ਸਾਹਿਤਕਾਰ ਜੋੜੀ ਸੁਸ਼ੀਲ ਦੁਸਾਂਝ ਅਤੇ ਕਮਲ ਦੁਸਾਂਝ ਦੇ ਪਿਤਾ ਬੇਦਇੰਦਰ ਸਿੰਘ ਦੀ ਮੌਤ ’ਤੇ ਦੁੱਖ ਸਾਂਝਾ ਕੀਤਾ
ਬਾਬਾ ਬਕਾਲਾ ਸਾਹਿਬ, 16 ਨਵੰਬਰ (ਰਾਜਨ)-‘ਹੁਣ’ ਰਸਾਲੇ ਦੀ ਸਹਿ- ਸੰਪਾਦਿਕਾ ਕਮਲ ਦੁਸਾਂਝ ਦੇ ਸਤਿਕਾਰਤ ਪਿਤਾ ਅਤੇ ਕੇਂਦਰੀ ਸਭਾ ਦੇ ਸਾਬਕਾ ਜਰਨਲ ਸਕੱਤਰ ਅਤੇ ਗ਼ਜ਼ਲਗੋ ਸੁਸ਼ੀਲ ਦੁਸਾਂਝ ਦੇ ਸਹੁਰਾ ਸਾਹਬ ਬੇਦਇੰਦਰ ਸਿੰਘ ਬੀਤੇ ਵਿਛੋੜਾ ਦੇ ਗਏ ਸਨ, ਬੇਦਇੰਦਰ ਸਿੰਘ ਸਟੇਜੀ ਕਵੀ ਸਨ ਅਤੇ ਉਨ੍ਹਾਂ ਦੇ ਕਾਵਿ ਸੰਗ੍ਰਿਹ ‘ਧੜਕਦੇ ਦਿਲ’ ਨੂੰ ਪਾਠਕਾਂ ਵਲੋਂ ਬੇਹਦ ਸਤਿਕਾਰ ਦਿੱਤਾ । ਉਨ੍ਹਾਂ ਦੀ ਦੀ ਮੌਤ ’ਤੇ ਸ਼੍ਰੋਮਣੀ ਸ਼ਾਇਰ ਦਰਸ਼ਨ ਬੁੱਟਰ, ਮੱਖਣ ਕੁਹਾੜ, ਸ਼ੇਲਿੰਦਰਜੀਤ ਸਿੰਘ ਰਾਜਨ, ਸੁਰਿੰਦਰ ਪ੍ਰੀਤ ਘਣੀਆ, ਜੈਨਇੰਦਰ ਚੌਹਾਨ, ਗੁਰਮੀਤ ਸਿੰਘ ਬਾਜਵਾ, ਸੁਰਿੰਦਰਜੀਤ ਚੌਹਾਨ, ਯਤਿੰਦਰ ਮਾਹਲ, ਸੁਰਿੰਦਰ ਗਿੱਲ ਜੈਪਾਲ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਰਪਰਸਤ ਪ੍ਰਿ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ.
ਅਜੀਤ ਡੈਸਕ
17-11-2026