ਬਰਾਬਰ ਕੰਮ ਬਰਾਬਰ ਤਨਖ਼ਾਹ ਸਾਡਾ ਬੁਨਿਆਦੀ ਹੱਕ-ਐੱਨ.ਐੱਚ.ਐੱਮ. ਕਾਮੇ
ਕੋਟਸੁਖੀਆ ਤੋਂ ਕਿਸਾਨਾਂ ਦਾ ਕਾਫ਼ਲਾ ਚੰਡੀਗੜ ਨੂੰ ਰਵਾਨਾ
ਗੋਨਿਆਣਾ, 1 ਸਤੰਬਰ (ਲਛਮਣ ਦਾਸ ਗਰਗ)-ਪਿਛਲੇ 19 ਦਿਨ ਤੋਂ ਕਲਮ/ਕੰਪਿਊਟਰ ਛੋੜ ਹੜ੍ਹਤਾਲ ’ਤੇ ਚੱਲ ਰਹੇ ਸਿਹਤ ਵਿਭਾਗ ਦੇ ਐਨ. ਐਚ.
ਗੋਨਿਆਣਾ, 1 ਸਤੰਬਰ (ਲਛਮਣ ਦਾਸ ਗਰਗ)-ਪਿਛਲੇ 19 ਦਿਨ ਤੋਂ ਕਲਮ/ਕੰਪਿਊਟਰ ਛੋੜ ਹੜ੍ਹਤਾਲ ’ਤੇ ਚੱਲ ਰਹੇ ਸਿਹਤ ਵਿਭਾਗ ਦੇ ਐਨ.ਐਚ.ਐਮ. ਕਾਮਿਆਂ ਨੇ ਕਿਹਾ ਕਿ ਬਰਾਬਰ ਕੰਮ ਬਰਾਬਰ ਤਨਖਾਹ ਉਨ੍ਹਾਂ ਦਾ ਬੁਨਿਆਦੀ ਹੱਕ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਤਕਰੀਬਨ ਸਾਰੇ ਹੀ ਵਿੰਗਾਂ ਵਿਚ ਜ਼ਿਆਦਾਤਰ ਐਨ. ਐਚ. ਐਮ. ਦਾ ਸਟਾਫ਼ ਹੀ ਸਿਹਤ ਸਹੂਲਤਾਂ ਦੇਣ ਵਿਚ ਆਪਣੀ ਭੂਮਿਕਾ ਨਿਭਾਅ ਰਿਹਾ ਹੈ, ਪਰ ਵਿਭਾਗ ਵਲੋਂ ਇੰਨ੍ਹਾਂ ਨੂੰ ਤਨਖਾਹ ਦੇਣ ਵਿਚ ਵੱਡਾ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਐਨ. ਐਚ. ਐਮ. ਦੇ ਫੰਡਾਂ ਦੇ ਸਹਾਰੇ ਸਿਹਤ ਵਿਭਾਗ ਚੱਲ ਰਿਹਾ ਹੈ ਪਰ ਉਸ ਦੇ ਕਾਮਿਆਂ ਨੂੰ ਆਪਣੇ ਹੱਕਾਂ ਲਈ ਲੜਣਾ ਪੈ ਰਿਹਾ ਹੈ। ‘ਅਜੀਤ’ ਨੂੰ ਆਪਣੀ ਦਰਦ ਕਹਾਣੀ ਸੁਣਾਉਂਦਿਆਂ ਬੀ. ਐਸ. ਏ. ਬਲਜਿੰਦਰਜੀਤ ਸਿੰਘ ਅਤੇ ਬੀ. ਏ. ਸੀ. ਕੈਲਾਸ਼ ਬਾਬੂ ਨੇ ਕਿਹਾ ਕਿ ਐਨ. ਐਚ. ਐਮ. ਕਾਮੇ ਲੰਬੇ ਸਮੇਂ ਤੋਂ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਹਿੰਗਾਈ ਦਿਨ ਪ੍ਰਤੀ ਦਿਨ ਵੱਧ ਰਹੀ ਹੈ, ਪਰ ਸਰਕਾਰ ਵਲੋਂ ਉਨ੍ਹਾਂ ਦੀ ਤਨਖਾਹ ਵਿਚ ਕੋਈ ਵਾਧਾ ਨਹੀਂ ਕੀਤਾ ਜਾ ਰਿਹਾ। ਆਗੂਆਂ ਨੇ ਕਿਹਾ ਕਿ ਤਨਖ਼ਾਹ ਵੀ ਸਮੇਂ ਸਿਰ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜਦ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰੇਗੀ ਉਹ ਤਦ ਤੱਕ ਆਪਣਾ ਕੰਮ ਕਾਜ ਠੱਪ ਰੱਖਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ: ਦਿਨੇਸ਼ ਸੈਣੀ, ਡਾ: ਪੰਕਜ ਕੁਮਾਰ, ਕੰਪਿਊਟਰ ਆਪਰੇਟਰ ਮੋਹਣ ਸਿੰਘ, ਆਈ. ਏ. ਰਮਨਦੀਪ ਕੌਰ ਅਤੇ ਸਟਾਫ਼ ਨਰਸ ਸਿਮਰਜੀਤ ਕੌਰ ਸਮੇਤ ਹੋਰ ਐਨ. ਐਚ. ਐਮ. ਕਾਮੇ ਹਾਜ਼ਰ ਸਨ।