ਵਿਧਾਇਕ ਧਾਲੀਵਾਲ ਵਲੋਂ ਕਰੋੜਾਂ ਦੀ ਲਾਗਤ ਨਾਲ ਕਸਬਾ ਰਾਮਦਾਸ ਦੀ ਦਿੱਖ ਸੰਵਾਰਨ ਲਈ ਬਣ ਰਹੇ ਚਾਰ ਗੇਟਾਂ ਦਾ ਨਿਰੀਖਣ
ਗੱਗੋਮਾਹਲ/ਰਾਮਦਾਸ, 5 ਨਵੰਬਰ (ਬਲਵਿੰਦਰ ਸਿੰਘ ਸੰਧੂ, ਜਸਵੰਤ ਸਿੰਘ ਵਾਹਲਾ)-ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਤੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵਲੋਂ ਵਰਸੋਏ ਇਤਿਹਾਸਕ ਕਸਬਾ ਰਾਮਦਾਸ ਦੀ ਦਿੱਖ ਨੂੰ ਸੰਵਾਰਨ ਲਈ 2 ਕਰੋੜ 72 ਲੱਖ 83 ਹਜਾਰ ਦੀ ਲਾਗਤ ਨਾਲ ਬਣ ਰਹੇ ਚਾਰ ਗੇਟਾਂ ਦੇ ਕੰਮ ਦਾ ਨਿਰੀਖਣ ਕੀਤਾ । ਇਸ ਸਮੇਂ ਉਨ੍ਹਾਂ ਕਿਹਾ ਕਿ ਪੰਥਕ ਕਹਾਉਣ ਵਾਲਿਆਂ ਨੇ ਕਦੀ ਪਵਿੱਤਰ ਕਸਬੇ ਰਾਮਦਾਸ ਦੀ ਸਾਰ ਨਹੀਂ ਲਈ ਜਦੋਂ ਕਿ ਇਸ ਕਸਬੇ ਨਾਲ ਸਿੱਖ ਪੰਥ ਦੀਆਂ ਭਾਵਨਾਵਾਂ ਵੱਡੇ ਪੱਧਰ ’ਤੇ ਜੁੜੀਆਂ ਹੋਈਆਂ ਹਨ ।
ਗੱਗੋਮਾਹਲ/ਰਾਮਦਾਸ, 5 ਨਵੰਬਰ (ਬਲਵਿੰਦਰ ਸਿੰਘ ਸੰਧੂ, ਜਸਵੰਤ ਸਿੰਘ ਵਾਹਲਾ)-ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਤੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵਲੋਂ ਵਰਸੋਏ ਇਤਿਹਾਸਕ ਕਸਬਾ ਰਾਮਦਾਸ ਦੀ ਦਿੱਖ ਨੂੰ ਸੰਵਾਰਨ ਲਈ 2 ਕਰੋੜ 72 ਲੱਖ 83 ਹਜਾਰ ਦੀ ਲਾਗਤ ਨਾਲ ਬਣ ਰਹੇ ਚਾਰ ਗੇਟਾਂ ਦੇ ਕੰਮ ਦਾ ਨਿਰੀਖਣ ਕੀਤਾ । ਇਸ ਸਮੇਂ ਉਨ੍ਹਾਂ ਕਿਹਾ ਕਿ ਪੰਥਕ ਕਹਾਉਣ ਵਾਲਿਆਂ ਨੇ ਕਦੀ ਪਵਿੱਤਰ ਕਸਬੇ ਰਾਮਦਾਸ ਦੀ ਸਾਰ ਨਹੀਂ ਲਈ ਜਦੋਂ ਕਿ ਇਸ ਕਸਬੇ ਨਾਲ ਸਿੱਖ ਪੰਥ ਦੀਆਂ ਭਾਵਨਾਵਾਂ ਵੱਡੇ ਪੱਧਰ ’ਤੇ ਜੁੜੀਆਂ ਹੋਈਆਂ ਹਨ । ਉਨ੍ਹਾਂ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾ ਦੌਰਾਨ ਸ਼੍ਰੋਮਣੀ ਅਕਾਲੀ ਦਲ ,ਭਾਜਪਾ ਤੇ ਕਾਂਗਰਸ ਨੂੰ ਪੰਜਾਬ ਵਾਸੀ ਮੂੰਹ ਨਹੀਂ ਲਾਉਣਗੇ ਤੇ ਪੰਜਾਬ ਵਿਚ ਦੁਬਾਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸਥਾਪਿਤ ਹੋਵੇਗੀ ।ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਰਜੀਵ ਮਦਾਨ, ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਸਿੰਧੀ, ਡਾਇਰੈਕਟਰ ਕੰਵਲਜੀਤ ਸਿੰਘ ਗਿੱਲ, ਸਾਬਕਾ ਸਰਪੰਚ ਕਾਬਲ ਸਿੰਘ ਪਸ਼ੀਆ, ਸਰਪੰਚ ਬਲਜੀਤ ਸਿੰਘ ਲਾਟੀ, ਸਰਪੰਚ ਸੁਖਜੀਤ ਸਿੰਘ ਬਾਉਲੀ, ਗੁਰਸੇਵਕ ਸਿੰਘ ਲਹੌਰੀਆ, ਅਮਰੀਕ ਸਿੰਘ ਢਿੱਲੋਂ, ਸਰਪੰਚ ਬਲਰਾਜ ਸਿੰਘ ਗਿੱਲ, ਸਰਪੰਚ ਡਿੰਪਲ ਬਗਵਾਨਪੁਰਾ, ਸਰਪੰਚ ਸੰਤੋਖ ਸਿੰਘ ਕੋਟ, ਸੰਦੀਪ ਸਿੰਘ ਖਹਿਰਾ, ਸਰਪੰਚ ਪੰਜਾਬ ਸਿੰਘ ਪਸ਼ੀਆ, ਕੋਆਰਡੀਨੇਟਰ ਗੁਰਪ੍ਰੀਤ ਸਿੰਘ ਸਾਬੀ, ਗੁਰਦੇਵ ਸਿੰਘ ਘੁੰਮਰਾਏ, ਗੁਰਜਤਿੰਦਰ ਸਿੰਘ ਆੜਤੀ ਤੋ ਇਲਾਵਾ ਵੱਡੀ ਗਿਣਤੀ ’ਚ ਆਪ ਆਗੂ ਹਾਜ਼ਰ ਸਨ ।