਰਤਨ ਦੇ ਰੂਟ ਵਿਚ ਘਿਉ ਮੰਡੀ ਵਾਲੀ ਸੜਕ ਦੀ ਮੌਜੂਦ ਹਨ। ਇਹ ਨਗਰ ਕੀਰਤਨ ਸ੍ਰੀ ਹਰਿਮੰਦਰ ਸਾਹਿਬ ਤੋਂ ਅਰੰਭ ਹੋ ਕੇ ਘਿਉ ਮੰਡੀ ਸੜਕ ਤੋਂ ਹੋ ਕੇ ਘਿਉ ਮੰਡੀ ਚੌਕ ਤੋਂ ਹੁੰਦਾ ਹੋਇਆ ਸ਼ੇਰਾਂਵਾਲਾ ਗੇਟ ਵਾਲੇ ਪਾਸੇ ਤੋਂ ਹੁੰਦਾ ਹੋਇਆ ਪੁਰਾਣੇ ਸ਼ਹਿਰ ਦਾ ਪੂਰਾ ਚੱਕਰ ਲਗਾ ਕੇ ਇਹ ਨਗਰ ਕੀਰਤਨ ਸੁਲਤਾਨਵਿੰਡ ਚੌਕ ਤੋਂ ਹੋ ਕੇ ਮੁੜ ਘਿਉ ਮੰਡੀ ਚੌਕ ਤੋਂ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਮਾਪਤ ਹੋਵੇਗਾ। 26 ਅਕਤੂਬਰ ਨੂੰ ਤਿੰਨ ਦਿਨ ਹੀ ਰਹਿ ਗਏ ਹਨ ਜਦੋਂ ਕਿ ਇਸ ਸੜਕ ਦਾ ਬਹੁਤ ਸਾਰਾ ਕੰਮ ਹੋਣਾ ਅਜੇ ਬਾਕੀ ਹੈ।