21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਬੀੜ ਸਿੱਖਾਂ ਵਾਲਾ ਗਊਸ਼ਾਲਾ ਵਿਖੇ ਧਾਰਮਿਕ ਗਿਆਨ ਯੱਗ ਸਮਾਗਮ

ਕੋਟਕਪੂਰਾ, 20 ਅਕਤੂਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਦੇ ਪਿੰਡ ਬੀੜ ਸਿੱਖਾਂ ਵਾਲਾ ਗਊਸ਼ਾਲਾ ਵਿਖੇ ਸੱਤ ਦਿਨਾਂ ਧਾਰਮਿਕ ਗਿਆਨ ਯੱਗ ਸਮਾਗਮ ਹੋਇਆ। ਜਿਸ ਵਿਚ ਹਰਿਦੁਆਰ ਤੋਂ ਕੀਰਤਨ ਕਰਨ ਲਈ ਜਥਾ ਪੁੱਜਿਆ।

Ad Position 21
No active advertisement
ਅਜੀਤ ਡੈਸਕ 21-10-2026
ਕੋਟਕਪੂਰਾ, 20 ਅਕਤੂਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਦੇ ਪਿੰਡ ਬੀੜ ਸਿੱਖਾਂ ਵਾਲਾ ਗਊਸ਼ਾਲਾ ਵਿਖੇ ਸੱਤ ਦਿਨਾਂ ਧਾਰਮਿਕ ਗਿਆਨ ਯੱਗ ਸਮਾਗਮ ਹੋਇਆ। ਜਿਸ ਵਿਚ ਹਰਿਦੁਆਰ ਤੋਂ ਕੀਰਤਨ ਕਰਨ ਲਈ ਜਥਾ ਪੁੱਜਿਆ। ਇਸ ਮੌਕੇ ਸੰਤ ਮਹੇਸ਼ ਮੁਨੀ ਜੀ ਬੋਰੇ ਵਾਲੇ ਦੀ ਯਾਦ ਵਿਚ ਸੱਤ ਦਿਨਾਂ ਸ੍ਰੀ ਭਗਵਤ ਗਿਆਨ ਯੱਗ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਸਿਆਸੀ ਸ਼ਖ਼ਸੀਅਤਾਂ ਤੋਂ ਇਲਾਵਾ ਇਲਾਕਾ ਵਾਸੀ ਅਤੇ ਦੂਰ ਦੁਰਾਡੇ ਤੋਂ ਸੰਗਤਾਂ ਵੀ ਪੁੱਜੀਆਂ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। 21ਵੇਂ ਸ੍ਰੀ ਭਾਗਵਤ ਗਿਆਨ ਯੱਗ ਵਿਚ ਪੰਜਾਬ ਦੇ ਵੱਖ-ਵੱਖ ਧਾਰਮਿਕ ਸਥਾਨਾਂ ਤੋਂ ਸੰਤ ਮੁਨੀ ਵੀ ਪੁੱਜੇ ਹੋਏ ਸਨ। ਗਉਸ਼ਾਲਾ ਦੇ ਮੁੱਖ ਸੰਚਾਲਕ ਬਾਬਾ ਮਲਕੀਤ ਦਾਸ, ਜਿੱਥੇ ਬਾਬਾ ਰਮੇਸ਼ਵਰ ਸਿਬੀਆ, ਬਾਬਾ ਸੁੰਦਰ ਦਾਸ ਜੀ ਸਮੇਤ ਸੇਵਾਦਾਰ ਮੱਖਣ ਸਿੰਘ, ਮਾਸਟਰ ਹਰਦੇਵ ਸਿੰਘ, ਮੱਖਣ ਸ਼ਰਮਾ, ਰਾਜਾ ਸਿੰਘ ਨੇ ਦੱਸਿਆ ਕਿ ਆਸ ਪਾਸ ਦੇ ਪਿੰਡਾਂ ’ਚੋਂ ਸੰਗਤਾਂ ਨੇ ਪੁੱਜ ਕੇ ਸੇਵਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਫ਼ੇਬਲ ਪਬਲਿਕ ਸਕੂਲ ’ ਚ ਦੁਸਹਿਰਾ ਮਨਾਇਆ ਅਗਲੀ ਖ਼ਬਰ ਖਿਡਾਰਨ ਹਰਮਨਦੀਪ ਕੌਰ ਦੀ ਅੰਡਰ-23 ਦੇ ਪ੍ਰੈਕਟਿਸ ਮੈਚਾਂ ਲਈ ਚੋਣ
Ad Position 24