ਭਾਜਪਾ ਦੀ ਜ਼ਿਲ੍ਹਾ ਕਾਰਜਕਾਰਨੀ ਮੀਟਿੰਗ ’ਚ ਕਈ ਪ੍ਰਮੁੱਖ ਹਸਤੀਆਂ ਨੇ ਕੀਤੀ ਸ਼ਿਰਕਤ
ਮੋਦੀ ਸਰਕਾਰ ਦੇ ਸਤਾਕਾਲ ’ਚ ਦੇਸ਼ ਦਾ ਬੇਮਿਸਾਲ ਵਿਕਾਸ ਹੋਇਆ- ਰਾਠੌਰ, ਵਾਸੂਦੇਵ
ਅੰਮ੍ਰਿਤਸਰ, 23 ਅਕਤੂਬਰ (ਹਰਮਿੰਦਰ ਸਿੰਘ)- ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਕਾਰਜਕਾਰਨੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਦੀ ਪ੍ਰਧਾਨਗੀ ਹੇਠ ਹੋਈ। ਇਸ ’ਚ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਅੰਮ੍ਰਿਤਸਰ ਇੰਚਾਰਜ ਰਾਕੇਸ਼ ਰਾਠੌਰ, ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲਿਕ ਅਤੇ ਸਹਿ-ਇੰਚਾਰਜ ਤੇ ਪਠਾਨਕੋਟ ਦੇ ਸਾਬਕਾ ਮੇਅਰ ਅਨਿਲ ਵਾਸੂਦੇਵ ਸ਼ਾਮਲ ਸਨ।
ਭ
ਭਾਜਪਾ ਜ਼ਿਲਾ ਕਾਰਜਕਾਰਨੀ ਦੀ ਬੈਠਕ ਦੌਰਾਨ ਸੰਬੋਧਨ ਕਰਦੇ ਹੋਏ ਸਲਿਲ ਕਪੂਰ ਅਤੇ ਮੰਚ ’ਤੇ ਬੈਠੇ ਸ਼ਵੇਤ ਮਲਿਕ, ਰਾਕੇਸ਼ ਰਠੌਰ, ਅਨਿਲ ਵਾਸੂਦੇਵ ਅਤੇ ਹਾਜ਼ਰ ਪਾਰਟੀ ਦੇ ਆਗੂ ਅਤੇ ਵਰਕਰ। ਤਸਵੀਰਾਂ : ਹਰਜੀਤ ਸਿੰਘ
24-10-2026
ਅੰਮ੍ਰਿਤਸਰ, 23 ਅਕਤੂਬਰ (ਹਰਮਿੰਦਰ ਸਿੰਘ)- ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਕਾਰਜਕਾਰਨੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਦੀ ਪ੍ਰਧਾਨਗੀ ਹੇਠ ਹੋਈ। ਇਸ ’ਚ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਅੰਮ੍ਰਿਤਸਰ ਇੰਚਾਰਜ ਰਾਕੇਸ਼ ਰਾਠੌਰ, ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲਿਕ ਅਤੇ ਸਹਿ-ਇੰਚਾਰਜ ਤੇ ਪਠਾਨਕੋਟ ਦੇ ਸਾਬਕਾ ਮੇਅਰ ਅਨਿਲ ਵਾਸੂਦੇਵ ਸ਼ਾਮਲ ਸਨ। ਸਮਾਗਮ ਸਥਾਨ ‘ਤੇ ਪਹੁੰਚਣ ’ਤੇ, ਭਾਜਪਾ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਅਤੇ ਉਨ੍ਹਾਂ ਦੀ ਟੀਮ ਨੇ ਸੂਬਾ ਅਧਿਕਾਰੀਆਂ ਸਵਾਗਤ ਕੀਤਾ। ਸਟੇਜ ਦਾ ਸੰਚਾਲਨ ਜ਼ਿਲ੍ਹਾ ਜਨਰਲ ਸਕੱਤਰ ਸਰਬਜੀਤ ਸਿੰਘ ਸ਼ੰਟੀ ਅਤੇ ਗੌਤਮ ਅਰੋੜਾ ਨੇ ਕੀਤਾ। ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਨੇ ਸਵਾਗਤੀ ਭਾਸ਼ਣ ਨਾਲ ਮੀਟਿੰਗ ਦੀ ਸ਼ੁਰੂਆਤ ਕੀਤੀ। ਮੀਟਿੰਗ ਦੀ ਸ਼ੁਰੂਆਤ ਵਿਚ, ਨਸ਼ਿਆਂ ਵਿਰੁੱਧ ਲੜਦੇ ਹੋਏ ਆਪਣੀਆਂ ਜਾਨਾਂ ਗੁਆਉਣ ਵਾਲੇ ਯੋਧਿਆਂ ਅਤੇ ਸੀਨੀਅਰ ਭਾਜਪਾ ਵਰਕਰਾਂ ਨੂੰ ਸ਼ਰਧਾਂਜਲੀ ਦੇਣ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ। ਇਸ ਦੌਰਾਨ ਸ਼ਵੇਤ ਮਲਿਕ ਨੇ ਇਕ ਰਾਜਨੀਤਿਕ ਪ੍ਰਸਤਾਵ ਪੇਸ਼ ਕੀਤਾ, ਜਿਸ ਦੌਰਾਨ ਸੂਬੇ ਵਿਚ ਫੈਲੇ ਨਸ਼ਿਆਂ ਦੇ ਖ਼ਤਰੇ, ਅਪਰਾਧੀਆਂ ਅਤੇ ਮਾਫੀਆ ਨੂੰ ਦਿੱਤੀ ਜਾ ਰਹੀ ਸੁਰੱਖਿਆ ਅਤੇ ‘ਆਪ’ ਆਗੂਆਂ ਦੁਆਰਾ ਕੀਤੇ ਜਾ ਰਹੇ ਘੁਟਾਲਿਆਂ ਬਾਰੇ ਵਿਸਤ੍ਰਿਤ, ਤੱਥਾਂ ’ਤੇ ਜਾਣਕਾਰੀ ਦਿੱਤੀ ਗਈ। ਸੁਖਮਿੰਦਰ ਸਿੰਘ ਪਿੰਟੂ ਨੇ ਪੰਜਾਬ ਸਰਕਾਰ ਵਿਰੁੱਧ ਪੇਸ਼ ਕੀਤੇ ਗਏ ਰਾਜਨੀਤਿਕ ਪ੍ਰਸਤਾਵ ਦਾ ਸਮਰਥਨ ਕੀਤਾ। ਡਾ: ਰਾਮ ਚਾਵਲਾ ਨੇ ਮੀਟਿੰਗ ਵਿਚ ਪੇਸ਼ ਕੀਤੇ ਗਏ ਰਾਜਨੀਤਿਕ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਅਨਿਲ ਵਾਸੂਦੇਵ ਨੇ ਪਾਰਟੀ ਲੀਡਰਸ਼ਿਪ ਦੁਆਰਾ ਐਲਾਨੇ ਗਏ ਆਉਣ ਵਾਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਇਕੱਠ ਨੂੰ ਪੇਸ਼ ਕੀਤੀ। ਰਾਜੇਸ਼ ਹਨੀ ਨੇ ਹਾਲ ਹੀ ਵਿਚ ਸੰਗਰੂਰ ਵਿਚ ਹੋਈ ਰਾਜ ਕਾਰਜਕਾਰਨੀ ਦੀ ਮੀਟਿੰਗ ਦੀ ਰੂਪ-ਰੇਖਾ ਅਤੇ ਉੱਥੇ ਪੇਸ਼ ਕੀਤੇ ਗਏ ਪ੍ਰਸਤਾਵਾਂ ’ਤੇ ਹੋਈ ਚਰਚਾ ਪੇਸ਼ ਕੀਤੀ। ਮੋਹਿਤ ਮਹਾਜਨ ਨੇ ਇਕੱਠ ਨੂੰ ਨਸ਼ਾ ਛੁਡਾਊ ਯਾਤਰਾ ਦੀ ਵਿਸਤ੍ਰਿਤ ਰਿਪੋਰਟ ਪੇਸ਼ ਕੀਤੀ। ਇਸ ਦੌਰਾਨ ਸੰਬੋਧਨ ਕਰਦੇ ਹੋਏ ਰਾਕੇਸ਼ ਰਾਠੌਰ ਨੇ ਕਿਹਾ ਕਿ ਦੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਬੇਮਿਸਾਲ ਵਿਕਾਸ ਦੇਖਿਆ ਹੈ। ਇਸ ਮੌਕੇ ਸਲਿਲ ਕਪੂਰ ਨੇ ਸਾਰਿਆਂ ਦਾ ਧੰਨਵਾਦ ਕਰਦੇ ਕਿਹਾ ਕਿ ਪੰਜਾਬ ਇਕ ਬਹੁਤ ਹੀ ਸੰਵੇਦਨਸ਼ੀਲ ਸੂਬਾ ਹੈ। ਪੰਜਾਬ ਨੂੰ ਭਾਜਪਾ ਦ ੀ ਲੋੜ ਹੈ। ਪੰਜਾਬ ਦੇ ਲੋਕ ਭਾਰਤੀ ਜਨਤਾ ਪਾਰਟੀ ਵੱਲ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬੀਆਂ ਦੀਆਂ ਉਮੀਦਾਂ ’ਤੇ ਖਰਾ ਉਤਰੇਗੀ ਅਤੇ ਉਨ੍ਹਾਂ ਦੇ ਸਾਰੇ ਸੁਪਨਿਆਂ ਨੂੰ ਪੂਰਾ ਕਰੇਗੀ। ਇਸ ਮੌਕੇ ਗੁਰਪ੍ਰਤਾਪ ਸਿੰਘ ਟਿੱਕਾ, ਹਰਜਿੰਦਰ ਸਿੰਘ ਠੇਕੇਦਾਰ, ਜਸਵਿੰਦਰ ਸਿੰਘ ਢਿੱਲੋਂ, ਬਖ਼ਸ਼ੀ ਰਾਮ ਅਰੋੜਾ, ਰਾਜਿੰਦਰ ਮੋਹਨ ਸਿੰਘ ਛੀਨਾ, ਰਾਜਿੰਦਰ ਸਿੰਘ ਮਰਵਾਹ, ਮਾਨਵ ਤਨੇਜਾ, ਰੀਨਾ ਜੇਤਲੀ, ਅਮਨ ਐਰੀ, ਕੁਮਾਰ ਅਮਿਤ, ਰਾਕੇਸ਼ ਗਿੱਲ, ਸੰਜੀਵ ਖੰਨਾ, ਜਸਪਾਲ ਸਿੰਘ ਸ਼ੰਟੂ ਏਕਤਾ ਵੋਹਰਾ, ਸ਼ਰੂਤੀ ਵਿੱਜ, ਕਿਰਤੀ ਅਰੋੜਾ ਤੋਂ ਇਲਾਵਾ ਪਾਰਟੀ ਦੇ ਹੋਰ ਅਹੁਦੇਦਾਰ ਅਤੇ ਵਰਕਰ ਮੌਜੂਦ ਸਨ।