10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਕਕਰਾਲਾ ਭਾਈਕਾ ਵਿਖੇ ਤਿੰਨ ਦਿਨਾ ਕੀਰਤਨ ਸਮਾਗਮ ਸਮਾਪਤ

Ad Position 21
No active advertisement
ਅਜੀਤ ਡੈਸਕ 04-01-2026
ਸਮਾਣਾ, 3 ਜਨਵਰੀ (ਹਰਵਿੰਦਰ ਸਿੰਘ ਟੋਨੀ)-ਕਕਰਾਲਾ ਭਾਈਕਾ ਦੀ ਅਨਾਜ ਮੰਡੀ ਵਿਚ ਚੱਲ ਰਹੇ ਮਹਾਨ ਕੀਰਤਨ ਦਰਬਾਰ ਦੇ ਅਖੀਰਲੇ ਦਿਨ ਸੰਗਤਾਂ ਦਾ ਭਾਰੀ ਇਕੱਠ ਅਤੇ ਸ਼ਰਧਾ ਭਾਵ ਦੇਖਣ ਨੂੰ ਮਿਲਿਆ ਕਥਾ ਸੁਣਨ ਲਈ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਹਰ ਰੋਜ ਹਾਜ਼ਰੀ ਭਰਦੀਆਂ ਰਹੀਆਂ | ਸ੍ਰੀ ਮਾਨ ਸੰਤ ਗਿਆਨੀ ਗੁਰਪ੍ਰੀਤ ਸਿੰਘ ਮੁਜੱਸਮ ਦੇ ਵਿਚਾਰਾਂ ਦੇ ਡੂੰਘੇ ਪ੍ਰਭਾਵ ਨਾਲ 100 ਤੋਂ ਵੱਧ ਪ੍ਰਾਣੀਆਂ ਨੇ ਅੰਮਿ੍ਤ ਪਾਨ ਕੀਤਾ | ਬਾਬਾ ਜੀ ਕਥਾ ਅਤੇ ਕੀਰਤਨ ਵਿਚਾਰ ਕਰਦਿਆਂ ਮਾਤਾ ਗੁਜਰੀ ਜੀ ਅਤੇ ਚਾਰ ਸਹਿਬਜ਼ਾਦਿਆਂ ਦੀ ਸ਼ਹੀਦੀ ਸ਼ਹਾਦਤ ਬਾਰੇ ਸੰਗਤਾਂ ਨੂੰ ਵਿਸਥਾਰ ਪੂਰਵਕ ਦੱਸਿਆ ਅਤੇ ਸੰਗਤਾਂ ਨੂੰ ਨਿੱਤਨੇਮ ਤੇ ਅਡੋਲ ਰਹਿਣ ਦੇ ਨਾਲ-ਨਾਲ ਵਾਹਿਗੁਰੂ ਗੁਰਮੰਤ੍ਰ ਦਿ੍ੜ ਕਰਨ ਲਈ ਪ੍ਰੇਰਿਆ | ਗੁਰਦੁਆਰਾ ਗੋਬਿੰਦ ਧਾਮ ਸਾਹਿਬ ਟਰੱਸਟ ਜਲੰਧਰ ਦੇ ਬੁਲਾਰੇ ਭਾਈ ਤਲਜਿੰਦਰ ਸਿੰਘ ਨੇ ਕਿਹਾ ਇਹ ਸਮਾਗਮ ਉਨ੍ਹਾਂ ਦੇ ਸਰਬ ਸਾਂਝੀਵਾਲਤਾ, ਸਮਾਜ ਸੁਧਾਰ ਅਤੇ ਨਸ਼ਿਆਂ ਨੂੰ ਰੋਕਣ ਦੇ ਨਿਸ਼ਾਨੇ ਨੂੰ ਹੋਰ ਪੱਕਾ ਕਰ ਗਿਆ | ਗੁਰਦੁਆਰਾ ਗੋਬਿੰਦ ਧਾਮ ਸਾਹਿਬ ਦੇ ਰਾਗੀ ਜਥੇ ਭਾਈ ਪ੍ਰਭਜੋਤ ਸਿੰਘ ਅਤੇ ਭਾਈ ਸ਼ੇਰ ਸਿੰਘ ਨੇ ਰਾਗਾਂ 'ਚ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਭਾਈ ਤਰਨਵੀਰ ਸਿੰਘ ਤਰਨੀ, ਅਵਤਾਰ ਸਿੰਘ ਗਾਜੇਵਾਸ ਅਤੇ ਗੁਰਪ੍ਰੀਤ ਸਿੰਘ ਧਨੇਠਾ ਨੇ ਸਾਰੀਆਂ ਸੰਗਤਾਂ ਨੂੰ ਮਾਲਾ-ਕਾਊਾਟਰ ਵੰਡੇ | ਲੰਗਰ ਦੀ ਸੇਵਾ ਬਾਰਾ ਸਿੰਘ ਬਾਰੂ, ਰਾਜ ਕਬੱਡੀ ਅਤੇ ਕਕਰਾਲਾ ਭਾਈਕਾ ਅਤੇ ਇਲਾਕੇ ਦੀ ਸੰਗਤ ਵਲੋਂ ਨਿਭਾਈ ਗਈ¢
Ad Position 22
No active advertisement
ਪਿਛਲੀ ਖ਼ਬਰ ਮੀਟਿੰਗ ਦੌਰਾਨ ਮੇਅਰ ਕਾਲਸਨਾਂ ਵਿਖੇ ਬੱਚਿਆਂ ਦਾ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਸੰਪੂਰਨ ਕਰਨ 'ਤੇ ਕੀਤਾ ਸਨਮਾਨ ਅਗਲੀ ਖ਼ਬਰ ਪੱਤਰਕਾਰਾਂ 'ਤੇ ਪਰਚੇ ਦਰਜ ਕਰਨਾ ਲੋਕਤੰਤਰ ਦਾ ਕਤਲ, ਸਰਕਾਰ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਕਰ ਰਹੀ ਹੈ ਧੱਕੇਸ਼ਾਹੀ-ਰਜਿ...
Ad Position 24