ਮਿਸਲ ਸ਼ਹੀਦਾਂ ਤਰਨਾ ਦਲ ਦੇ ਸਹਿਯੋਗ ਨਾਲ ਜਲਦ ਹੋਵੇਗਾ ਬੱਚਿਆਂ ਦੇ ਧਾਰਮਿਕ ਮੁਕਾਬਲਿਆਂ ਦਾ ਸਾਲਾਨਾ ਸਮਾਗਮ : ਭਾਈ ਹਰਪ੍ਰੀਤ ਸਿੰਘ
ਬਾਬਾ ਬਕਾਲਾ ਸਾਹਿਬ, 5 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-‘ਸਿੱਖ ਕੌਮ ਵਿੱਚ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦਾ ਸ਼ਾਨਾਮੱਤਾ ਇਤਿਹਾਸ, ਜਿਸ ਵਿਚ ਸੱਚਖੰਡਵਾਸੀ ਮੁਖੀ ਸਿੰਘ ਸਾਹਿਬ ਜਥੇਦਾਰਾ ਬਾਬਾ ਬਿਸ਼ਨ ਸਿੰਘ, ਬਾਬਾ ਕੀਰਤਨ ਸਿੰਘ, ਬਾਬਾ ਮੱਖਣ ਸਿੰਘ ਬਾਬਾ ਗੱਜਣ ਸਿੰਘ ਤੋਂ ਬਾਅਦ ਹੁਣ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਵੱਡੀਆਂ ਸੇਵਾਵਾਂ ਨਿਭਾ ਰਹੇ ਹਨ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੱਥੇ ਸਿੱਖ ਜੀਵਨ ਜਾਚ ਸੰਸਥਾ ਬਾਬਾ ਬਕਾਲਾ ਸਾਹਿਬ ਰਜਿ: ਪੰਜਾਬ ਦੇ ਮੁਖੀ ਭਾਈ ਹਰਪ੍ਰੀਤ ਸਿੰਘ ਖਾਲਸਾ ਨੇ ਸੰਤ ਬਾਬਾ ਗੁਰਦੇਵ ਸਿੰਘ, ਸ਼ਹੀਦੀ ਬਾਗ਼ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਪਾਸੋਂ ਅਸ਼ਰਿਵਾਦ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ।
ਬਾਬਾ ਬਕਾਲਾ ਸਾਹਿਬ, 5 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-‘ਸਿੱਖ ਕੌਮ ਵਿੱਚ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦਾ ਸ਼ਾਨਾਮੱਤਾ ਇਤਿਹਾਸ, ਜਿਸ ਵਿਚ ਸੱਚਖੰਡਵਾਸੀ ਮੁਖੀ ਸਿੰਘ ਸਾਹਿਬ ਜਥੇਦਾਰਾ ਬਾਬਾ ਬਿਸ਼ਨ ਸਿੰਘ, ਬਾਬਾ ਕੀਰਤਨ ਸਿੰਘ, ਬਾਬਾ ਮੱਖਣ ਸਿੰਘ ਬਾਬਾ ਗੱਜਣ ਸਿੰਘ ਤੋਂ ਬਾਅਦ ਹੁਣ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਵੱਡੀਆਂ ਸੇਵਾਵਾਂ ਨਿਭਾ ਰਹੇ ਹਨ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੱਥੇ ਸਿੱਖ ਜੀਵਨ ਜਾਚ ਸੰਸਥਾ ਬਾਬਾ ਬਕਾਲਾ ਸਾਹਿਬ ਰਜਿ: ਪੰਜਾਬ ਦੇ ਮੁਖੀ ਭਾਈ ਹਰਪ੍ਰੀਤ ਸਿੰਘ ਖਾਲਸਾ ਨੇ ਸੰਤ ਬਾਬਾ ਗੁਰਦੇਵ ਸਿੰਘ, ਸ਼ਹੀਦੀ ਬਾਗ਼ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਪਾਸੋਂ ਅਸ਼ਰਿਵਾਦ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਦੱਸਿਆ ਕਿ ਸਿੱਖ ਜੀਵਨ ਜਾਚ ਸੰਸਥਾ ਬਾਬਾ ਬਕਾਲਾ ਸਾਹਿਬ ਰਜਿ: ਪੰਜਾਬ ਵਲੋਂ ਮਿਸਲ ਸ਼ਹੀਦਾਂ ਤਰਨਾ ਦਲ ਦੇ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਅਤੇ ਸੰਤ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ਼ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਦੀ ਅਗਵਾਈ ਹੇਠ, ਸੰਸਥਾ ਵਲੋਂ ਹਰ ਸਾਲ ਹੀ ਬੱਚਿਆਂ ਨੂੰ ਆਪਣੇ ਗੁਰਬਾਣੀ ਵਿਰਸੇ ਨਾਲ ਜੋੜਣ ਲਈ ਕੀਤੇ ਜਾਣ ਵਾਲੇ 5000 ਦੇ ਕਰੀਬ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਬਹੁਤ ਜਲਦੀ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਏ ਜਾ ਰਹੇ ਹਨ, ਜਿੰਨ੍ਹਾਂ ਵਾਸਤੇ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਅਤੇ ਸੰਤ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਨੇ ਸੰਸਥਾ ਨੂੰ ਵੱਡਾ ਅਸ਼ੀਰਵਾਦ ਦਿੱਤਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਬਾਬਾ ਸੁੱਖਾ ਸਿੰਘ, ਭਾਈ ਮਨਜੀਤ ਸਿੰਘ ਕਥਾ ਵਾਚਕ, ਜ: ਜਰਨੈਲ ਸਿੰਘ ਚੀਮਾਂਬਾਠ, ਕੌਂਸਲਰ ਕੁਲਵੰਤ ਸਿੰਘ ਰੰਧਾਵਾ, ਭਾਈ ਮਨਪ੍ਰੀਤ ਸਿੰਘ ਭੁੱਲਰ, ਮਨਜੀਤ ਸਿੰਘ ਠੁਕਰਾਲ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ ।