ਇਨਸਾਫ਼ ਰੈਲੀ ਵਿਚ ਮਜੀਠਾ ਹਲਕੇ ਦੇ ਲੋਕਾਂ ਦਾ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ ਦਾ ਰਿਣੀ ਰਹਾਂਗਾ- ਭਗਵੰਤਪਾਲ ਸੱਚਰ
ਜੇਠੂਵਾਲ, 5 ਨਵੰਬਰ ( ਮਿੱਤਰਪਾਲ ਸਿੰਘ ਰੰਧਾਵਾ)-ਕਾਂਗਰਸ ਪਾਰਟੀ ਦੀ ਸੰਗਰੂਰ ਵਿਖੇ ਹੋਈ ਇਨਸਾਫ਼ ਰੈਲੀ ਵਿਚ ਹਲਕਾ ਮਜੀਠਾ ਦੇ ਸਮੂਹ ਕਾਂਗਰਸੀ ਆਗੂ, ਵਰਕਰ ਅਤੇ ਲੋਕਾਂ ਵਲੋਂ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ ਤੇ ਮੈਂ ਹਮੇਸ਼ਾ ਉਨ੍ਹਾਂ ਦਾ ਰਿਣੀ ਰਹਾਂਗਾ । ਇਸ ਕਾਂਗਰਸ ਦੀ ਸੰਗਰੂਰ ਰੈਲੀ ਵਿਚ ਪੰਜਾਬ ਦੇ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੇ ਵਿਰੋਧੀਆਂ ਨੂੰ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਲੋਕ ਹੁਣ ਪੰਜਾਬ ਵਿਚ ਅਗਲੀ ਸਰਕਾਰ ਕਾਂਗਰਸ ਦੀ ਬਣਾਉਣ ਲਈ ਬੇਸਬਰੀ ਨਾਲ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਬੇਸਬਰੀ ਨਾਲ ਉਡੀਕ ਕਰ ਰਹੇ ਹਨ ।
ਜੇਠੂਵਾਲ, 5 ਨਵੰਬਰ ( ਮਿੱਤਰਪਾਲ ਸਿੰਘ ਰੰਧਾਵਾ)-ਕਾਂਗਰਸ ਪਾਰਟੀ ਦੀ ਸੰਗਰੂਰ ਵਿਖੇ ਹੋਈ ਇਨਸਾਫ਼ ਰੈਲੀ ਵਿਚ ਹਲਕਾ ਮਜੀਠਾ ਦੇ ਸਮੂਹ ਕਾਂਗਰਸੀ ਆਗੂ, ਵਰਕਰ ਅਤੇ ਲੋਕਾਂ ਵਲੋਂ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ ਤੇ ਮੈਂ ਹਮੇਸ਼ਾ ਉਨ੍ਹਾਂ ਦਾ ਰਿਣੀ ਰਹਾਂਗਾ । ਇਸ ਕਾਂਗਰਸ ਦੀ ਸੰਗਰੂਰ ਰੈਲੀ ਵਿਚ ਪੰਜਾਬ ਦੇ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੇ ਵਿਰੋਧੀਆਂ ਨੂੰ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਲੋਕ ਹੁਣ ਪੰਜਾਬ ਵਿਚ ਅਗਲੀ ਸਰਕਾਰ ਕਾਂਗਰਸ ਦੀ ਬਣਾਉਣ ਲਈ ਬੇਸਬਰੀ ਨਾਲ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਬੇਸਬਰੀ ਨਾਲ ਉਡੀਕ ਕਰ ਰਹੇ ਹਨ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਹਲਕਾ ਮਜੀਠਾ ਦੇ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਨੇ ਗੱਲਬਾਤ ਦੌਰਾਨ ਕੀਤਾ । ਸੱਚਰ ਨੇ ਕਿਹਾ ਕਿ ਕਾਂਗਰਸ ਦੀ ਸੰਗਰੂਰ ਰੈਲੀ ਵਿਚ ਕਾਂਗਰਸੀਆਂ ਦੀ ਇਕਜੁੱਟਤਾ ਦੇ ਦਿੱਤੇ ਸੰਕੇਤ ਨੇ ਇਹ ਸਬੂਤ ਦਿੱਤਾ ਹੈ ਕਿ ਕਾਂਗਰਸ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਇਕ ਮੁੱਠ ਹੋ ਕੇ ਆਪਣੇ ਬਲਬੂਤੇ ’ਤੇ ਲੜੇਗੀ । ਉਨ੍ਹਾਂ ਸਮੂਹ ਹਲਕੇ ਦੇ ਕਾਂਗਰਸੀ ਆਗੂਆਂ ਵਰਕਰਾਂ ਅਤੇ ਲੋਕਾਂ ਦਾ ਧੰਨਵਾਦ ਕੀਤਾ । ਇਸ ਮੌਕੇ ਪ੍ਰਧਾਨ ਨਵਦੀਪ ਸਿੰਘ ਸੋਨਾ ਮਜੀਠਾ, ਗੁਰਮੀਤ ਸਿੰਘ ਭੀਲੋਵਾਲ ਸਾਬਕਾ ਚੇਅਰਮੈਨ, ਨਵਤੇਜਪਾਲ ਸਿੰਘ ਸੋਹੀਆਂ, ਪ੍ਰਗਟ ਸਿੰਘ ਸਾਬਕਾ ਸਰਪੰਚ, ਸੁਖਬੀਰ ਸਿੰਘ ਬੋਪਾ ਰਾਏ, ਸਨੀ ਪ੍ਰਧਾਨ ਕਾਜੀਕੋਟ, ਝਿਰਮਲ ਸਿੰਘ ਸਾਧਪੁਰ, ਤਜਿੰਦਰ ਸਿੰਘ ਤਰਫਾਨ, ਹਰਜਿੰਦਰ ਸਿੰਘ ਲਾਡੀ, ਬਲਕਾਰ ਸਿੰਘ ਬੋਪਾ ਰਾਏ, ਡਾ. ਸ਼ਖਵਿੰਦਰ ਸਿੰਘ ਰੰਧਾਵਾ, ਸੁਲੱਖਣ ਸਿੰਘ ਕੱਥੂਨੰਗਲ, ਸੰਤੋਖ ਸਿੰਘ ਹੱਟੀ ਵਾਲਾ ਭੋਆ, ਡਾ. ਕੁਲਵਿੰਦਰ ਸਿੰਘ ਭੋਆ, ਰੇਸ਼ਮ ਸਿੰਘ ਗਿੱਲ ਲੁੱਧੜ, ਕੇਵਲ ਸਿੰਘ ਲੁਧੜ ਸਮੇਤ ਹੋਰ ਸ਼ਾਮਿਲ ਸਨ।