10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਪੰਜਾਬੀ 'ਵਰਸਿਟੀ ਦੇ ਗੈਰ-ਅਧਿਆਪਨ ਕਰਮਚਾਰੀਆਂ ਦੀ ਹੋਈ ਅਹਿਮ ਬੈਠਕ

Ad Position 21
No active advertisement
ਅਜੀਤ ਡੈਸਕ 04-01-2026
ਪਟਿਆਲਾ, 3 ਜਨਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵੱਖ ਵੱਖ ਵਿਭਾਗਾਂ ਦੇ ਗੈਰ ਅਧਿਆਪਨ ਕਰਮਚਾਰੀਆਂ ਦੀ ਅਹਿਮ ਮੀਟਿੰਗ ਹੋਈ¢ ਮੀਟਿੰਗ ਦÏਰਾਨ ਆਉਣ ਵਾਲੀਆਂ ਗੈਰ ਅਧਿਆਪਨ ਕਰਮਚਾਰੀਆਂ ਦੀਆਂ ਚੋਣਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ¢ ਯੂਨੀਵਰਸਿਟੀ ਮੁਲਾਜ਼ਮਾਂ ਨੇ ਭਵਿੱਖ ਵਿਚ ਗੈਰ ਅਧਿਆਪਨ ਨਾਲ ਸੰਬੰਧਤ ਮੁਦਿਆਂ ਨੂੰ ਹੱਲ ਕਰਾਉਣ ਦੀ ਮੰਗ ਕੀਤੀ¢ ਮੀਟਿੰਗ ਦÏਰਾਨ ਆਉਣ ਵਾਲੀਆਂ ਗੈਰ ਅਧਿਆਪਨ ਸੰਘ ਦੀਆਂ ਚੋਣਾਂ ਵਿਚ ਸ਼ਾਮਲ ਹੋਣ ਸੰਬੰਧੀ ਰਣਨੀਤੀ ਤਿਆਰ ਕੀਤੀ ਗਈ¢ ਸਰਬਸੰਮਤੀ ਨਾਲ ਇਕੱਤਰ ਹੋਏ ਕਰਮਚਾਰੀਆਂ ਨੇ (ਅ) ਅਤੇ (ੲ) ਵਰਗ ਦੀਆਂ ਚੋਣਾਂ ਵਿਚ ਬਾਗੜੀਆਂ ਟੀਮ ਦੀ ਪੁਰਜ਼ੋਰ ਹਮਾਇਤ ਕਰਨ ਦਾ ਐਲਾਨ ਕੀਤਾ¢ ਸੁਖਵਿੰਦਰ ਸੁੱਖੀ, ਮੁਹੰਮਦ ਜ਼ਹੀਰ, ਸ਼ੋਂਕੀ ਖਾਨ, ਪ੍ਰਭਜੋਤ ਸਿੰਘ, ਜਗਤਾਰ ਸਿੰਘ ਨੇ ਬਾਗੜੀਆਂ ਟੀਮ ਦੇ ਆਗੂਆਂ ਪ੍ਰਕਾਸ਼ ਸਿੰਘ ਧਾਲੀਵਾਲ, ਅਮਰਜੀਤ ਕÏਰ ਗਿੱਲ ਨੂੰ ਵਿਸ਼ਵਾਸ ਦਿਵਾਇਆ ਕਿ ਮੁਲਾਜ਼ਮਾਂ ਦੇ ਪਿਛਲੇ ਤਿੰਨ ਸਾਲਾਂ ਤੋਂ ਮਸਲੇ ਹੱਲ ਕਰਵਾ ਰਹੀ ਰਾਜਿੰਦਰ ਸਿੰਘ ਬਾਗੜੀਆਂ ਦੀ ਸਮੂਚੀ ਟੀਮ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿੱਤਾ ਕੇ ਗੈਰ ਅਧਿਆਪਨ ਕਰਮਚਾਰੀਆਂ ਦੀ ਸੇਵਾ ਕਰਨ ਦਾ ਮÏਕਾ ਦਿੱਤਾ ਜਾਵੇਗਾ¢ਇਸ ਅਮਰਜੀਤ ਕÏਰ ਗਿੱਲ ਅਤੇ ਪ੍ਰਕਾਸ਼ ਸਿੰਘ ਧਾਲੀਵਾਲ ਨੇ ਰਾਜਿੰਦਰ ਸਿੰਘ ਬਾਗੜੀਆਂ ਦੀ ਅਗਵਾਈ ਵਾਲੀ ਟੀਮ ਵਲੋਂ ਪਿਛਲੇ ਸਮੇਂ ਵਿਚ ਕਰਮਚਾਰੀਆਂ ਦੇ ਕੀਤੇ ਗਏ ਕੰਮਾਂ ਬਾਰੇ ਜਾਣਕਾਰੀ ਦਿੱਤੀ¢ਮੀਟਿੰਗ ਦÏਰਾਨ ਤੇਜਿੰਦਰ ਸਿੰਘ, ਕਾਲ਼ਾ ਪ੍ਰਧਾਨ, ਗੁਰਪਿਆਰ ਸਿੰਘ, ਗੁਰਿੰਦਰ ਸਿੰਘ ਜਲਾਲਾਬਾਦ, ਪਰਵਿੰਦਰ ਕÏਰ, ਗੁਰਜੀਤ ਕÏਰ, ਕ੍ਰਿਪਾਲ ਸਿੰਘ, ਪੁਸ਼ਪਿੰਦਰ ਸਿੰਘ, ਗੋਰਵ ਵਰਮਾ, ਕਰਨੈਲ ਸਿੰਘ ਆਦਿ ਮÏਜੂਦ ਸਨ¢
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਚੋਣ ਜਿੱਤਣ ਦੀ ਖ਼ੁਸ਼ੀ 'ਚ ਹਰਵਿੰਦਰ ਸਿੰਘ ਖੱਟੜਾ ਨੇ ਕੀਤਾ ਸ਼ੁਕਰਾਨਾ ਅਗਲੀ ਖ਼ਬਰ ਰਣਧੀਰ ਸਿੰਘ ਰੱਖੜਾ ਨੂੰ ਜ਼ਿਲ੍ਹਾ ਦਿਹਾਤੀ ਪ੍ਰਧਾਨ ਬਣਾਉਣ 'ਤੇ ਅਕਾਲੀ ਆਗੂਆਂ ਵਲੋਂ ਖੁਸ਼ੀ ਦਾ ਪ੍ਰਗਟਾਵਾ, ਪਾਰਟੀ ਹਾਈ...
Ad Position 24