12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਨੈਸ਼ਨਲ ਟੈਰਿਨ ਬਾਈਕ ਚੈਂਪੀਅਨਸ਼ਿਪ ਲਈ ਪੰਜਾਬ ਟੀਮ ਦੀ ਚੋਣ ਸੰਬੰਧੀ ਟਰਾਇਲ ਸਫਲਤਾਪੂਰਵਕ ਸੰਪੰਨ

Ad Position 21
repet_subhas-goyals [Copy P29]
ਅਜੀਤ ਡੈਸਕ 01-02-2026
ਪਟਿਆਲਾ, 31 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਵਲੋਂ ਪੰਜਾਬ ਵਿਚ ਸਾਈਕਲਿੰਗ ਖੇਡ ਦੇ ਪ੍ਰਬੰਧਨ ਅਤੇ ਵਿਕਾਸ ਲਈ ਬਣਾਈ ਗਈ ਐਡਹਾਕ ਕਮੇਟੀ ਦੀ ਦੇਖ-ਰੇਖ ਅਤੇ ਦਿਸ਼ਾ-ਨਿਰਦੇਸ਼ ਹੇਠ ਨੈਸ਼ਨਲ ਟੈਰਿਨ ਬਾਈਕ (ਐਮ. ਟੀ. ਬੀ.) ਚੈਂਪੀਅਨਸ਼ਿਪ ਲਈ ਪੰਜਾਬ ਦੀ ਟੀਮ ਦੀ ਚੋਣ ਕਰਨ ਵਾਸਤੇ ਟਰਾਇਲ ਜਾਗੋ-ਅਕਾਲ ਅਕੈਡਮੀ ਰੋਡ, ਪਿੰਡ ਕਲਵਾਂ, ਜੋਤੀ ਸਿਟੀ ਨੇੜੇ ਕਰਵਾਏ ਗਏ | ਇਸ ਦੌਰਾਨ ਲੁਧਿਆਣਾ, ਪਟਿਆਲਾ, ਫ਼ਤਹਿਗੜ੍ਹ ਸਾਹਿਬ, ਮੋਹਾਲੀ, ਹੋਸ਼ਿਆਰਪੁਰ, ਸੰਗਰੂਰ, ਬਠਿੰਡਾ, ਅੰਮਿ੍ਤਸਰ ਸਮੇਤ ਸੂਬੇ ਦੇ ਵੱਖ-ਵੱਖ ਜ਼ਿਲਿ੍ਹਆਂ ਦੇ 74 ਤੋਂ ਵੱਧ ਸਾਈਕਲਿਸਟਾਂ ਨੇ ਹਿੱਸਾ ਲਿਆ | ਜਾਣਕਾਰੀ ਸਾਂਝੀ ਕਰਦਿਆਂ ਸ੍ਰੀ ਸ਼ੈਲੇਂਦਰ ਪਾਠਕ, ਚੇਅਰਮੈਨ, ਐਡਹਾਕ ਕਮੇਟੀ (ਸਾਈਕਲਿੰਗ ਪੰਜਾਬ) ਅਤੇ ਸੰਯੁਕਤ ਸਕੱਤਰ, ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ (ਸੀਐਫਆਈ) ਨੇ ਦੱਸਿਆ ਕਿ ਪੈ੍ਰਜ਼ੀਡੈਂਟ ਕਮਿਸ਼ਨਰ ਪੈਨਲ (ਪੀ.ਸੀ.ਪੀ.) ਡਾ. ਧਰਮਿੰਦਰ ਲਾਂਬਾ ਦੀ ਦੇਖ-ਰੇਖ ਵਿਚਹੋਏ ਟਰਾਇਲਾਂ ਵਿਚ ਸੂਬੇ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਆਏ ਵੱਖ-ਵੱਖ ਉਮਰ ਵਰਗਾਂ ਦੇ ਲੜਕੇ ਅਤੇ ਲੜਕੀਆਂ ਦੀ ਵੱਡੀ ਗਿਣਤੀ ਨੇ ਉਤਸ਼ਾਹ ਨਾਲ ਭਾਗ ਲਿਆ | ਟਰਾਇਲਾਂ ਦੌਰਾਨ ਖਿਡਾਰੀਆਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਟਾਈਮ ਟਰਾਇਲ ਦੇ ਆਧਾਰ 'ਤੇ ਕੀਤਾ ਗਿਆ | ਕਰਵਾਏ ਟਰਾਇਲਾਂ ਵਿਚ ਮੈਨ ਅਲੀਟ ਵਰਗ ਵਿਚ ਲੁਧਿਆਣਾ ਦੇ ਮੁਹੰਮਦ ਨਸੀਰੂ ਨੇ ਪਹਿਲਾ ਸਥਾਨ, ਮੈਨ ਅੰਡਰ-23 ਵਿਚ ਪਹਿਲਾ ਸਥਾਨ ਪਟਿਆਲਾ ਦੇ ਯੁਵਰਾਜ ਸਿੰਘ, ਲੁਧਿਆਣਾ ਦੇ ਅਮਿਤ ਸਿੰਘ ਨੇ ਦੂਜਾ ਅਤੇ ਅੰਮਿ੍ਤਸਰ ਦੇ ਜਸਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ | ਜੂਨੀਅਰ ਵਰਗ ਵਿਚ ਪਹਿਲਾ ਸਥਾਨ ਲੁਧਿਆਣਾ ਦੇ ਸੋਹੇਲ ਅਹਿਮਦ, ਦੂਜਾ ਸਥਾਨ ਮੋਹਾਲੀ ਦੇ ਅਭੈ ਪਰਤਾਪ ਸਿੰਘ ਅਤੇ ਤੀਜਾ ਸਥਾਨ ਪਟਿਆਲਾ ਦੇ ਕਰਮਨਪ੍ਰੀਤ ਸਿੰਘ ਨੇ ਹਾਸਲ ਕੀਤਾ | ਮਹਿਲਾ ਅਲੀਟ ਵਿਚ ਮੋਹਾਲੀ ਦੀ ਦਮਨਦੀਪ ਕੌਰ ਅਤੇ ਦੂਜਾ ਸਥਾਨ ਅੰਮਿ੍ਤਸਰ ਦੀ ਮਨਰੋਜਦੀਪ ਕੌਰ ਪੰਨੂ ਨੇ ਦੂਜਾ ਸਥਾਨ ਹਾਸਲ ਕੀਤਾ | ਵਿਮੈਨ ਜੂਨੀਅਰ ਵਰਗ ਵਿਚ ਲੁਧਿਆਣਾ ਦੀ ਅੰਕਿਤਾ ਨੇ ਪਹਿਲਾ ਅਤੇ ਲੁਧਿਆਣਾ ਦੀ ਬਲਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ | ਯੂਥ ਬੋਆਇਜ ਵਰਗ ਵਿਚ ਅੰਮਿ੍ਤਸਰ ਦੇ ਵਿਸ਼ਵਜੀਤ ਸਿੰਘ ਪੰਨੂ ਨੇ ਪਹਿਲਾ, ਲੁਧਿਆਣਾ ਦੇ ਪ੍ਰੀਆਂਸੂ ਮੌਰਿਆ ਨੇ ਦੂਜਾ ਅਤੇ ਸੰਗਰੂਰ ਦੇ ਪ੍ਰਭਜੋਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ | ਸਬ-ਜੂਨੀਅਰ ਲੜਕੇ ਵਰਗ ਵਿਚ ਪਟਿਆਲਾ ਦੇ ਏਕਮਜੀਤ ਸਿੰਘ ਸਾਹੀ ਨੇ ਪਹਿਲਾ, ਪਟਿਆਲਾ ਦੇ ਗੁਰਤਰਨ ਸਿੰਘ ਨੇ ਦੂਜਾ ਅਤੇ ਬਠਿੰਡਾ ਦੇ ਸੁਮੇਰ ਨੇ ਤੀਜਾ ਸਥਾਨ ਹਾਸਲ ਕੀਤਾ | ਸਬ-ਜੂਨੀਅਰ ਲੜਕੀਆਂ ਉਮਰ ਵਰਗ ਵਿਚ ਲੁਧਿਆਣਾ ਦੀ ਅਨਸ਼ਿਕਾ ਨੇ ਪਹਿਲਾ, ਲੁਧਿਆਣਾ ਦੀ ਪ੍ਰੀਤੀ ਨੇ ਦੂਜਾ ਅਤੇ ਲੁਧਿਆਣਾ ਦੀ ਹੀ ਨੇਹਾ ਕੁਮਾਰੀ ਨੇ ਤੀਜਾ ਸਥਾਨ ਹਾਸਲ ਕੀਤਾ | ਇਸ ਮੌਕੇ ਇੰਸਪੈਕਟਰ ਬਲਵਿੰਦਰ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ | ਇਸ ਮੌਕੇ ਐਡਹਾਕ ਕਮੇਟੀ ਦੇ ਮੈਂਬਰ ਮਨੀਸ਼ ਸਾਹਨੀ, ਤਕਨੀਕੀ ਅਧਿਕਾਰੀ ਰਾਜਵਿੰਦਰ ਕੌਰ, ਸਰੇਨੂ, ਸੰਦੀਪ ਕੌਰ, ਭੁਪਿੰਦਰ ਸਿੰਘ ਸਮੇਤ ਸਾਰੇ ਜ਼ਿਲਿ੍ਹਆਂ ਦੇ ਖਿਡਾਰੀ, ਕੋਚ, ਖਿਡਾਰੀਆਂ ਦੇ ਮਾਤਾ ਪਿਤਾ ਅਤੇ ਦਰਸ਼ਕ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਜੋਕੀ ਪੀੜ੍ਹੀ ਨੂੰ ਭਗਤ ਰਵਿਦਾਸ ਜੀ ਵਲੋਂ ਦਰਸਾਏ ਰਸਤੇ 'ਤੇ ਚੱਲ ਕੇ ਅਪਣਾ ਜੀਵਨ ਸਫ਼ਲ ਕਰਨਾ ਚਾਹੀਦਾ ਹੈ-ਲਖਵੀਰ ਸਿੰਘ... ਅਗਲੀ ਖ਼ਬਰ ਗੁਰਦੁਆਰਾ ਗੁਰੂ ਰਵਿਦਾਸ ਸਾਹਿਬ ਵਿਖੇ ਮਨਾਇਆ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ
Ad Position 24