ਪਟਿਆਲਾ 3 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਫਰੈਂਡਜ਼ ਵੈੱਲਫੇਅਰ ਕਲੱਬ ਸਿਉਣਾ ਦੇ ਪ੍ਰਧਾਨ ਗੁਰਜੰਟ ਸਿੰਘ ਅਤੇ ਅਮਰੀਕ ਸਿੰਘ ਵੜੈਚ ਦੇ ਯਤਨਾਂ ਸਦਕਾ ਐੱਸ.ਬੀ.ਆਈ. ਬੈਂਕ ਬਰਾਂਚ ਭਾਦਸੋਂ ਰੋਡ ਪਟਿਆਲਾ ਵਲੋਂ ਬੈਂਕ ਦੀ ਸੀ.ਐੱਸ.ਆਰ. ਸਕੀਮ ਤਹਿਤ ਆਂਗਣਵਾੜੀ ਸੈਂਟਰ ਪਿੰਡ ਸਿਉਣਾ ਆਂਗਣਵਾੜੀ ਵਰਕਰ ਬੇਅੰਤ ਕੌਰ ਦੇ ਸੈਂਟਰ ਨੂੰ , ਬੱਚਿਆਂ ਦੇ ਬੈਠਣ 30 ਕੁਰਸੀਆਂ, 10 ਟੇਬਲ, ਚਾਰ ਗੱਦੇ, ਦੋ ਆਫ਼ਿਸ ਚੇਅਰ, ਦੋ ਛੱਤ ਪੱਖੇ, ਗਰਮ ਠੰਢੇ ਵਾਲੀ ਵਾਲ਼ਾ ਡਿਸਟੈਂਪਰ, ਇਕ ਅਲਮਾਰੀ, ਇਕ ਸਾਫ਼ ਪਾਣੀ ਲਈ ਆਰ.ਓ. ਅਤੇ ਬੱਚਿਆਂ ਦੇ ਖਾਣੇ ਲਈ ਥਾਲ, ਗਿਲਾਸ, ਚਮਚ ਤੇ ਖਾਣਾ ਬਣਾਉਣ ਲਈ ਵੱਡੇ ਪਤੀਲੇ ਉਚੇਚੇ ਤੌਰ ਤੇ ਅੰਮਿ੍ਤਪਾਲ ਸਿੰਘ ਮੈਨੇਜਰ ਐੱਚ.ਆਰ.ਬੀ.ਓ.-3, ਐੱਸ.ਬੀ.ਆਈ. ਬੈਂਕ ਪਟਿਆਲਾ ਨੇ ਗ੍ਰਾਮ ਪੰਚਾਇਤ ਸਿਉਣਾ ਦੀ ਹਾਜ਼ਰੀ 'ਚ ਦਿੱਤਾ | ਇਸ ਮੌਕੇ ਮਲਕੀਤ ਸਿੰਘ ਸਰਪੰਚ ਸਿਉਣਾ, ਅਮਰੀਕ ਸਿੰਘ ਵੜੈਚ ਐੱਸ.ਬੀ.ਆਈ. ਬੈਂਕ ਹਰੀਸ਼ ਹਰਫ਼ ਉੱਘੇ ਲੇਖਕ, ਕਿਰਨਜੀਤ ਕੌਰ ਆਸ਼ਾ ਵਰਕਰ, ਬੇਅੰਤ ਕੌਰ ਆਂਗਣਵਾੜੀ ਵਰਕਰ ਗੁਰਮੇਲ ਕੌਰ ਹੈਲਪਰ ਅਤੇ ਪਿੰਡ ਦੇ ਹੋਰ ਪਤਵੰਤੇ ਹਾਜ਼ਰ ਸਨ |