02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸੋਨ ਤਗਮਾ ਜਿੱਤਣ ਵਾਲੇ ਗੁਰਮਨਪ੍ਰੀਤ ਸਿੰਘ ਦਾ ਸਾਦਿਕ ਪੁੱਜਣ ’ਤੇ ਕੀਤਾ ਨਿੱਘਾ ਸਵਾਗਤ

ਗਿੱਦੜਬਾਹਾ, 1 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਲੰਮੇ ਸਮੇਂ ਤੋਂ ਸੜਕਾਂ ’ਤੇ ਬੇਖ਼ੌਫ਼ ਚੱਲ ਰਹੀਆਂ ਤੂੜੀ ਤੇ ਪਰਾਲੀ ਦੀਆਂ ਗੱਠਾਂ ਨਾਲ ਭਰੀਆਂ ਟਰੈਕਟਰ-ਟਰਾਲੀਆਂ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ। ਗ਼ੈਰਕਾਨੂੰਨੀ ਵਾਧੂ ਭਾਰ ਨਾਲ ਭਰੀਆਂ ਟਰੈਕਟਰ-ਟਰਾਲੀਆਂ ’ਤੇ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ , ਜਿਸ ਨਾਲ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ ’ਤੇ ਸਵਾਲੀਆ ਚਿੰਨ੍ਹ ਲੱਗ ਰਹੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਗਿੱਦੜਬਾਹਾ, 1 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਲੰਮੇ ਸਮੇਂ ਤੋਂ ਸੜਕਾਂ ’ਤੇ ਬੇਖ਼ੌਫ਼ ਚੱਲ ਰਹੀਆਂ ਤੂੜੀ ਤੇ ਪਰਾਲੀ ਦੀਆਂ ਗੱਠਾਂ ਨਾਲ ਭਰੀਆਂ ਟਰੈਕਟਰ-ਟਰਾਲੀਆਂ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ। ਗ਼ੈਰਕਾਨੂੰਨੀ ਵਾਧੂ ਭਾਰ ਨਾਲ ਭਰੀਆਂ ਟਰੈਕਟਰ-ਟਰਾਲੀਆਂ ’ਤੇ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ , ਜਿਸ ਨਾਲ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ ’ਤੇ ਸਵਾਲੀਆ ਚਿੰਨ੍ਹ ਲੱਗ ਰਹੇ ਹਨ। ਜ਼ਿਕਰਯੋਗ ਹੈ ਕਿ ਲੰਮੇ ਸਮੇਂ ਤੋਂ ਟਰੈਕਟਰ-ਟਰਾਲੀਆਂ ਤੂੜੀ ਤੇ ਪਰਾਲੀ ਦੀਆਂ ਗੱਠਾਂ ਭਰ ਕੇ ਅਕਸਰ ਹੀ ਸੜਕਾਂ ’ਤੇ ਚੱਲਦੀਆਂ ਦਿਖਾਈ ਦਿੰਦੀਆਂ ਹਨ। ਟਰਾਲੀਆਂ ਵਿਚ ਭਰੀ ਤੇ ਗੱਠਾਂ ਇਸ ਤਰ੍ਹਾਂ ਭਰੀਆਂ ਜਾਦੀਆਂ ਹਨ ਕਿ ਟਰਾਲੀ ਦਾ ਫ਼ੈਲਾਅ ਵੀ ਉਸ ਦੇ ਆਕਾਰ ਨਾਲੋਂ ਜ਼ਿਆਦਾ ਹੋ ਜਾਂਦਾ ਹੈ ਅਤੇ ਸੜਕੀ ਰਸਤੇ ਵਿਚ ਕਿਸੇ ਹੋਰ ਵਾਹਨ ਦੇ ਲੰਘਣ ਲਈ ਰਸਤਾ ਹੀ ਨਹੀਂ ਰਹਿੰਦਾ। ਬੀਤੇ ਸਮੇਂ ਦੌਰਾਨ ਅਨੇਕਾਂ ਹੀ ਅਜਿਹੇ ਵਾਹਨਾਂ ਨਾਲ ਹਾਦਸੇ ਵਾਪਰੇ ਚੁੱਕੇ ਹਨ ਕਿ ਅਨੇਕਾਂ ਹੀ ਮੌਤਾਂ ਹੋ ਜਾਣ ਦੀਆਂ ਸੂਚਨਾਵਾਂ ਮਿਲ ਰਹੀਆਂ ਹਨ। ਬੀਤੇ ਦਿਨੀਂ ਪਿੰਡ ਥਰਾਜਵਾਲਾ ਤੋਂ ਗਿੱਦੜਬਾਹਾ ਬਾਈ ਪਾਸ ਜਾਂਦੀ ਸੜਕ ’ਤੇ ਤੂੜੀ ਨਾਲ ਭਰੀ ਟਰਾਲੀ ਪਲਟ ਗਈ ਅਤੇ ਆਵਾਜਾਈ ਠੱਪ ਹੋ ਗਈ। ਰਾਤ ਸਮੇਂ ਕਈ ਹਾਦਸੇ ਵਾਪਰਨ ਤੋਂ ਮਸਾਂ ਹੀ ਬਚੇ। ਆਮ ਸੜਕੀ ਰਸਤਾ ਹੋਣ ਕਰਕੇ ਆਮ ਆਵਾਜਾਈ ਵਿਚ ਵੱਡਾ ਵਿਘਨ ਪੈ ਗਿਆ ਅਤੇ ਲੋਕ ਪ੍ਰੇਸ਼ਾਨ ਹੁੰਦੇ ਰਹੇ। ਪਿੰਡ ਹੁਸਨਰ ਤੋਂ ਗੁਰੂਸਰ ਵਿਚਕਾਰ ਪਰਾਲੀ ਦੀਆਂ ਗੱਠਾਂ ਬਣਾਉਣ ਵਾਲੇ ਪ੍ਰੋਜੈਕਟ ਲੱਗੇ ਹਨ ਅਤੇ ਅਕਸਰ ਹੀ ਤੂੜੀ ਤੇ ਪਰਾਲੀ ਦੀਆਂ ਗੱਠਾਂ ਨਾਲ ਭਰੀਆਂ ਟਰੈਕਟਰ-ਟਰਾਲੀਆਂ ਦੀ ਰੋਜ਼ਾਨਾ ਹੀ ਆਵਾਜਾਈ ਰਹਿੰਦੀ ਹੈ। ਦੁਖਦਾਈ ਪਹਿਲੂ ਇਹ ਹੈ ਕਿ ਟਰੈਕਟਰ-ਟਰਾਲੀਆਂ ਦਾ ਸੜਕ ’ਤੇ ਵਾਧੂ ਫ਼ੈਲਾਅ ਹੋਣ ਕਰਕੇ ਅੱਗੇ-ਪਿੱਛੇ ਤੋਂ ਆ ਜਾ ਰਹੇ ਵਾਹਨਾਂ ਨੂੰ ਲੰਘਣਾ ਔਖਾ ਹੋ ਰਿਹਾ ਹੈ। ਕੁਝ ਦਿਨ ਪਹਿਲਾਂ ਛੱਤਿਆਣਾ ਤੋਂ ਪਿੰਡ ਸੁਖਨਾ ਜਾਂਦੀ ਸੜਕ ’ਤੇ ਗੱਠਾਂ ਨਾਲ ਭਰੀ ਟਰੈਕਟਰ-ਟਰਾਲੀ ਨੂੰ ਅੱਗ ਲੱਗ ਗਈ ਸੀ ਅਤੇ ਆਵਾਜਾਈ ਪ੍ਰਭਾਵਿਤ ਰਹੀ। ਗ਼ੈਰਕਾਨੂੰਨੀ ਵਾਧੂ ਭਰੇ ਜਾ ਰਹੇ ਤੂੜੀ ਤੇ ਗੱਠਾਂ ਨਾਲ ਭਰੇ ਟਰੈਕਟਰ-ਟਰਾਲੀਆਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਇਸ ’ਤੇ ਕੋਈ ਰੋਕ ਲਗਾਈ ਜਾ ਰਹੀ ਹੈ। ਉਕਤ ਵਰਤੀ ਜਾ ਰਹੀ ਅਣਗਹਿਲੀ ਕਾਰਨ ਰੋਜ਼ਾਨਾ ਹੀ ਅਨੇਕਾਂ ਹਾਦਸੇ ਵਾਪਰ ਰਹੇ ਹਨ। ਆਮ ਲੋਕਾਂ ਦੀ ਮੰਗ ਹੈ ਕਿ ਅਜਿਹੇ ਵਾਹਨਾਂ ’ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਵੈਲਫੇਅਰ ਸੁਸਾਇਟੀ ਦਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ ਅਗਲੀ ਖ਼ਬਰ ਫ਼ੇਬਲ ਪਬਲਿਕ ਸਕੂਲ ਨੇ ਜ਼ੋਨਲ ਖੇਡਾਂ ’ਚ ਜਿੱਤੇ ਗੋਲਡ ਮੈਡਲ ਪੁਲਿਸ ਨੇ 100 ਗ੍ਰਾਮ ਹੈਰੋਇਨ ਸਮੇਤ 2 ਨਸ਼ਾ ਤਸਕਰ ਕੀਤੇ ਕਾਬ...
Ad Position 24