02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਕੌਮੀ ਵਾਲੀਬਾਲ ਖ਼ਿਡਾਰੀ ਜਗਮੀਤ ਸਿੰਘ ਪਦਉਨਤ ਹੋ ਕੇ ਬਣੇ ਏ.ਐਸ.ਆਈ.

ਕੋਟਕਪੂਰਾ, 1 ਸਤੰਬਰ (ਮੋਹਰ ਸਿੰਘ ਗਿੱਲ)-ਵਾਲੀਬਾਲ ਦੇ ਉੱਘੇ ਅਤੇ ਕੌਮੀ ਪੱਧਰ ਦੇ ਖ਼ਿਡਾਰੀ ਜਗਮੀਤ ਸਿੰਘ ਵਾਸੀ ਪਿੰਡ ਹਰੀਨੌਂ ਨੂੰ ਪੰਜਾਬ ਪੁਲਿਸ ਵਿਚ ਬਤੌਰ ਸਹਾਇਕ ਸਬ-ਇੰਸਪੈਕਟਰ ਪਦ-ਉਨਤ ਹੋਣ ’ਤੇ ਸਨਮਾਨਿਤ ਕੀਤਾ ਗਿਆ। ਥਾਣਾ ਸਦਰ ਕੋਟਕਪੂਰਾ ਦੇ ਐਸ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਕੋਟਕਪੂਰਾ, 1 ਸਤੰਬਰ (ਮੋਹਰ ਸਿੰਘ ਗਿੱਲ)-ਵਾਲੀਬਾਲ ਦੇ ਉੱਘੇ ਅਤੇ ਕੌਮੀ ਪੱਧਰ ਦੇ ਖ਼ਿਡਾਰੀ ਜਗਮੀਤ ਸਿੰਘ ਵਾਸੀ ਪਿੰਡ ਹਰੀਨੌਂ ਨੂੰ ਪੰਜਾਬ ਪੁਲਿਸ ਵਿਚ ਬਤੌਰ ਸਹਾਇਕ ਸਬ-ਇੰਸਪੈਕਟਰ ਪਦ-ਉਨਤ ਹੋਣ ’ਤੇ ਸਨਮਾਨਿਤ ਕੀਤਾ ਗਿਆ। ਥਾਣਾ ਸਦਰ ਕੋਟਕਪੂਰਾ ਦੇ ਐਸ.ਐਚ.ਓ. ਇੰਸਪੈਕਟਰ ਸਿਕੰਦਰ ਸਿੰਘ ਬਰਾੜ ਅਤੇ ਸਮਾਜ ਸੇਵੀ ਸੁਖਵਿੰਦਰ ਸਿੰਘ ਪੱਪੂ ਨੰਬਰਦਾਰ ਨੇ ਜਗਮੀਤ ਸਿੰਘ ਦੇ ਮੋਢਿਆਂ ’ਤੇ ਸਟਾਰ ਲਗਾ ਕੇ ਤਰੱਕੀ ਦੀ ਮੁਬਾਰਕਬਾਦ ਦਿੱਤੀ। ਨੰਬਰਦਾਰ ਪੱਪੂ ਨੇ ਦੱਸਿਆ ਕਿ ਜਗਮੀਤ ਸਿੰਘ ਦਾ ਬਚਪਨ ਤੋਂ ਹੀ ਖੇਡਾਂ ਵਿਸ਼ੇਸ਼ ਤੌਰ ’ਤੇ ਵਾਲੀਬਾਲ ਪ੍ਰਤੀ ਵੱਡਾ ਲਗਾਅ ਸੀ। ਉਨ੍ਹਾਂ ਨੇ 10ਵੀਂ ਤੱਕ ਦੀ ਪੜ੍ਹਾਈ ਆਪਣੇ ਪਿੰਡ ਹਰੀਨੌ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ ਅਤੇ +2 ਦੀ ਪੜ੍ਹਾਈ ਸਪੋਰਟਸ ਕਾਲਜ ਜਲੰਧਰ ਤੋਂ ਪੂਰੀ ਕੀਤੀ। ਸਕੂਲ ਸਮੇਂ ਦੌਰਾਨ ਹੀ ਉਹ ਰਾਸ਼ਟਰੀ ਪੱਧਰ ਦੀਆਂ ਖੇਡਾਂ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਚੁੱਕੇ ਸਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਹਰਿਆਣਾ ਵਲੋਂ ਖੇਡਦਿਆਂ ਉਨ੍ਹਾਂ ਆਲ ਇੰਡੀਆ ਯੂਨੀਵਰਸਿਟੀ ਮੁਕਾਬਲਿਆਂ ਵਿਚ ਸੋਨੇ ਦਾ ਤਗਮਾ ਹਾਸਿਲ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਖੇਡ ਪ੍ਰਾਪਤੀਆਂ ਦੀ ਬਦੌਲਤ ਸਾਲ 2011 ਵਿਚ ਸਪੋਰਟਸ ਕੋਟੇ ਅਧੀਨ ਉਹ ਪੰਜਾਬ ਪੁਲਿਸ ਵਿਚ ਬਤੌਰ ਸਿਪਾਹੀ (ਕਾਂਸਟੇਬਲ) ਭਰਤੀ ਹੋਏ। ਇਸ ਦੌਰਾਨ ਵੀ ਉਨ੍ਹਾਂ ਆਲ ਇੰਡੀਆ ਪੁਲਿਸ ਗੇਮਜ਼ ਵਿਚ ਪੰਜਾਬ ਪੁਲਿਸ ਦੀ ਵਾਲੀਬਾਲ ਟੀਮ ਦੀ ਨੁਮਾਇੰਦਗੀ ਕੀਤੀ। ਸਾਲ 2018 ਵਿਚ ਹੌਲਦਾਰ ਬਣੇ ਜਗਮੀਤ ਸਿੰਘ ਪਿਛਲੇ 5 ਸਾਲਾਂ ਤੋਂ ਉਹ ਪੁਲਿਸ ਕਮਿਸ਼ਨਰ ਲੁਧਿਆਣਾ ਵਿਖੇ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਸਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੈਰੀ ਵੜਿੰਗ, ਸੁਖਜਿੰਦਰ ਸਿੰਘ ਤੱਖੀ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਕੋਟਕਪੂਰਾ, ਐਰਨ ਜੋਸ਼ੀ ਨਿਪੀ ਐਮ.ਸੀ, ਰਾਜਿੰਦਰ ਕੁਮਾਰ ਰਾਜਾ ਠੇਕੇਦਾਰ, ਗੁਰਸੇਵਕ ਸਿੰਘ ਸੰਧੂ, ਡਿੰਪਲ ਘੁਲਿਆਣੀ, ਇੰਦਰ ਸਿੰਘ ਵੜਿੰਗ, ਸੁਖਵਿੰਦਰ ਸਿੰਘ ਗੱਗੂ, ਪਿੰਡ ਹਰੀ ਨੌ ਦੇ ਸਰਪੰਚ ਗੁਰਜੀਤ ਸਿੰਘ ਅਤੇ ਪੰਚਾਇਤ ਮੈਂਬਰ ਜਸਵਿੰਦਰ ਸਿੰਘ ਸਮੇਤ ਹੋਰ ਵੀ ਪਤਵੰਤੇ ਸੱਜਣਾਂ ਨੇ ਪਦਉਨਤ ਹੋਣ ’ਤੇ ਜਗਮੀਤ ਸਿੰਘ ਨੂੰ ਵਧਾਈ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ 527 ਗਰਾਮ ਹੈਰੋਇਨ, ਮੋਟਰਸਾਈਕਲ ਤੇ ਮੋਬਾਈਲ ਸਮੇਤ ਦੋ ਨੌਜਵਾਨ ਕਾਬੂ ਪੰਜਾਬ ਸਰਕਾਰ ਵਲੋਂ ਮੁਲਾਜ਼ਮ ਆਗੂ ਦੀ ਨਾਜਾਇਜ਼ ਬਦਲੀ... ਅਗਲੀ ਖ਼ਬਰ ਪ੍ਰਧਾਨ ਪ੍ਰਦੀਪ ਸਿੰਗਲਾ ਦਾ ਇੰਸਟਾਲੇਸ਼ਨ ਸਮਾਰੋਹ ‘ਹਾਰਦਿਕ-ਅਭਿਨੰਦਨ’ ਕਰਵਾਇਆ
Ad Position 24