21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

'ਆਪ' ਦੇ ਯੂਥ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਬਣਨ ਦੀ ਖ਼ੁਸ਼ੀ 'ਚ ਸ਼ਿਵਰਾਜ ਸਿੰਘ ਵਿਰਕ ਗੁਰਦੁਆਰਾ ਦੂਖ-ਨਿਵਾਰਨ ਸਾਹਿਬ ਹੋਏ ਨਤਮਸਤਕ <br/>

Ad Position 21
No active advertisement
ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸ਼ਿਵਰਾਜ ਸਿੰਘ ਵਿਰਕ ਦਾ ਸਨਮਾਨ ਕਰਦੇ ਹੋਏ ਮੇਅਰ ਕੁੰਦਨ ਗੋਗੀਆ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਡਿਪਟੀ ਮੇਅਰ ਜਗਦੀਪ ਜੱਗਾ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਜਸਵੀਰ ਗਾਂਧੀ, ਐਡ. ਮਨਬੀਰ ਸਿੰਘ ਵਿਰਕ ਤੇ ਹੋਰ ਆਗੂ | ਅਜੀਤ ਤਸਵੀਰ <br/> 03-01-2026
ਪਟਿਆਲਾ, 2 ਜਨਵਰੀ (ਮਨਦੀਪ ਸਿੰਘ ਖਰੌੜ)-ਆਮ ਆਦਮੀ ਪਾਰਟੀ ਦਾ ਯੂਥ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਬਣਨ ਦੀ ਖ਼ੁਸ਼ੀ 'ਚ ਸ਼ਿਵਰਾਜ ਸਿੰਘ ਵਿਰਕ ਕੌਂਸਲਰ ਵਾਰਡ ਨੰਬਰ 10 ਵਲੋਂ ਆਪਣੀ ਸਮੁੱਚੀ ਟੀਮ ਦੇ ਨਾਲ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬਤ ਦੇ ਭਲੇ ਲਈ ਅਰਦਾਸ ਕਰਦਿਆਂ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ¢ ਇਸ ਮੌਕੇ ਮੇਅਰ ਕੁੰਦਨ ਗੋਗੀਆ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਡਿਪਟੀ ਮੇਅਰ ਤੇ ਸਟੇਟ ਸੈਕਟਰੀ ਜਗਦੀਪ ਜੱਗਾ ਨੇ ਕੌਂਸਲਰ ਸ਼ਿਵਰਾਜ ਸਿੰਘ ਵਿਰਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨÏਜਵਾਨਾਂ ਦਾ ਰਾਜਨੀਤੀ ਵਿਚ ਆ ਕੇ ਸਮਾਜ ਦੀ ਭਲਾਈ ਕਰਨਾ ਬਹੁਤ ਹੀ ਚੰਗੀ ਗੱਲ ਹੈ¢ ਉਨ੍ਹਾਂ ਕਿਹਾ ਕਿ ਸ਼ਿਵਰਾਜ ਸਿੰਘ ਵਿਰਕ ਦੀ ਅਗਵਾਈ ਹੇਠ ਹੁਣ ਪਾਰਟੀ ਦਾ ਯੂਥ ਵਿੰਗ ਹੋਰ ਵੀ ਮਜ਼ਬੂਤ ਹੋਵੇਗਾ ਤੇ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਹਿਮ ਰੋਲ ਅਦਾ ਕਰੇਗਾ¢ ਇਸ ਮÏਕੇ ਪੰਜਾਬ ਦੇ ਸਾਬਕਾ ਚੇਅਰਮੈਨ ਤੇ ਪਾਰਟੀ ਦੇ ਸੀਨੀਅਰ ਨੇਤਾ ਸੁਰਜੀਤ ਸਿੰਘ ਅਬਲੋਵਾਲ ਨੇ ਆਖਿਆ ਕਿ ਸ਼ਿਵਰਾਜ ਸਿੰਘ ਵਿਰਕ ਨੇ ਹਮੇਸ਼ਾ ਪਾਰਟੀ ਵਲੋਂ ਦਿੱਤੀ ਗਈ ਹਰ ਡਿਊਟੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਇਆ ਹੈ, ਜਿਸ ਕਾਰਨ ਪਾਰਟੀ ਵਲੋਂ ਇਹ ਅਹੁਦਾ ਉਨ੍ਹਾਂ ਨੂੰ ਦਿੱਤਾ ਗਿਆ ਹੈ¢ ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਕੰਮ ਕਰਨ ਵਾਲੇ ਨÏਜਵਾਨਾਂ ਨੂੰ ਹਮੇਸ਼ਾ ਚੰਗੇ ਅਹੁਦੇ ਦੇ ਕੇ ਤੇ ਵੱਡੀਆਂ ਜ਼ਿੰਮੇਵਾਰੀਆਂ ਦੇ ਕੇ ਨਿਵਾਜਿਆ ਜਾਂਦਾ ਹੈ¢ ਉਨ੍ਹਾਂ ਕਿਹਾ ਕਿ ਸ਼ਿਵਰਾਜ ਵਿਰਕ ਦੀ ਅਗਵਾਈ ਹੇਠ ਯੂਥ ਵਿੰਗ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਦÏਰਾਨ ਚੰਗੀ ਭੂਮਿਕਾ ਨਿਭਾਉਂਦਾ ਹੋਇਆ ਪਾਰਟੀ ਦੀ ਇਕ ਵਾਰ ਮੁੜ ਜਿੱਤ ਵਿਚ ਆਪਣਾ ਪੂਰਾ ਯੋਗਦਾਨ ਪਾਵੇਗਾ¢ ਇਸ ਮੌਕੇ ਜਸਵੀਰ ਸਿੰਘ ਗਾਂਧੀ ਕੌਂਸਲਰ, ਐਡ. ਮਨਬੀਰ ਸਿੰਘ ਵਿਰਕ ਗਿਆਨ ਚੰਦ ਕੌਂਸਲਰ, ਦੀਪਕ ਮਿੱਤਲ ਕੌਂਸਲਰ, ਮੋਹਿਤ ਕੁਕਰੇਜਾ, ਚਰਨਜੀਤ ਐਸ.ਕੇ. ਪ੍ਰਧਾਨ ਟਰੇਡ ਵਿੰਗ ਪਟਿਆਲਾ ਰੂਰਲ, ਪ੍ਰਦੀਪ ਗਰਗ ਕੌਂਸਲਰ, ਦਵਿੰਦਰ ਗੋਲਡੀ ਕੌਂਸਲਰ, ਰਵੀ ਰਣਜੀਤ ਕੌਂਸਲਰ, ਭੁਪਿੰਦਰ ਝਿਲ ਕੌਂਸਲਰ, ਮਨਦੀਪ ਵਿਰਦੀ ਕੌਂਸਲਰ, ਗੁਰਕਿਰਪਾਲ ਸਿੰਘ ਕੌਂਸਲਰ, ਕੁਲਵੰਤ ਲਾਲਕਾ ਕੌਂਸਲਰ, ਰਾਜਿੰਦਰ ਮੋਹਨ, ਚਿੰਟੂ ਨਾਸਰਾ, ਲਲਿਤ ਕੁਮਾਰ, ਅਰਮਾਨ ਚੀਮਾ, ਅਮਰਿੰਦਰ ਰੰਧਾਵਾ, ਵਿਕਰਮ ਕੁਮਾਰ ਪ੍ਰੋਪਰਟੀ, ਜੇ.ਬੀ. ਘੁੰਮਣ, ਅਮਨਦੀਪ ਸਿੰਘ, ਮਨਿੰਦਰ ਸਿੰਘ, ਜਸਪਾਲ ਜੱਜੂ, ਕੁਲਵਿੰਦਰ ਟੋਨੀ, ਦਲਜਿੰਦਰ ਪੱਪੀ, ਸੁਖਜੀਤ ਗਾਂਧੀ, ਅੰਮਿ੍ਤਪਾਲ ਪੱਪਾ, ਹਰਵਿੰਦਰ ਭੋਲਾ, ਕਰਨੈਲ ਸਿੰਘ, ਹਰਵਿੰਦਰ ਮੰਗਾ, ਐਡ. ਗਜਿੰਦਰ ਸ਼ੈਰੀ, ਐਡ. ਅਮਨ, ਹਿਮਾਂਸ਼ੂ ਸ਼ੈਲੀ ਆਦਿ ਮੌਜੂਦ ਸਨ¢

Ad Position 22
No active advertisement
ਪਿਛਲੀ ਖ਼ਬਰ ਨਗਰ ਕੀਰਤਨ 4 ਨੂੰ <br/> ਅਗਲੀ ਖ਼ਬਰ ਸ਼੍ਰੋਮਣੀ ਭਗਤ ਰਵਿਦਾਸ ਜੀ ਦੀ 650ਵੀਂ ਸ਼ਤਾਬਦੀ ਨੂੰ ਸਮਰਪਿਤ ਵਾਰਾਨਸੀ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਨਗਰ ਕੀਰਤਨ...
Ad Position 24