26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਭਾਰਤੀ ਜਨਤਾ ਪਾਰਟੀ ਨੇ ਮੰਡਲ ਬਰਗਾੜੀ ਦੇ ਵੱਖ-ਵੱਖ ਅਹੁਦੇਦਾਰਾਂ ਨੂੰ ਵੰਡੇ ਨਿਯੁਕਤੀ ਪੱਤਰ

ਫ਼ਰੀਦਕੋਟ , 25 ਅਕਤੂਬਰ ( ਜਸਵੰਤ ਸਿੰਘ ਪੁਰਬਾ )- ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਲੋਕਾਂ ਦੀ ਭਲਾਈ ਦੇ ਕੰਮ ਪਹਿਲ ਦੇ ਆਧਾਰ ’ ਤੇ ਕੀਤੇ ਜਾਂਦੇ ਹਨ । ਪਿੰਡਾਂ ਦੀਆਂ ਸੈਰਗਾਹਾਂ ਅਤੇ ਪਾਰਕਾਂ ਦੇ ਸੁੰਦਰੀਕਰਨ ਅਤੇ ਸਾਂਭ - ਸੰਭਾਲ ਬਹੁਤ ਜ਼ਰੂਰੀ ਹੈ ।

Ad Position 21
No active advertisement
ਭਾਰਤੀ ਜਨਤਾ ਪਾਰਟੀ ਨੇ ਮੰਡਲ ਬਰਗਾੜੀ ਦੇ ਵੱਖ-ਵੱਖ ਅਹੁਦੇਦਾਰਾਂ ਨੂੰ ਵੰਡੇ ਨਿਯੁਕਤੀ ਪੱਤਰ 26-10-2026
ਫ਼ਰੀਦਕੋਟ , 25 ਅਕਤੂਬਰ ( ਜਸਵੰਤ ਸਿੰਘ ਪੁਰਬਾ )- ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਲੋਕਾਂ ਦੀ ਭਲਾਈ ਦੇ ਕੰਮ ਪਹਿਲ ਦੇ ਆਧਾਰ ’ ਤੇ ਕੀਤੇ ਜਾਂਦੇ ਹਨ । ਪਿੰਡਾਂ ਦੀਆਂ ਸੈਰਗਾਹਾਂ ਅਤੇ ਪਾਰਕਾਂ ਦੇ ਸੁੰਦਰੀਕਰਨ ਅਤੇ ਸਾਂਭ - ਸੰਭਾਲ ਬਹੁਤ ਜ਼ਰੂਰੀ ਹੈ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਬੀਤੇ ਦਿਨੀਂ ਰੰਗਲਾ ਪੰਜਾਬ ਵਿਕਾਸ ਸਕੀਮ 2026-27 ਅਧੀਨ ਪਿੰਡ ਕੋਠੇ ਚਹਿਲ ਵਿਖੇ ਨਵੇਂ ਬਣੇ ਪਾਰਕ ਦਾ ਉਦਘਾਟਨ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਕਿਸੇ ਵੀ ਪਿੰਡ ਦਾ ਸੁੰਦਰੀਕਰਨ ਪਿੰਡ ਦੀ ਦਿੱਖ ਤੋਂ ਹੀ ਨਜ਼ਰ ਆਉਂਦਾ ਹੈ । ਪਿੰਡ ’ ਚ ਕੀਤੇ ਵਿਕਾਸ ਕੰਮਾਂ ਦਾ ਪਤਾ ਲੱਗਦਾ ਹੈ । ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਚਹਿਲ ਵਿਖੇ ਸ਼ੁੱਧ ਅਤੇ ਸਾਫ ਪਾਣੀ ਦੀ ਸਪਲਾਈ ਵਾਲੀ ਟੈਂਕੀ ਦਾ ਉਦਘਾਟਨ ਕੀਤਾ । ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵਲੋਂ ਲੋਕਾਂ ਨੂੰ ਸਿਹਤ ਪੱਖੋਂ ਮਜ਼ਬੂਤ ਰੱਖਣ ਲਈ ਹਰ ਕਦਮ ’ ਤੇ ਪਹਿਲ ਕਦਮੀ ਕੀਤੀ ਜਾਂਦੀ ਹੈ । ਇਸੇ ਤਹਿਤ ਅੱਜ ਪਿੰਡ ਵਾਸੀਆਂ ਨੂੰ ਸ਼ੁੱਧ ਅਤੇ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਵਾਟਰ ਟੈਂਕ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ , ਤਾਂ ਜੋ ਲੋਕਾਂ ਨੂੰ ਪੀਣ ਵਾਲੇ ਸਾਫ਼ ਪਾਣੀ ਦੀ ਦਿੱਕਤ ਪੇਸ਼ ਨਾ ਆਵੇ । ਉਨ੍ਹਾਂ ਪਿੰਡ ਦੇ ਵਿਕਾਸ ਦੇ ਕੰਮਾਂ ਬਾਰੇ ਵੀ ਵਿਚਾਰ ਚਰਚਾ ਕੀਤੀ ਅਤੇ ਕਿਹਾ ਕਿ ਪਿੰਡ ਵਿਚ ਵਿਕਾਸ ਦੇ ਬਾਕੀ ਰਹਿੰਦੇ ਕੰਮਾਂ ਨੂੰ ਵੀ ਜਲਦ ਪੂਰਾ ਕੀਤਾ ਜਾਵੇਗਾ । ਇਸ ਮੌਕੇ ਬੀ . ਡੀ . ਪੀ . ਓ ਵਿਕਾਸ ਸ਼ਰਮਾ ਕੋਟਕਪੂਰਾ , ਕੇਵਲ ਸਿੰਘ ਪੰਚਾਇਤ ਸੈਕਟਰੀ , ਸਰਪੰਚ ਪਰਮਜੀਤ ਕੌਰ , ਮੈਂਬਰ ਸੁਖਜੀਤ ਸਿੰਘ , ਮੈਂਬਰ ਗੁਰਜੀਤ ਸਿੰਘ , ਮੈਂਬਰ ਬਲਜੀਤ ਕੌਰ , ਮੈਂਬਰ ਸੁਖਪ੍ਰੀਤ ਕੌਰ ਆਦਿ ਹਾਜ਼ਰ ਸਨ । ਐਸ.ਡੀ. ਸਕੂਲ ਦੇ ਐਨ.ਸੀ.ਸੀ. ਕੈਡਿਟ ਦਵਿਕ ਬਾਂਸਲ ਨੇ ਰਾਸ਼ਟਰੀ ਪੱਧਰ ’ਤੇ ਸ਼ੂਟਿੰਗ ’ਚ ਭਾਗ ਲਿਆ ਮਲੋਟ , 25 ਅਕਤੂਬਰ ( ਪਾਟਿਲ )- ਐਸ . ਡੀ . ਸੀਨੀਅਰ ਸੈਕੰਡਰੀ ਸਕੂਲ ਮਲੋਟ ਦੇ ਐਨ . ਸੀ . ਸੀ . ਕੈਡਿਟ ਦਵਿਕ ਬਾਂਸਲ ( ਪੁੱਤਰ ਮੁਨੀਸ਼ ਬਾਂਸਲ ) ਨੇ ਤਿਰੂਚਿਰਾਪੱਲੀ ( ਤਾਮਿਲਨਾਡੂ ) ਵਿਖੇ ਰਾਸ਼ਟਰੀ ਪੱਧਰ ਦੀ ‘ ਇੰਟਰ ਡਾਇਰੈਕਟੋਰੇਟ ਸਪੋਰਟਸ ਸ਼ੂਟਿੰਗ ਚੈਂਪੀਅਨਸ਼ਿਪ -2026’ ( ਆਈਡੀਐਸਐਸਸੀ ) ਦੇ ਏਅਰ ਪਿਸਟਲ ਮੁਕਾਬਲੇ ਵਿਚ ਹਿੱਸਾ ਲੈ ਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ । ਇਸ ਸ਼ਾਨਦਾਰ ਪ੍ਰਾਪਤੀ ’ ਤੇ ਸਕੂਲ ਦੀ ਪ੍ਰਿੰਸੀਪਲ ਡਾ . ਨੀਰੂ ਬਠਲਾ ਵਾਟਸ ਨੇ ਦੱਸਿਆ ਕਿ ਦਵਿਕ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਵਿਚ ਸੀ . ਓ . ਕਰਨਲ ਭੁਪਿੰਦਰ ਸਿੰਘ ਮਾਨ , ਐਸ . ਐਮ . ਮਨਜੀਤ ਸਿੰਘ , ਸੂਬੇਦਾਰ ਮੋਹਨ ਯਾਦਵ ਅਤੇ ਹਵਲਦਾਰ ਮੁਹੰਮਦ ਸ਼ੌਕਤ ਦਾ ਵਿਸ਼ੇਸ਼ ਸਹਿਯੋਗ ਅਤੇ ਮਾਰਗਦਰਸ਼ਨ ਰਿਹਾ । ਸਕੂਲ ਦੀ ਸਮੂਹ ਕਮੇਟੀ ਅਤੇ ਪ੍ਰਿੰਸੀਪਲ ਡਾ . ਨੀਰੂ ਬਠਲਾ ਵਾਟਸ ਨੇ ਕੈਡਿਟ ਦਵਿਕ ਬਾਂਸਲ , ਉਸ ਦੇ ਪਰਿਵਾਰ ਅਤੇ ਸੀ . ਟੀ . ਓ . ਜੋਤੀ ਨੂੰ ਵਧਾਈ ਦਿੱਤੀ ਅਤੇ ਉਸ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ।
Ad Position 22
No active advertisement
ਪਿਛਲੀ ਖ਼ਬਰ ਬਾਰਿਸ਼ ਤੇ ਗੜ੍ਹੇਮਾਰੀ ਨਾਲ ਮੰਡੀਆਂ ’ਚ ਪਏ ਤੇ ਖੇਤਾਂ ’ਚ ਖੜ੍ਹੇ ਝੋਨੇ ਤੇ ਬਾਸਮਤੀ ਦਾ ਹੋਇਆ ਨੁਕਸਾਨ ਅਗਲੀ ਖ਼ਬਰ ਅਗਨੀਵੀਰ ਆਰਮੀ ਭਰਤੀ ਸੰਬੰਧੀ ਫ਼ਿਜੀਕਲ ਦੀ ਮੁਫ਼ਤ ਤਿਆਰੀ ਲਈ ਕੈਂਪ ਸ਼ੁਰੂ
Ad Position 24