ਭਾਦਸੋਂ, 2 ਜਨਵਰੀ (ਪ੍ਰਦੀਪ ਦੰਦਰਾਲਾ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸਰਜੀਤ) ਦੀ ਹਾਈਕਮਾਂਡ ਵਲੋਂ ਪਾਰਟੀ ਦੇ ਟਕਸਾਲੀ ਆਗੂ ਰਣਧੀਰ ਸਿੰਘ ਰੱਖੜਾ ਨੂੰ ਜ਼ਿਲ੍ਹਾ ਪਟਿਆਲਾ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ 'ਤੇ ਹਲਕਾ ਨਾਭਾ ਦੇ ਸਮੁੱਚੇ ਜਥੇਦਾਰਾਂ ਅਤੇ ਅਹੁਦੇਦਾਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ¢ ਇਸ ਮÏਕੇ ਪਾਰਟੀ ਦੇ ਬੁਲਾਰੇ ਅਤੇ ਮੁੱਖ ਸੇਵਾਦਾਰ ਹਲਕਾ ਨਾਭਾ ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ ਦੀ ਅਗਵਾਈ 'ਚ ਸਮੁੱਚੀ ਲੀਡਰਸ਼ਿਪ ਨੇ ਹਾਈਕਮਾਂਡ ਦੇ ਇਸ ਫੈਸਲੇ ਦਾ ਸਵਾਗਤ ਕੀਤਾ¢ ਐਡਵੋਕੇਟ ਸ਼ਾਹਪੁਰ ਨੇ ਦੱਸਿਆ ਕਿ ਜਥੇਦਾਰ ਧਰਮ ਸਿੰਘ ਧਾਰੋਂਕੀ, ਗੁਰਮੀਤ ਸਿੰਘ ਕੋਟ, ਧਰਮਿੰਦਰ ਸਿੰਘ ਭੋਜੋਮਾਜਰੀ, ਅਨਿਲ ਗੁਪਤਾ ਨਾਭਾ, ਬਾਬੀ ਪੁਰੀ ਭਾਦਸੋਂ, ਬਹਾਦਰ ਸਿੰਘ ਟÏਹੜਾ, ਹਰਵਿੰਦਰ ਸਿੰਘ ਭੋਲਾ, ਮਨਜੀਤ ਸਿੰਘ ਮੱਲੇਵਾਲ, ਰਣਜੀਤ ਸਿੰਘ ਰਾਮਗੜ੍ਹ, ਦਲਜੀਤ ਸਿੰਘ ਡਕÏਾਦਾ, ਮਹਿੰਦਰ ਸਿੰਘ, ਬੇਅੰਤ ਸਿੰਘ ਸੁੱਖੇਵਾਲ, ਬਲਵੰਤ ਸਿੰਘ, ਹੰਸ ਰਾਜ ਸ਼ਾਹਿਆਲ ਅਤੇ ਜਰਨੈਲ ਸਿੰਘ ਸ਼ਾਹਪੁਰ ਆਦਿ ਨੇ ਮੁਬਾਰਕਬਾਦ ਦਿੱਤੀ¢ ਇਸ ਤੋਂ ਇਲਾਵਾ ਸ਼ਾਹਪੁਰ ਨੇ ਆਖਿਆ ਕਿ ਰਣਧੀਰ ਸਿੰਘ ਰੱਖੜਾ ਇੱਕ ਤਜ਼ਰਬੇਕਾਰ ਅਤੇ ਹਰਮਨ-ਪਿਆਰੇ ਆਗੂ ਹਨ¢ ਉਨ੍ਹਾਂ ਦੀ ਨਿਯੁਕਤੀ ਨਾਲ ਪਟਿਆਲਾ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿੱਚ ਪਾਰਟੀ ਦਾ ਆਧਾਰ ਹੋਰ ਮਜ਼ਬੂਤ ਹੋਵੇਗਾ¢ ਉਨ੍ਹਾਂ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਰੱਖੜਾ ਦੀ ਅਗਵਾਈ 'ਚ ਇਕਜੁੱਟ ਹੋ ਕੇ ਪਾਰਟੀ ਨੂੰ ਬੁਲੰਦੀਆਂ 'ਤੇ ਲੈ ਕੇ ਜਾਣਗੇ¢