ਥਾਣਾ ਬਿਆਸ ਦੀ ਪੁਲਿਸ ਵਲੋਂ ਹੈਰੋਇਨ ਸਮੇਤ ਦੋ ਮੁਲਜ਼ਮ ਕਾਬੂ
ਬਿਆਸ, 25 ਅਕਤੂਬਰ (ਨਰਿੰਦਰ ਸਿੰਘ)-ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਬਿਆਸ ਦੀ ਪੁਲਿਸ ਵਲੋਂ 10 ਗ੍ਰਾਮ ਹੈਰੋਇਨ ਅਤੇ 600 ਰੁਪਏ ਦੀ ਡਰੱਗ ਮਨੀ ਨਾਲ ਦੋ ਮੁਲਜਮਾਂ ਨੂੰ ਕਾਬੂ ਕੀਤਾ ਗਿਆ। ਜਾਣਕਾਰੀ ਦੌਰਾਨ ਏ.
ਕ
ਕਾਬੂ ਕੀਤੇ ਹੋਏ ਮੁਲਜ਼ਮਾਂ ਨਾਲ ਏ. ਐੱਸ. ਆਈ. ਵਿਕਟਰ ਸਿੰਘ ਜਾਣਕਾਰੀ ਦਿੰਦੇ ਹੋਏ। ਤਸਵੀਰ : ਨਰਿੰਦਰ ਸਿੰਘ
26-10-2026
ਬਿਆਸ, 25 ਅਕਤੂਬਰ (ਨਰਿੰਦਰ ਸਿੰਘ)-ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਬਿਆਸ ਦੀ ਪੁਲਿਸ ਵਲੋਂ 10 ਗ੍ਰਾਮ ਹੈਰੋਇਨ ਅਤੇ 600 ਰੁਪਏ ਦੀ ਡਰੱਗ ਮਨੀ ਨਾਲ ਦੋ ਮੁਲਜਮਾਂ ਨੂੰ ਕਾਬੂ ਕੀਤਾ ਗਿਆ। ਜਾਣਕਾਰੀ ਦੌਰਾਨ ਏ. ਐੱਸ. ਆਈ. ਵਿਕਟਰ ਸਿੰਘ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਪੁੱਲ ਬਿਆਸ ਤੋਂ ਡੇਰਾ ਬਿਆਸ ਨੂੰ ਜਾਣ ਵਾਲੀ ਸੜਕ ਤੇ ਇਕ ਬਿਨਾਂ ਨੰਬਰੀ ਮੋਟਰਸਾਈਕਲ ਦਿਖਾਈ ਦਿੱਤਾ ਜਿਸ ਤੇ ਦੋ ਜਣੇ ਸਵਾਰ ਸਨ, ਜੋ ਕਿ ਇਨ੍ਹਾਂ ਦੀ ਤਲਾਸ਼ੀ ਦੌਰਾਨ ਇਨਾ ਕੋਲੋਂ 10 ਗ੍ਰਾਮ ਹੈਰੋਇਨ ਅਤੇ 600 ਰੁਪਏ ਡਰੱਗ ਮਨੀ ਮਿਲੀ। ਦੋਵੇਂ ਮੁਲਜ਼ਮ ਜਰਮਨ ਸਿੰਘ ਰੋਡਾ ਪੁੱਤਰ ਸਰਬਜੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਪੁੱਤਰ ਰਜਿੰਦਰ ਸਿੰਘ ਦੋਵੇਂ ਵਾਸੀ ਪਤੀ ਖੂਹੀ ਵੇਹੜਾ ਸਠਿਆਲਾ ਨਾਲ ਸੰਬੰਧਿਤ ਹਨ। ਜਰਮਨ ਸਿੰਘ ਰੋਡਾ ਦੀ ਖੱਬੀ ਜੇਬ ਵਿਚੋਂ ਤਲਾਸ਼ੀ ਉਪਰੰਤ ਇਕ ਮੋਮੀ ਲਿਫਾਫ਼ਾ ਮਿਲਿਆ ਜਿਸ ਵਿਚ 10 ਗ੍ਰਾਮ ਹੈਰੋਇਨ ਸੀ ਅਤੇ ਸ਼ਮਸ਼ੇਰ ਸਿੰਘ ਦੀ ਸੱਜੀ ਜੇਬ ਦੇ ਵਿਚੋਂ 600 ਰੁਪਏ ਡਰੱਗ ਮਨੀ ਮਿਲੀ। ਦੋਨਾਂ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਹੈਰੋਇਨ ਵੇਚਣ ਦਾ ਕੰਮ ਕਰਦੇ ਹਨ। ਐੱਨ. ਡੀ. ਪੀ. ਐੱਸ. ਐਕਟ ਅਧੀਨ ਧਾਰਾਵਾਂ 21, 27 (ਏ), 29 ਨਾਲ ਬਣਦਾ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਗਈ।