21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਠੇਕੇਦਾਰਾਂ ਵਲੋਂ ਮੇਲਾ ਮਾਘੀ ਟਿਕਟ ਮੁਕਤ ਕਰਨ ਅਤੇ ਸਮਾਂ ਘਟਾਉਣ ਦੀ ਮੰਗ ਕਿਹਾ : ਮੇਲਾ ਕੋਟਕਪੂਰਾ ਰੋਡ ਜੇਲ੍ਹ ਵਾਲੀ ਥਾਂ ਸ਼ਿਫ਼ਟ ਕਰਨਾ ਹੀ ਫ਼ਾਇਦੇਮੰਦ

ਸ੍ਰੀ ਮੁਕਤਸਰ ਸਾਹਿਬ, 21 ਨਵੰਬਰ (ਹਰਮਹਿੰਦਰ ਪਾਲ)-ਸ਼ਹਿਰ ਵਾਸੀਆਂ, ਲੇਖਕਾਂ, ਬੁੱਧੀਜੀਵੀਆਂ, ਸਮਾਜ ਸੇਵੀਆਂ ਅਤੇ ਦੁਕਾਨਦਾਰਾਂ ਵਲੋਂ ਮੇਲਾ ਮਾਘੀ ਨੂੰ ਟਿਕਟ ਮੁਕਤ ਕਰਨ, ਇਸ ਦਾ ਸਮਾਂ ਘਟਾਉਣ ਅਤੇ ਮੇਲਾ ਕੋਟਕਪੂਰਾ ਰੋਡ, ਜੇਲ੍ਹ ਵਾਲੀ ਥਾਂ ’ਤੇ ਤਬਦੀਲ ਕਰਨ ਦੀ ਕੀਤੀ ਜਾ ਰਹੀ ਮੰਗ ਨੂੰ ਉਸ ਵੇਲੇ ਹੋਰ ਬਲ ਮਿਲਿਆ, ਜਦੋਂ ਮੇਲਾ ਲੈਣ ਵਾਲੇ ਠੇਕੇਦਾਰਾਂ ਨੇ ਵੀ ਇਸ ਦਾ ਸਮਰਥਨ ਕਰ ਦਿੱਤਾ। ਠੇਕੇਦਾਰ ਸੰਨ੍ਹੀ, ਅੰਕੁਸ਼ ਸੇਠੀ, ਰਨਧੀਰ ਬਾਂਸਲ, ਪ੍ਰਵੀਨ ਕੁਮਾਰ ਦਿੱਲੀ ਹੋਰਾਂ ਨੇ ਦੱਸਿਆ ਕਿ ਠੇਕੇਦਾਰਾਂ ਦੀ ਮਨਸ਼ਾ ਮੇਲੇ ਨੂੰ ਖ਼ੂਬਸੂਰਤ ਬਣਾਉਣਾ ਹੈ, ਇਸ ਲਈ ਜੇਕਰ ਟਿਕਟ ਖ਼ਤਮ ਹੋਵੇਗੀ ਤਾਂ ਗ਼ਰੀਬ ਆਦਮੀ ਵੀ ਖ਼ੁਸ਼ੀ-ਖ਼ੁਸ਼ੀ ਮੇਲਾ ਵੇਖਣ ਆਵੇਗਾ।

Ad Position 21
No active advertisement
ਮੇਲਾ ਮਾਘੀ ਟਿਕਟ ਮੁਆਫ਼ੀ ਸੰਬੰਧੀ ਜਾਣਕਾਰੀ ਦਿੰਦੇ ਹੋਏ ਠੇਕੇਦਾਰ ਸੰਨ੍ਹੀ ਤੇ ਅੰਕੁਸ਼ ਸੇਠੀ। 22-11-2026
ਸ੍ਰੀ ਮੁਕਤਸਰ ਸਾਹਿਬ, 21 ਨਵੰਬਰ (ਹਰਮਹਿੰਦਰ ਪਾਲ)-ਸ਼ਹਿਰ ਵਾਸੀਆਂ, ਲੇਖਕਾਂ, ਬੁੱਧੀਜੀਵੀਆਂ, ਸਮਾਜ ਸੇਵੀਆਂ ਅਤੇ ਦੁਕਾਨਦਾਰਾਂ ਵਲੋਂ ਮੇਲਾ ਮਾਘੀ ਨੂੰ ਟਿਕਟ ਮੁਕਤ ਕਰਨ, ਇਸ ਦਾ ਸਮਾਂ ਘਟਾਉਣ ਅਤੇ ਮੇਲਾ ਕੋਟਕਪੂਰਾ ਰੋਡ, ਜੇਲ੍ਹ ਵਾਲੀ ਥਾਂ ’ਤੇ ਤਬਦੀਲ ਕਰਨ ਦੀ ਕੀਤੀ ਜਾ ਰਹੀ ਮੰਗ ਨੂੰ ਉਸ ਵੇਲੇ ਹੋਰ ਬਲ ਮਿਲਿਆ, ਜਦੋਂ ਮੇਲਾ ਲੈਣ ਵਾਲੇ ਠੇਕੇਦਾਰਾਂ ਨੇ ਵੀ ਇਸ ਦਾ ਸਮਰਥਨ ਕਰ ਦਿੱਤਾ। ਠੇਕੇਦਾਰ ਸੰਨ੍ਹੀ, ਅੰਕੁਸ਼ ਸੇਠੀ, ਰਨਧੀਰ ਬਾਂਸਲ, ਪ੍ਰਵੀਨ ਕੁਮਾਰ ਦਿੱਲੀ ਹੋਰਾਂ ਨੇ ਦੱਸਿਆ ਕਿ ਠੇਕੇਦਾਰਾਂ ਦੀ ਮਨਸ਼ਾ ਮੇਲੇ ਨੂੰ ਖ਼ੂਬਸੂਰਤ ਬਣਾਉਣਾ ਹੈ, ਇਸ ਲਈ ਜੇਕਰ ਟਿਕਟ ਖ਼ਤਮ ਹੋਵੇਗੀ ਤਾਂ ਗ਼ਰੀਬ ਆਦਮੀ ਵੀ ਖ਼ੁਸ਼ੀ-ਖ਼ੁਸ਼ੀ ਮੇਲਾ ਵੇਖਣ ਆਵੇਗਾ। ਜੇਕਰ ਟਿਕਟ ਲੱਗੀ ਹੋਵੇ ਤਾਂ ਬਹੁਤੇ ਲੋਕ ਬਾਹਰੋਂ ਹੀ ਮੁੜ ਜਾਂਦੇ ਹਨ, ਜਿਸ ਕਰਕੇ ਉਨ੍ਹਾਂ ਨੂੰ ਸਗੋਂ ਘਾਟਾ ਪੈਂਦਾ ਹੈ। ਪਰ ਟਿਕਟ ਇਸ ਕਰਕੇ ਲਾਉਣੀ ਪੈਂਦੀ ਹੈ ਕਿ ਪ੍ਰਸ਼ਾਸਨ ਮੇਲੇ ਦੀ ਘੱਟੋ-ਘੱਟ ਕੀਮਤ ਬਹੁਤ ਜ਼ਿਆਦਾ ਰੱਖਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਵਰ੍ਹੇ ਬੋਲੀ ਦੀ ਸਰਕਾਰੀ ਕੀਮਤ 1 ਕਰੋੜ 11 ਲੱਖ ਸੀ ਅਤੇ ਠੇਕਾ 1 ਕਰੋੜ 31 ਲੱਖ ਵਿਚ ਹੋਇਆ। ਇਸੇ ਤਰ੍ਹਾਂ ਮੇਲੇ ਦਾ ਸਮਾਂ ਜਿੰਨਾ ਘੱਟ ਹੋਵੇ ਠੇਕੇਦਾਰਾਂ ਲਈ ਉਨ੍ਹਾਂ ਹੀ ਫ਼ਾਇਦੇਮੰਦ ਹੈ, ਕਿਉਂਕਿ ਲੋਕ ਛੇਤੀ ਮੇਲਾ ਵੇਖ ਜਾਣਗੇ। ਇਸ ਲਈ ਸਰਕਾਰ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਮੇਲਾ ਜਨਵਰੀ ਮਹੀਨੇ ਤੱਕ ਹੀ ਰੱਖਿਆ ਜਾਵੇ। ਪਿਛਲੇ ਸਾਲਾਂ ਵਿਚ ਮੇਲਾ 28 ਫ਼ਰਵਰੀ ਤੱਕ ਲਗਾਇਆ ਜਾਂਦਾ ਸੀ, ਜੋ ਕਿ ਸ਼ਹਿਰ ਵਾਸੀਆਂ ਲਈ ਮੁਸੀਬਤ ਬਣਦਾ ਹੈ ਅਤੇ ਠੇਕੇਦਾਰਾਂ ਨੂੰ ਨੁਕਸਾਨ ਹੁੰਦਾ ਹੈ। ਉਨ੍ਹਾਂ ਇਸ ਗੱਲ ’ਤੇ ਵੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਕਿ ਜੇਕਰ ਮੇਲਾ ਕੋਟਕਪੂਰਾ ਰੋਡ ਪੁਰਾਣੀ ਜੇਲ੍ਹ ਵਾਲੀ ਜਗ੍ਹਾ ’ਤੇ ਤਬਦੀਲ ਹੋ ਜਾਵੇ ਤਾਂ ਬਹੁਤ ਵਧੀਆ ਗੱਲ ਹੈ, ਕਿਉਂਕਿ ਇਹ ਜਗ੍ਹਾ ਮਲੋਟ ਰੋਡ ਵਾਲੀ ਜਗ੍ਹਾ ਨਾਲੋਂ ਕਰੀਬ ਤਿੰਨ ਗੁਣਾ ਵੱਡੀ ਤੇ ਉਚੀ ਹੈ। ਮਲੋਟ ਰੋਡ ਮੇਲੇ ਵਾਲੀ ਜਗ੍ਹਾ ’ਤੇ ਬਾਰਿਸ਼ਾਂ ਦੌਰਾਨ ਸਾਰੀ ਸੜਕ ਦਾ ਪਾਣੀ ਇਕੱਠਾ ਹੋ ਜਾਂਦਾ ਹੈ, ਜਿਸ ਕਰਕੇ ਠੇਕੇਦਾਰਾਂ ਨੂੰ ਘਾਟਾ ਸਹਿਣਾ ਪੈਂਦਾ ਹੈ ਅਤੇ ਕਈ-ਕਈ ਦਿਨ ਮੇਲਾ ਨਹੀਂ ਲੱਗਦਾ। ਮੇਲਾ ਵੇਖਣ ਵਾਲੇ ਵੀ ਪ੍ਰੇਸ਼ਾਨ ਹੁੰਦੇ ਹਨ। ਠੇਕੇਦਾਰਾਂ ਨੂੰ ਮੇਲੇ ਦੀ ਮਿਆਦ ਵਧਾਉਣੀ ਪੈਂਦੀ ਹੈ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਜੇਕਰ ਮੇਲਾ ਕੋਟਕਪੂਰਾ ਰੋਡ ’ਤੇ ਤਬਦੀਲ ਹੋ ਜਾਂਦਾ ਹੈ ਤਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਂਦਾ ਹੈ। ਮਾਮਲਾ ਡਿਪਟੀ ਕਮਿਸ਼ਨਰ ਦੇ ਧਿਆਨ ’ਚ ਹੈ- ਰੈੱਡ ਕਰਾਸ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਜਗਮੋਹਨ ਸਿੰਘ ਨੇ ਦੱਸਿਆ ਕਿ ਲੋਕਾਂ ਵਲੋਂ ਮੇਲਾ ਮਾਘੀ ਕੋਟਕਪੂਰਾ ਰੋਡ ’ਤੇ ਤਬਦੀਲ ਕਰਨ, ਟਿਕਟ ਮੁਕਤ ਕਰਨ ਤੇ ਸਮਾਂ ਘਟਾਉਣ ਦੀ ਕੀਤੀ ਜਾ ਰਹੀ ਮੰਗ ਸੰਬੰਧੀ ਸਾਰਾ ਮਾਮਲਾ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਹੋਰਾਂ ਦੇ ਧਿਆਨ ਸਿੰਘ ਲਿਆ ਦਿੱਤਾ ਹੈ। ਉਨ੍ਹਾਂ ਵਲੋਂ ਇਹ ਸਾਰੀਆਂ ਮੰਗਾਂ ਮੇਲਾ ਮਾਘੀ ਦੀ ਹੋਣ ਵਾਲੀ ਮੀਟਿੰਗ ਵਿਚ ਲੋਕਾਂ ਦੀ ਮੰਗ ਨੂੰ ਧਿਆਨ ’ਚ ਰੱਖਦਿਆਂ ਵਿਚਾਰੀਆਂ ਜਾਣਗੀਆਂ। ਨਗਰ ਕੌਂਸਲ ਵਲੋਂ ਮੇਲੇ ਦਾ ਖ਼ਰਚਾ ਦੇਣ ਤੋਂ ਨਾਂਹ ਨਗਰ ਕੌਂਸਲ ਵਲੋਂ ਮੇਲਾ ਮਾਘੀ ਦੌਰਾਨ ਕਿਸੇ ਤਰ੍ਹਾਂ ਦਾ ਖ਼ਰਚਾ ਦੇਣ ਤੋਂ ਨਾਂਹ ਕਰ ਦਿੱਤੀ ਹੈ। ਇਸ ਸੰਬੰਧ ਵਿਚ ਬੀਤੇ ਦਿਨੀਂ ਹੋਈ ਮੀਟਿੰਗ ਦੌਰਾਨ ਸਾਰੇ ਮੈਂਬਰਾਂ ਵਲੋਂ ਸਰਬਸੰਮਤ ੀ ਨਾਲ ਮਤਾ ਲੜੀ ਨੰਬਰ 22 ਟੈਂਡਰ ਮੇਲਾ ਮਾਘੀ 2027 ਸੰਬੰਧੀ ਪਾਸ ਕੀਤਾ ਕਿ ਮੇਲਾ ਮਾਘੀ ਦੇ ਸਮਾਗਮ ਤੋਂ ਜੋ ਆਮਦਨ ਪ੍ਰਾਪਤ ਹੁੰਦੀ ਹੈ, ਉਹ ਸਾਰੀ ਰੈਡ ਕਰਾਸ ਸੁਸਾਇਟੀ ਨੂੰ ਪ੍ਰਾਪਤ ਹੁੰਦੀ ਹੈ। ਇਸ ਲਈ ਮੇਲੇ ਦਾ ਕੰਮ ਰੈੱਡ ਕਰਾਸ ਸੁਸਾਇਟੀ ਸ੍ਰੀ ਮੁਕਤਸਰ ਸਾਹਿਬ ਵਲੋਂ ਕਰਵਾਇਆ ਜਾਣਾ ਯੋਗ ਹੋਵੇਗਾ। ਜੇਕਰ ਇਹ ਕੰਮ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਵਲੋਂ ਕਰਵਾਇਆ ਜਾਂਦਾ ਹੈ ਤਾਂ ਰੈਡ ਕਰਾਸ ਸੁਸਇਟੀ ਵਲੋਂ ਨਗਰ ਕੌਂਸਲ ਨੂੰ ਫ਼ੰਡ ਉਪਲਬਧ ਕਰਵਾਏ ਜਾਣ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਅੰਬੇ ਬੇਕਰੀ ’ਚੋਂ ਚੋਰਾਂ ਨੇ 20 ਹਜ਼ਾਰ ਰੁਪਏ ਦੀ ਨਕਦੀ ਤੇ ਡੀ.ਵੀ.ਆਰ. ਚੋਰੀ ਕੀਤਾ
Ad Position 24