ਚਾਈਨਾ ਡੋਰ ਦੀ ਵਰਤੋਂ ਨਾ ਕਰਨ ਪ੍ਰਤੀ ਲੋਕਾਂ ਨੂੰ ਕੀਤਾ ਜਾਗਰੂਕ
ਤਰਸਿੱਕਾ, 16 ਨਵੰਬਰ (ਅਤਰ ਸਿੰਘ ਤਰਸਿੱਕਾ)-ਜਾਨਲੇਵਾ ਚਾਈਨਾ ਡੋਰ ਵਰਤਣ, ਵੇਚਣ, ਵਿਕਾਉਣ ਅਤੇ ਇਸਦੇ ਖਤਰਨਾਕ ਨਤੀਜਿਆਂ ਬਾਰੇ ਅੱਜ ਸੀ. ਪੀ.
ਤਰਸਿੱਕਾ, 16 ਨਵੰਬਰ (ਅਤਰ ਸਿੰਘ ਤਰਸਿੱਕਾ)-ਜਾਨਲੇਵਾ ਚਾਈਨਾ ਡੋਰ ਵਰਤਣ, ਵੇਚਣ, ਵਿਕਾਉਣ ਅਤੇ ਇਸਦੇ ਖਤਰਨਾਕ ਨਤੀਜਿਆਂ ਬਾਰੇ ਅੱਜ ਸੀ. ਪੀ. ਆਈ. ਐਮ. ਐਲ. ਲਿਬਰੇਸ਼ਨ ਬਰਾਂਚ ਤਰਸਿੱਕਾ ਵਲੋਂ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਲਿਬਰੇਸ਼ਨ ਦੇ ਜ਼ਿਲ੍ਹਾ ਆਗੂ ਕਾਮਰੇਡ ਨਿਰਮਲ ਸਿੰਘ ਛੱਜਲਵੱਡੀ ਉਚੇਚੇ ਤੌਰ ’ਤੇ ਪਹੁੰਚੇ। ਵੱਖ-ਵੱਖ ਸਾਥੀਆਂ ਦੀਆਂ ਸਲਾਹਾਂ ਤੋਂ ਉਪਰੰਤ ਇਸ ਡੋਰ ਨੂੰ ਸਮਾਜ ਅਤੇ ਵਾਤਾਵਰਨ ਲਈ ਬਹੁਤ ਖ਼ਤਰਨਾਕ ਤੇ ਭਿਆਨਕ ਵਰਤਾਰਾ ਸਮਝਿਆ ਗਿਆ ਅਤੇ ਇਸ ਖ਼ਿਲਾਫ਼ ਸੰਘਰਸ਼ ਕਰਨਾ ਅਹਿਮ ਤੇ ਮਹੱਤਵਪੂਰਨ ਦਰਜ ਕੀਤਾ ਗਿਆ। ਮਸਲੇ ਦੀ ਬੁਨਿਆਦ ਬਾਰੇ ਜਾਣਕਾਰੀ ਦਿੰਦਿਆਂ ਕਾਮਰੇਡ ਨਿਰਮਲ ਸਿੰਘ ਛੱਜਲਵੱਡੀ ਨੇ ਕਿਹਾ ਕਿ ਸਿੰਥੈਟਿਕ ਨਸ਼ਾ, ਘਾਤਕ ਡੋਰ ਅਤੇ ਹੋਰ ਸਮਾਜਿਕ ਬੁਰਾਈਆਂ ਦਾ ਜਲਦੀ ਨਾ ਹੱਲ ਹੋ ਸਕਣ ਦਾ ਮੁੱਢਲਾ ਕਾਰਨ ਭ੍ਰਿਸ਼ਟਾਚਾਰੀ ਭਾਵ ਰਿਸ਼ਵਤ ਖੋਰੀ ਹੈ। ਛੱਜਲਵੱਡੀ ਨੇ ਕਿਹਾ ਕਿ ਅਸੀਂ ਜਾਨ ਖੋਰ ਚਾਈਨਾ ਡੋਰ ਦੇ ਸਮਗਲਰਾਂ ਖ਼ਿਲਾਫ਼ ਡੱਟ ਕੇ ਲੜਾਂਗੇ ।