02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਪੰਜਾਬ ਕਾਂਗਰਸ ਸੰਕਟ-ਬਾਗੀਆਂ ਦੀਆਂ ਨਜ਼ਰਾਂ ਰਾਹੁਲ ਗਾਂਧੀ ਦੀ ਪੰਜਾਬ ਫੇਰੀ ’ਤੇ

ਫ਼ਰੀਦਕੋਟ, 1 ਸਤੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਕਾਂਗਰਸ ਅੰਦਰ ਚੱਲ ਰਹੀ ਅੰਦਰੂਨੀ ਧੜੇਬੰਦੀ ਬਰਕਰਾਰ ਹੈ। ਪਾਰਟੀ ਵਿਚ ਰਾਜਾ ਵੜਿੰਗ ਅਤੇ ਚੰਨੀ ਧੜਾ ਇਕ ਦੂਸਰੇ ਦੇ ਸਾਹਮਣੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਫ਼ਰੀਦਕੋਟ, 1 ਸਤੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਕਾਂਗਰਸ ਅੰਦਰ ਚੱਲ ਰਹੀ ਅੰਦਰੂਨੀ ਧੜੇਬੰਦੀ ਬਰਕਰਾਰ ਹੈ। ਪਾਰਟੀ ਵਿਚ ਰਾਜਾ ਵੜਿੰਗ ਅਤੇ ਚੰਨੀ ਧੜਾ ਇਕ ਦੂਸਰੇ ਦੇ ਸਾਹਮਣੇ ਹਨ। ਇਸ ਲੜਾਈ ਨੇ ਪਾਰਟੀ ਹਾਈਕਮਾਂਡ ਲਈ ਮੁਸ਼ਕਿਲਾਂ ਪੈਦਾ ਕੀਤੀਆਂ ਹੋਈਆਂ ਹਨ। ਪੰਜਾਬ ਵਿਧਾਨ ਸਭਾ ਚੋਣਾਂ ਵਿਚ ਚੰਦ ਮਹੀਨੇ ਹੀ ਬਾਕੀ ਹਨ। ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੀਆਂ ਸਾਰੀਆਂ ਕੋਸ਼ਿਸ਼ਾਂ ਵਿਅਰਥ ਸਾਬਤ ਹੋਈਆਂ ਹਨ। ‘ਹਰ ਬੂਥ ਕਾਂਗਰਸ ਮਜ਼ਬੂਤ’ ਦਾ ਪਹਿਲਾ ਪੜਾਅ ਜਿਹੜਾ 31 ਜੁਲਾਈ 2026 ਤੋਂ 8 ਅਗਸਤ 2026 ਤੱਕ ਮਾਲਵਾ ਵਿਚ ਚੱਲਿਆ ਦੋਨੇ ਗਰੁੱਪਾਂ ਦੇ ਆਪਸ ਵਿਰੋਧੀ ਨਾਅਰੇਬਾਜ਼ੀ ਦੀ ਭੇਟ ਚੜ ਗਿਆ। ਕਾਂਗਰਸ ਨੂੰ ਦੂਸਰਾ ਪੜਾਅ ਮਾਝਾ ਅਤੇ ਦੁਆਬਾ ਵਿਚ ਸ਼ੁਰੂ ਕਰਨ ਦੀ ਮੁਸ਼ਕਿਲ ਆ ਰਹੀ ਹੈ। ਸਾਲ 2022 ਦੀਆਂ ਚੋਣਾਂ ਤੋਂ ਮਹਿਜ ਕੁਝ ਸਮਾਂ ਪਹਿਲਾਂ ਹੀ ਪੰਜਾਬ ਵਿਚ ਕਾਂਗਰਸ ਸਰਕਾਰ ਦੇ ਹੁੰਦਿਆਂ ਪਾਰਟੀ ਹਾਈਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਉਤਾਰ ਕੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਚਰਨਜੀਤ ਸਿੰਘ ਚੰਨੀ ਨੂੰ ਦੇ ਦਿੱਤੀ ਸੀ ਅਤੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਨਵਜੋਤ ਸਿੰਘ ਸਿੱਧੂ ਨੂੰ ਦੇ ਦਿੱਤੀ। ਉਸ ਵਕਤ ਚਰਨਜੀਤ ਸਿੰਘ ਚੰਨੀ ਕਾਂਗਰਸ ਦਾ ਚਿਹਰਾ ਸਨ। ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਪੰਜਾਬ ਕਾਂਗਰਸ ’ਚ ਸ਼ੁਰੂ ਹੋਈ ਧੜੇਬੰਦੀ ਕਾਰਨ ਕਾਂਗਰਸ ਨੂੰ ਕੇਵਲ 18 ਸੀਟਾਂ ਮਿਲੀਆਂ। ਇਹ ਚੋਣਾਂ ਤੋਂ ਪਹਿਲਾਂ ਫਿਰ ਪੰਜਾਬ ਕਾਂਗਰਸ ਵਿਚ ਕਾਟੋ ਕਲੇਸ਼ ਸ਼ੁਰੂ ਹੋਇਆ ਕਿ ਉਹ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨ ਨਹੀਂ ਸਵੀਕਾਰ ਦੇ, ਪਾਰਟੀ ਦੇ ਜ਼ਿਆਦਾਤਰ ਦਿਗਜ਼ ਨੇਤਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਹਨ। ਉਹ ਚੰਨੀ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਹਨ। ਪੰਜਾਬ ਕਾਂਗਰਸ ਅੰਦਰ ਚੱਲ ਰਹੀ ਧੜੇਬੰਦੀ ਨੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਥਾਂ ਕਮਜ਼ੋਰ ਕਰ ਦਿੱਤਾ ਹੈ। ਜਿਹੜੀ ਕਾਂਗਰਸ ਪੰਜਾਬ ਅੰਦਰ ਇਕ ਸਾਲ ਪਹਿਲਾਂ ਸਿਆਸੀ ਮਾਹਿਰਾਂ ਅੰਦਰ ਸਭ ਤੋਂ ਮਜ਼ਬੂਤ ਪਾਰਟੀ ਕਹੀ ਜਾਂਦੀ ਸੀ। ਹੁਣ ਉਹ ਇਸ ਨੂੰ ਸਭ ਤੋਂ ਕਮਜ਼ੋਰ ਸਮਝ ਰਹੇ ਹਨ। ਹੁਣ ਕਾਂਗਰਸ ਦੇ ਬਾਗੀਆਂ ਦੀਆਂ ਨਜ਼ਰਾਂ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਪੰਜਾਬ ਫੇਰੀ ’ਤੇ ਟਿਕੀਆਂ ਹੋਈਆਂ ਹਨ। ਰਾਹੁਲ ਗਾਂਧੀ ‘ਏਕਤਾ ਯਾਤਰਾ’ ਲੈ ਕੇ ਪੰਜਾਬ ਆ ਰਹੇ ਹਨ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਬਾਗੀ ਧੜਾ ਰਾਹੁਲ ਗਾਂਧੀ ਦੀ ਇਸ ‘ਏਕਤਾ ਯਾਤਰਾ’ ਵਿਚ ਕਿਸ ਤਰ੍ਹਾਂ ਪੇਸ਼ ਆਉਂਦਾ ਹੈ। ਆਮ ਲੋਕਾਂ ਦੀਆਂ ਨਜ਼ਰਾਂ ਵੀ ਰਾਹੁਲ ਗਾਂਧੀ ਦੀ ਏਕਤਾ ਯਾਤਰਾ ’ਤੇ ਹਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਲੋਂ ਸੁਖਮਨਜੀਤ ਮੋਮੀ ਯੂਥ ਵਿੰਗ ਦਿਹਾਤੀ ਬਠਿੰਡਾ ਦਾ ਸਕੱਤਰ ਨਿਯੁਕਤ ਅਗਲੀ ਖ਼ਬਰ ਪੁਲਿਸ ਨੇ ਘਰ ਨੂੰ ਅੱਗ ਲਗਾਉਣ ਦੇ ਮਾਮਲੇ ’ਚ 2 ਦੋਸ਼ੀ ਕੀਤੇ ਗ੍ਰਿਫ਼ਤਾਰ
Ad Position 24