22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਪੰਜਾਬ ਮੰਡੀ ਬੋਰਡ ਵਲੋਂ ਵੱਡੀ ਕਾਰਵਾਈ: 10 ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦੀ ਕੁਰਸੀ ਜਾਣ ਦਾ ਰਾਹ ਪੱਧਰਾ

ਰਾਮਪੁਰਾ ਫੂਲ, 22 ਅਕਤੂਬਰ (ਨਰਪਿੰਦਰ ਸਿੰਘ ਧਾਲੀਵਾਲ)-ਪੰਜਾਬ ਦੇ ਖੇਤੀਬਾੜੀ ਅਤੇ ਮੰਡੀਕਰਨ ਖੇਤਰ ’ਚ ਵੱਡਾ ਪ੍ਰਸ਼ਾਸਕੀ ਭੂਚਾਲ ਆਇਆ ਹੈ। ਪੰਜਾਬ ਮੰਡੀ ਬੋਰਡ ਨੇ ਸੂਬੇ ਦੀਆਂ 10 ਵੱਖ-ਵੱਖ ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਵਿਰੁੱਧ ਸਖ਼ਤ ਰੁਖ ਅਪਣਾਉਂਦੇ ਹੋਏ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕਰਨ ਅਤੇ ਉਨ੍ਹਾਂ ਨੂੰ ਚੇਅਰਮੈਨ ਦੇ ਅਹੁਦੇ ਤੋਂ ਹਟਾਉਣ ਦੀ ਸ਼ਿਫਾਰਿਸ਼ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਪ੍ਰਸ਼ਾਸਕੀ ਸਕੱਤਰ ਨੂੰ ਭੇਜ ਦਿੱਤੀ ਹੈ।

Ad Position 21
No active advertisement
ਅਜੀਤ ਡੈਸਕ 23-10-2026
ਰਾਮਪੁਰਾ ਫੂਲ, 22 ਅਕਤੂਬਰ (ਨਰਪਿੰਦਰ ਸਿੰਘ ਧਾਲੀਵਾਲ)-ਪੰਜਾਬ ਦੇ ਖੇਤੀਬਾੜੀ ਅਤੇ ਮੰਡੀਕਰਨ ਖੇਤਰ ’ਚ ਵੱਡਾ ਪ੍ਰਸ਼ਾਸਕੀ ਭੂਚਾਲ ਆਇਆ ਹੈ। ਪੰਜਾਬ ਮੰਡੀ ਬੋਰਡ ਨੇ ਸੂਬੇ ਦੀਆਂ 10 ਵੱਖ-ਵੱਖ ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਵਿਰੁੱਧ ਸਖ਼ਤ ਰੁਖ ਅਪਣਾਉਂਦੇ ਹੋਏ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕਰਨ ਅਤੇ ਉਨ੍ਹਾਂ ਨੂੰ ਚੇਅਰਮੈਨ ਦੇ ਅਹੁਦੇ ਤੋਂ ਹਟਾਉਣ ਦੀ ਸ਼ਿਫਾਰਿਸ਼ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਪ੍ਰਸ਼ਾਸਕੀ ਸਕੱਤਰ ਨੂੰ ਭੇਜ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਮੰਡੀ ਅਫ਼ਸਰਾਂ ਦੀਆਂ ਰਿਪੋਰਟਾਂ ਅਨੁਸਾਰ ਇਹ ਚੇਅਰਮੈਨ ਆਪਣੇ ਸਬੰਧਿਤ ਮੰਡੀ ਖੇਤਰਾਂ ਵਿਚ ਨਿਰਧਾਰਿਤ ਲਗਾਤਾਰ ਸਮੇਂ ਲਈ ਲਾਇਸੈਂਸਸ਼ੁਦਾ ਆੜ੍ਹਤੀਆਂ (ਕਮਿਸ਼ਨ ਏਜੰਟਾਂ) ਵਜੋਂ ਕਾਰੋਬਾਰ ਨਹੀਂ ਕਰ ਰਹੇ ਸਨ। ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961 ਦੀ ਧਾਰਾ 10 ਅਧੀਨ ਲਾਇਸੈਂਸ ਹੋਣਾ ਮਾਰਕੀਟ ਕਮੇਟੀ ਦਾ ਮੈਂਬਰ ਅਤੇ ਚੇਅਰਮੈਨ ਬਣੇ ਰਹਿਣ ਲਈ ਲਾਜ਼ਮੀ ਸ਼ਰਤ ਹੈ। ਕਾਰੋਬਾਰ ਨਾ ਚਲਾਉਣ ਕਾਰਨ ਮੰਡੀ ਬੋਰਡ ਵਲੋਂ ਇਨ੍ਹਾਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਗਈ ਸੀ। ਮੰਡੀ ਬੋਰਡ ਦੀ ਇਸ ਕਾਰਵਾਈ ਖ਼ਿਲਾਫ਼ ਪ੍ਰਭਾਵਿਤ ਆੜ੍ਹਤੀਆਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਰਿਟ ਪਟੀਸ਼ਨ 31993/2026 ਦਾਇਰ ਕੀਤੀ ਸੀ। ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਇਨ੍ਹਾਂ ਨੁਮਾਇੰਦਿਆਂ ਨੂੰ ਆਪਣਾ ਪੱਖ/ਜਵਾਬ ਪੇਸ਼ ਕਰਨ ਲਈ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ। ਪਰ ਨਿਰਧਾਰਿਤ ਸਮਾਂ ਬੀਤ ਜਾਣ ਦੇ ਬਾਵਜੂਦ ਕਿਸੇ ਵੀ ਪਟੀਸ਼ਨਰ ਨੇ ਆਪਣਾ ਸਪੱਸ਼ਟੀਕਰਨ ਨਹੀਂ ਦਿੱਤਾ ਅਤੇ ਨਾ ਹੀ ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ (ਜਨਰਲ) ਰੂਲਜ਼, 1962 ਦੇ ਨਿਯਮ 21 ਤਹਿਤ ਲਗਾਤਾਰ ਕਾਰੋਬਾਰ ਕਰਨ ਦਾ ਕੋਈ ਸਬੂਤ ਪੇਸ਼ ਕੀਤਾ। ਇਸ ਤੋਂ ਬਾਅਦ ਮੰਡੀ ਬੋਰਡ ਦੀ ਸਮਰੱਥ ਅਥਾਰਟੀ ਨੇ ਕਾਨੂੰਨ ਦੀ ਧਾਰਾ 10(2) ਤਹਿਤ ਇਨ੍ਹਾਂ ਦੇ ਲਾਇਸੈਂਸ ’ਰੱਦ’ ਮੰਨਦਿਆਂ ਬੋਲਦੇ ਹੁਕਮ ਜਾਰੀ ਕਰ ਦਿੱਤੇ। ਪੰਜਾਬ ਮੰਡੀ ਬੋਰਡ ਦੇ ਉਪ ਜਨਰਲ ਮੈਨੇਜਰ (ਐਮ) ਵਲੋਂ ਭੇਜੇ ਗਏ ਸਰਕਾਰੀ ਪੱਤਰ (ਨੰਬਰ ਮਾਰਕੀਟਿੰਗ-3/1143, ਮਿਤੀ 21-10-2026) ਅਨੁਸਾਰ, ਲਾਇਸੈਂਸ ਰੱਦ ਹੋਣ ਕਾਰਨ ਇਹ ਸਾਰੇ ਵਿਅਕਤੀ ਮਾਰਕੀਟ ਕਮੇਟੀ ਦਾ ਮੈਂਬਰ ਬਣੇ ਰਹਿਣ ਦੀ ਬੁਨਿਆਦੀ ਕਾਨੂੰਨੀ ਯੋਗਤਾ ਗੁਆ ਚੁੱਕੇ ਹਨ। ਇਸ ਲਈ ਉਨ੍ਹਾਂ ਨੂੰ ਮਾਰਕੀਟ ਕਮੇਟੀ ਦੀ ਮੈਂਬਰਸ਼ਿਪ ਤੋਂ ਖਾਰਜ ਕਰਨ ਅਤੇ ਚੇਅਰਮੈਨ ਦੇ ਅਹੁਦੇ ਤੋਂ ਤੁਰੰਤ ਹਟਾਉਣ ਲਈ ਸਰਕਾਰ ਨੂੰ ਸਿਫ਼ਾਰਿਸ਼ ਭੇਜੀ ਗਈ ਹੈ। ਜਿਨ੍ਹਾਂ ਚੇਅਰਮੈਨ ’ਤੇ ਗਾਜ ਡਿੱਗੀ ਹੈ, ਉਨ੍ਹਾਂ ਵਿਚ ਸੁਰਜੀਤ ਸਿੰਘ ਕੰਗ ਮਾਰਕੀਟ ਕਮੇਟੀ ਰਈਆ , ਬੇਅੰਤ ਸਿੰਘ ਧਾਲੀਵਾਲ–ਮਾਰਕੀਟ ਕਮੇਟੀ ਭਗਤਾ ਭਾਈਕਾ, ਜਗਜੀਤ ਸਿੰਘ–ਮਾਰਕੀਟ ਕਮੇਟੀ ਨਥਾਣਾ, ਲਖਵੀਰ ਸਿੰਘ ਮਾਰਕੀਟ ਕਮੇਟੀ ਸੰਗਤ, ਸ੍ਰੀਮਤੀ ਸੁਸ਼ੀਲ ਰਾਣੀ ਮਾਰਕੀਟ ਕਮੇਟੀ ਗੁਰੂ ਹਰਸਹਾਏ, ਦੀਪਕ ਸੂਦ ਮਾਰਕੀਟ ਕਮੇਟੀ ਰਾਜਪੁਰਾ, ਸਿਕੰਦਰ ਸਿੰਘ–ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ, ਬਲਵਿੰਦਰ ਸਿੰਘ ਮਾਰਕੀਟ ਕਮੇਟੀ ਝਬਾਲ, ਗੁਰਪ੍ਰਿੰਦਰ ਸਿੰਘ ਮਾਰਕੀਟ ਕਮੇਟੀ ਪੱਟੀ, ਕੁਲਦੀਪ ਸਿੰਘ ਮਾਰਕੀਟ ਕਮੇਟੀ ਤਰਨ ਤਾਰਨ ਆਦਿ ਸ਼ਾਮਿਲ ਹਨ।
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਥਾਵਾਂ ਤੋਂ 4 ਨਸ਼ਾ ਤਸਕਰ ਕਾਬੂ ਅਗਲੀ ਖ਼ਬਰ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਯੂ.ਐਨ.ਓ. ਡੇਅ ਕੱਲ੍ਹ
Ad Position 24