05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਮੁਹੱਲਾ ਸੁਧਾਰ ਕਮੇਟੀ ਨੇ ਬਲਤੇਜ ਪੰਨੂ ਨੂੰ ਲਾਈ ਗੁਹਾਰ, ਬੀ ਟੈਂਕ ਮੁਹੱਲੇ ਦੀ ਸੀਵਰੇਜ ਤੇ ਨਾਲੀਆਂ ਦਾ ਕਰਵਾਓ ਸੁਧਾਰ

Ad Position 21
No active advertisement
ਮੁਹੱਲਾ ਸੁਧਾਰ ਕਮੇਟੀ ਦੇ ਡੈਪੂਟੇਸ਼ਨ ਵਲੋਂ ਬਲਤੇਜ ਪੰਨੂ ਨੂੰ ਮੰਗ-ਪੱਤਰ ਦਿੰਦੇ ਹੋਏ | ਅਜੀਤ ਤਸਵੀਰ <br/> 23-02-2026
ਪਟਿਆਲਾ, 22 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਮੁਹੱਲਾ ਸੁਧਾਰ ਕਮੇਟੀ ਦੇ ਪ੍ਰਧਾਨ ਨਵੀਨ ਸ਼ਰਮਾ ਅਤੇ ਜਰਨਲ ਸਕੱਤਰ ਮਹੇਸ ਕਪੂਰ ਦੀ ਅਗਵਾਈ 'ਚ ਮੁਹੱਲਾ ਸੁਧਾਰ ਕਮੇਟੀ ਦੇ ਡੈਪੂਟੇਸ਼ਨ ਨੇ ਬਲਤੇਜ ਪੰਨੂ ਮੁੱਖ ਮੰਤਰੀ ਪੰਜਾਬ ਮੀਡੀਆ ਸਲਾਹਕਾਰ ਅਤੇ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਨਾਲ ਬੀ ਟੈਂਕ ਮੁਹੱਲੇ 'ਚ ਸੀਵਰੇਜ ਦੀ ਦਿੱਕਤ ਨੂੰ ਲੈ ਕੇ ਕੀਤੀ ਮੁਲਾਕਾਤ ਮੁਹੱਲਾ ਸੁਧਾਰ ਪ੍ਰਧਾਨ ਨਵੀਨ ਸ਼ਰਮਾ ਨੇ ਬਲਤੇਜ ਪੰਨੂ ਨੂੰ ਬੀ ਟੈਂਕ ਏਰੀਏ ਵਿਖੇ ਪਿਛਲੇ ਕਈ ਸਾਲਾਂ ਤੋਂ ਸੀਵਰੇਜ ਅਤੇ ਨਾਲੀਆਂ ਦੀ ਆ ਰਹੀ ਦਿੱਕਤ ਦੇ ਬਾਰੇ ਜਾਣੂ ਕਰਾਇਆ | ਇਸ ਮੌਕੇ ਮੁਹੱਲਾ ਸੁਧਾਰ ਕਮੇਟੀ ਦੇ ਡੈਪੂਟੇਸ਼ਨ ਵਲੋਂ ਬਲਤੇਜ ਪੰਨੂ ਨੂੰ ਮੰਗ ਪੱਤਰ ਵੀ ਦਿੱਤਾ ਗਿਆ | ਮੀਟਿੰਗ ਦੌਰਾਨ ਮੁਹੱਲਾ ਸੁਧਾਰ ਕਮੇਟੀ ਦੇ ਜਨਰਲ ਸਕੱਤਰ ਮਹੇਸ਼ ਕਪੂਰ ਅਤੇ ਸਕੱਤਰ ਅਭਿਸ਼ੇਕ ਮਲੋਤਰਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਲੀਆਂ ਤੇ ਸੀਵਰੇਜ ਦਾ ਗੰਦਾ ਪਾਣੀ ਸੜਕਾਂ 'ਤੇ ਆ ਕੇ ਬੀ ਟੈਂਕ ਏਰੀਏ ਦੇ ਲੋਕਾਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਵੀ ਜੂਝਣਾ ਪੈ ਰਿਹਾ ਹੈ | 25 ਅਗਸਤ 2025 ਨੂੰ ਵਿਧਾਇਕ ਨਗਰ ਨਿਗਮ ਮੇਅਰ ਅਤੇ ਨਗਰ ਨਿਗਮ ਕਮਿਸ਼ਨਰ ਦੁਆਰਾ ਬੀ ਟੈਂਕ ਮੁਹੱਲੇ ਦਾ ਮੌਕਾ ਦੇਖਿਆ ਗਿਆ | ਉਸ ਦੇ ਬਾਵਜੂਦ ਵੀ ਮੁਹੱਲੇ ਦੀ ਸਮੱਸਿਆ ਜਿਉਂ ਦੀ ਤਿਉਂ ਹੀ ਹੈ | ਮੀਟਿੰਗ ਦੌਰਾਨ ਬਲਤੇਜ ਪੰਨੂ ਨੇ ਮੁਹੱਲਾ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਨਿਗਮ ਦੇ ਕਮਿਸ਼ਨਰ ਦੇ ਨਾਲ ਗੱਲਬਾਤ ਕਰਕੇ ਤੁਹਾਡੇ ਇਸ ਮੁਹੱਲੇ ਦੀ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕਰਵਾਉਣ ਦੀ ਕੋਸ਼ਿਸ਼ ਕਰਾਂਗਾ | ਅੱਜ ਦੇ ਇਸ ਡੈਪੂਟੇਸ਼ਨ 'ਚ ਪ੍ਰਧਾਨ ਨਵੀਨ ਸ਼ਰਮਾ, ਜਨਰਲ ਸਕੱਤਰ ਮਹੇਸ਼ ਕਪੂਰ, ਸੈਕਟਰੀ ਅਭਿਸ਼ੇਕ ਮਲਹੋਤਰਾ, ਸਕੱਤਰ ਭਾਰਤ ਭੂਸਣ ਸ਼ਰਮਾ, ਵਾਈਸ ਪ੍ਰਧਾਨ ਬਰਿੰਦਰ ਸਿੰਘ, ਲਵੀਸ਼ ਕੁਮਾਰ, ਰਾਜਕੁਮਾਰ ਮਹਿਤਾ, ਜਸਕਰਨ ਸਿੰਘ ਸਨੀ, ਰਾਜੂ, ਮਨੋਜ ਕੁਮਾਰ, ਆਤਮ ਪ੍ਰਕਾਸ਼ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਮੁਲਜ਼ਮ ਸੱਤਾ ਧਿਰ ਪਾਰਟੀ ਦੇ ਆਗੂ ਦੇ ਪੁੱਤਰ, ਪ੍ਰਸ਼ਾਸਨ ਕਰ ਰਿਹਾ ਬਚਾਉਣ ਦੀ ਕੋਸ਼ਿਸ਼-ਮੋਹਿਤ ਮੋਹਿੰਦਰਾ ਅਗਲੀ ਖ਼ਬਰ 24 ਫਰਵਰੀ ਦੇ ਐਕਸ਼ਨ ਲਈ 'ਟਾਵਰ ਮੋਰਚਾ' ਸਮਾਣਾ ਵਿਖੇ ਸੰਗਤਾਂ ਦੀ ਆਮਦ ਸ਼ੁਰੂ
Ad Position 24