08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਪੰਜਾਬੀ 'ਵਰਸਿਟੀ ਵਲੋਂ ਆਸਟ੍ਰੇਲੀਆ ਦੇ ਅਦਾਰੇ 'ਯੂਨੀਵਰਸਲ ਬਿਜ਼ਨਸ ਸਕੂਲ' ਨਾਲ ਕੀਤਾ ਅਕਾਦਮਿਕ ਇਕਰਾਰਨਾਮਾ

Ad Position 21
No active advertisement
ਅਜੀਤ ਡੈਸਕ 03-03-2026
ਪਟਿਆਲਾ, 2 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਲੋਂ ਆਸਟ੍ਰੇਲੀਆ ਦੇ ਅਦਾਰੇ 'ਯੂਨੀਵਰਸਲ ਬਿਜ਼ਨਸ ਸਕੂਲ' ਨਾਲ਼ ਅਕਾਦਮਿਕ ਸਾਂਝ ਕਾਇਮ ਕਰਦਿਆਂ ਇਕ ਅਹਿਮ ਇਕਰਾਰਨਾਮਾ ਕੀਤਾ ਗਿਆ ਹੈ¢ ਇਸ ਇਕਰਾਰਨਾਮੇ 'ਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਹਸਤਾਖ਼ਰ ਕੀਤੇ ਅਤੇ ਯੂਨੀਵਰਸਲ ਬਿਜ਼ਨਸ ਸਕੂਲ ਵਲੋਂ ਜੀ.ਸੀ.ਏ. ਆਸਟ੍ਰੇਲੀਆ ਦੇ ਚਾਂਸਲਰ ਡਾ. ਗੈਰੀ ਮਲਹੋਤਰਾ ਨੇ ਸਹੀ ਪਾਈ¢ ਡਾ. ਜਗਦੀਪ ਸਿੰਘ ਨੇ ਇਸ ਮÏਕੇ ਬੋਲਦਿਆਂ ਕਿਹਾ ਕਿ ਇਹ ਇਕਰਾਰਨਾਮਾ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਅੰਤਰ-ਰਾਸ਼ਟਰੀ ਪੱਧਰ 'ਤੇ ਨਵੇਂ ਰਾਹ ਖੋਲ੍ਹੇਗਾ¢ ਉਨ੍ਹਾਂ ਕਿਹਾ ਕਿ ਇਸ ਸਾਂਝ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਅੰਤਰ-ਰਾਸ਼ਟਰੀ ਪੱਧਰ ਦੇ ਮÏਕੇ ਦੇਣਾ ਅਤੇ ਦੋਵਾਂ ਸੰਸਥਾਵਾਂ ਦਰਮਿਆਨ ਅਕਾਦਮਿਕ ਵਟਾਂਦਰੇ ਨੂੰ ਉਤਸ਼ਾਹਿਤ ਕਰਨਾ ਹੈ¢ ਉਨ੍ਹਾਂ ਕਿਹਾ ਕਿ ਇਸ ਸਮਝÏਤੇ ਨਾਲ਼ ਸਾਡੇ ਵਿਦਿਆਰਥੀਆਂ ਲਈ ਆਸਟ੍ਰੇਲੀਆ ਵਿੱਚ ਇੰਟਰਨਸ਼ਿਪ ਅਤੇ ਪਲੇਸਮੈਂਟ ਦੇ ਵੀ ਰਾਹ ਪੱਧਰੇ ਹੋਣਗੇ ¢ ਉਨ੍ਹਾਂ ਅੱਗੇ ਕਿਹਾ ਕਿ ?ਇਹ ਸਾਂਝ ਸਿਰਫ਼ ਪੜ੍ਹਾਈ ਤੱਕ ਸੀਮਤ ਨਹੀਂ ਰਹੇਗੀ, ਸਗੋਂ ਦੋਵਾਂ ਦੇਸ਼ਾਂ ਦੇ ਸੱਭਿਆਚਾਰਕ ਵਟਾਂਦਰੇ ਦਾ ਜ਼ਰੀਆ ਵੀ ਬਣੇਗੀ ¢ ਉਨ੍ਹਾਂ ਉਮੀਦ ਜਤਾਈ ਕਿ ਇਸ ਇਕਰਾਰਨਾਮੇ ਤਹਿਤ ਆਸਟ੍ਰੇਲੀਆ ਦੇ ਮਾਹਿਰ ਅਧਿਆਪਕ ਸਮੇਂ-ਸਮੇਂ 'ਤੇ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਆਨਲਾਈਨ ਅਤੇ ਆਫਲਾਈਨ ਮਾਧਿਅਮ ਰਾਹੀਂ ਸੰਬੋਧਨ ਕਰਨਗੇ ¢ ਉਨ੍ਹਾਂ ਸੰਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਸ ਇਕਰਾਰਨਾਮੇ ਦੀਆਂ ਸ਼ਰਤਾਂ ਨੂੰ ਅਮਲੀ ਰੂਪ ਦੇਣ ਲਈ ਯੋਜਨਾਵਾਂ ਬਣਾਈਆਂ ਜਾਣ¢ ਜ਼ਿਕਰਯੋਗ ਹੈ ਕਿ ਇਸ ਇਕਰਾਰਨਾਮੇ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿਚ ਛੇ-ਨੁਕਾਤੀ ਪ੍ਰੋਗਰਾਮ ਸ਼ਾਮਿਲ ਹੈ¢ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਵਿੱਚ ਪੜ੍ਹਨ ਅਤੇ ਉੱਥੋਂ ਦੇ ਕਾਰੋਬਾਰੀ ਮਾਹÏਲ ਨੂੰ ਸਮਝਣ, ਵਪਾਰ ਅਤੇ ਪ੍ਰਬੰਧਨ ਦੇ ਖੇਤਰ 'ਚ ਨਵੇਂ ਖੋਜ ਕਾਰਜ, ਨਵੀਨਤਮ ਅਧਿਆਪਨ ਵਿਧੀਆਂ ਸਿੱਖਣ ਦੇ ਮÏਕੇ ਮਿਲਣਗੇ¢ ਡਾ. ਗੈਰੀ ਮਲਹੋਤਰਾ ਨੇ ਵੀ ਇਸ ਮÏਕੇ ਭਾਰਤੀ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਸ਼ਲਾਘਾ ਕੀਤੀ ਅਤੇ ਉਮੀਦ ਜਤਾਈ ਕਿ ਇਹ ਅਕਾਦਮਿਕ ਸਾਂਝ ਲੰਮੇ ਸਮੇਂ ਤੱਕ ਸਿੱਖਿਆ ਦੇ ਖੇਤਰ ਵਿੱਚ ਮੀਲ ਪੱਥਰ ਸਾਬਤ ਹੋਵੇਗੀ¢ ਉਨ੍ਹਾਂ ਇਸ ਇਕਰਾਰਨਾਮੇ ਦੀਆਂ ਬਾਰੀਕੀਆਂ ਅਤੇ ਵਿਦਿਆਰਥੀਆਂ ਨੂੰ ਹੋਣ ਵਾਲ਼ੇ ਸਿੱਧੇ ਫਾਇਦਿਆਂ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਸ਼ੁਰੂਆਤੀ ਪੱਧਰ 'ਤੇ ਬਿਜ਼ਨਸ ਮੈਨੇਜਮੈਂਟ ਦੇ ਵਿਦਿਆਰਥੀ ਇਸ ਦਾ ਮੁੱਖ ਕੇਂਦਰ ਹੋਣਗੇ ¢ ਅਗਲੇਰੇ ਪੱਧਰ 'ਤੇ ਹੋਰ ਅਨੁਸ਼ਾਸਨਾਂ ਵਿੱਚ ਵੀ ਸਾਂਝੇਦਾਰੀ ਕਾਇਮ ਕੀਤੀ ਜਾਵੇਗੀ¢ ਉਨ੍ਹਾਂ ਕਿਹਾ ਕਿ ਸੰਬੰਧਤ ਪ੍ਰੋਗਰਾਮਾਂ ਲਈ ਵਿਦਿਆਰਥੀਆਂ ਦੀ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਮੈਰਿਟ (ਯੋਗਤਾ) ਦੇ ਆਧਾਰ 'ਤੇ ਹੋਵੇਗੀ¢ ਇਸ ਮÏਕੇ ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ, ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ ਸਮੇਤ ਵੱਖ-ਵੱਖ ਅਧਿਕਾਰੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਉਪ-ਕੁਲਪਤੀ ਡਾ. ਬੀ.ਐੱਸ. ਘੁੰਮਣ ਵੀ ਮÏਜੂਦ ਸਨ¢
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਦੀਆਂ ਚੰਗੀਆਂ ਨੀਤੀਆਂ ਨੂੰ ਪਸੰਦ ਕਰਦੇ ਲੋਕ ਹੋ ਰਹੇ ਅਕਾਲੀ ਦਲ 'ਚ ਸ਼ਾਮਿਲ-ਕਬੀਰ ਦਾਸ ਅਗਲੀ ਖ਼ਬਰ ਪਾਵਰਕਾਮ ਦੀ ਪਟਿਆਲਾ ਮਾਡਲ ਟਾਊਨ ਡਵੀਜ਼ਨ 'ਚ ਇੰਜੀ. ਸੁਖਚੈਨ ਕੌਰ ਐੱਸ.ਡੀ.ਓ. ਵਜੋਂ ਤਾਇਨਾਤ
Ad Position 24