05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸ਼ਹੀਦ ਅਮਰਦੀਪ ਸਿੰਘ ਪੀ.ਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਜੀਠਾ ਵਿਖੇ ਦੋ ਰੋਜ਼ਾ ਬਲਾਕ ਪੱਧਰੀ ਮੇਲਾ ਸਮਾਪਤ

ਮਜੀਠਾ, 5 ਨਵੰਬਰ(ਮਨਿੰਦਰ ਸਿੰਘ ਸੋਖੀ)-ਪੰਜਾਬ ਸਰਕਾਰ ਅਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸ਼ਹੀਦ ਅਮਰਦੀਪ ਸਿੰਘ ਪੀ. ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰ: ਗੁਰਪ੍ਰਾਤਪ ਸਿੰਘ ਰੰਧਾਵਾ ਅਤੇ ਨੋਡਲ ਅਫਸਰ ਕਵਲਜੀਤ ਸਿੰਘ ਦੀ ਦੇਖ ਰੇਖ ਹੇਠਾਂ ਦੋ ਰੋਜ਼ਾ ਬਲਾਕ ਪੱਧਰੀ ਮੇਲਾ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 06-11-2026
ਮਜੀਠਾ, 5 ਨਵੰਬਰ(ਮਨਿੰਦਰ ਸਿੰਘ ਸੋਖੀ)-ਪੰਜਾਬ ਸਰਕਾਰ ਅਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸ਼ਹੀਦ ਅਮਰਦੀਪ ਸਿੰਘ ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰ: ਗੁਰਪ੍ਰਾਤਪ ਸਿੰਘ ਰੰਧਾਵਾ ਅਤੇ ਨੋਡਲ ਅਫਸਰ ਕਵਲਜੀਤ ਸਿੰਘ ਦੀ ਦੇਖ ਰੇਖ ਹੇਠਾਂ ਦੋ ਰੋਜ਼ਾ ਬਲਾਕ ਪੱਧਰੀ ਮੇਲਾ ਕਰਵਾਇਆ ਗਿਆ। ਜਿਸਦੇ ਅੱਜ ਦੂਸਰੇ ਦਿਨ ਮਜੀਠਾ ਬਲਾਕ ਦੇ 9ਵੀਂ ਕਲਾਸ ਤੋਂ 12ਵੀਂ ਕਲਾਸ ਦੇ 7 ਵੱਖ-ਵੱਖ ਸਕੂਲਾਂ ਜਿਨ੍ਹਾਂ ਵਿਚ ਸ਼ਹੀਦ ਅਮਰਦੀਪ ਸਿੰਘ ਪੀ.ਐਮ ਸ੍ਰੀ ਸ.ਸ.ਸ.ਸ. ਮਜੀਠਾ, ਸ.ਸ.ਸ.ਸ. ਸੋਹੀਆਂ ਕਲਾਂ, ਸ.ਸ.ਸ.ਸ. ਵਡਾਲਾ ਵੀਰਮ, ਸ.ਸ.ਸ.ਸ. ਸੰਗਤਪੁਰਾ, ਸ. ਹਾਈ ਸਕੂਲ ਬੁੱਢਾਥੇਹ, ਸ.ਹ. ਸਕੂਲ ਭੰਗਵਾਂ ਦੇ ਹੋਣਹਾਰ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਮੇਲੇ ਦੌਰਾਨ ਵੱਖ- ਵੱਖ ਵਿਸ਼ਿਆਂ ਦੇ ਮਾਡਲਾਂ ਦੀ ਮੁਲਾਂਕਣ ਕਰਨ ਲਈ ਤਿੰਨ ਜੱਜ ਅਧਿਆਪਕਾਂ ਜਿਨ੍ਹਾਂ ਵਿਚ ਬਲਵਿੰਦਰ ਕੌਰ, ਰਮੇਸ਼ ਕੁਮਾਰ ਅਤੇ ਸ੍ਰੀਮਤੀ ਕੁਸਮ ਨੇ ਵਿਸ਼ੇਸ਼ ਤੌਰ ’ਤੇ ਭੂਮਿਕਾ ਨਿਭਾਈ। ਇਨ੍ਹਾਂ ਤੋਂ ਇਲਾਵਾ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਵਿਚ ਸ਼ਹੀਦ ਅਮਰਦੀਪ ਸਿੰਘ ਪੀ.ਐਮ ਸ੍ਰੀ ਸ.ਸ.ਸ.ਸ. ਮਜੀਠਾ ਤੋਂ ਰੁਪਿੰਦਰ ਕੌਰ, ਸ.ਸ.ਸ.ਸ. ਸੋਹੀਆਂ ਕਲਾਂ ਤੋਂ ਨਿਰਮਲਜੀਤ ਕੌਰ, ਸ.ਸ.ਸ.ਸ. ਵਡਾਲਾ ਵੀਰਮ ਤੋਂ ਸੰਜੀਵ ਆਨੰਦ, ਸ.ਹ. ਪੰਧੇਰ ਕਲਾਂ ਤੋਂ ਸ੍ਰੀਮਤੀ ਪੱਲਵੀ, ਸ.ਸ.ਸ.ਸ. ਸੰਗਤਪੁਰਾ ਤੋਂ ਪ੍ਰਿਯੰਕਾ ਜੇਤਲੀ, ਸ.ਹ. ਬੁੱਢਾ ਥੇਹ ਤੋਂ ਰਣਜੀਤ ਕੌਰ , ਸ.ਹ. ਭੰਗਵਾਂ ਤੋਂ ਜਰਮਨਜੀਤ ਸਿੰਘ ਆਦਿ ਸ਼ਾਮਿਲ ਸਨ। ਅੱਜ ਦੀ ਪ੍ਰਤੀਯਗਿਤਾ ਵਿਚ ਅੱਵਲ ਆਏ ਸਕੂਲਾਂ ਵਿਚ ਰੀਅਲ ਲਾਈਫ ਐਪਲੀਕੇਸ਼ਨ ਵਿਸ਼ੇ ਵਿਚ ਸ.ਸ.ਸ.ਸ. ਸੰਗਤਪੁਰਾ ਨੇ ਪਹਿਲੀ ਪੁਜ਼ੀਸ਼ਨ, ਆਰਟ ਇੰਟੈਗਰੇਟਿਡ ਵਿਸ਼ੇ ਵਿਚ ਸ.ਸ.ਸ.ਸ. ਮਜੀਠਾ ਤੇ ਪਹਿਲਾ ਸਥਾਨ, ਅਤੇ ਹਿੰਡੀਅਨ ਈਥੋਸ ਵਿਚ ਸ.ਸ.ਸ.ਸ. ਸੋਹੀਆਂ ਕਲਾਂ ਨੇ ਪਹਿਲਾ ਸਥਾਨ ਹਾਸਿਲ ਕੀਤਾ। ਦ਼ੋਹਾਂ ਦਿਨਾ ਦੇ ਜੇਤੂ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਕੂਲ ਪ੍ਰਿੰ: ਗੁਰਪ੍ਰਤਾਪ ਸਿੰਘ ਰੰਧਾਵਾ ਅਤੇ ਨੋਡਲ ਅਫਸਰ ਕਵਲਜੀਤ ਸਿੰਘ ਵਲੋਂ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਜੰਡਿਆਲਾ ਵਿਖੇ ਐੱਨ.ਐੱਸ.ਕਿਊ.ਐੱਫ. ਲੈਬ ਦਾ ਐਡ. ਅਮਨਦੀਪ ਕੌਰ ਧਾਲੀਵਾਲ ਵਲੋਂ ਉਦਘ... ਅਗਲੀ ਖ਼ਬਰ ਪੁਲਿਸ ਵਲੋਂ ਰਈਆ ਵਿਖੇ ਫਲੈਗ ਮਾਰਚ
Ad Position 24