ਪਟਿਆਲਾ, 2 ਮਾਰਚ (ਮਨਦੀਪ ਸਿੰਘ ਖਰੌੜ)-ਡਾ. ਦੀਪ ਸਿੰਘ ਵਲੋਂ ਜਿੱਥੇ ਹੁਣ ਤੱਕ 100 ਦੇ ਕਰੀਬ ਦੰਦਾਂ ਦੇ ਜਾਂਚ ਚੈੱਕਅਪ ਕੈਂਪ ਲਗਾਏ ਜਾ ਚੁੱਕੇ ਹਨ ਉੱਥੇ ਹੀ ਲੋੜਵੰਦ ਮਰੀਜ਼ਾਂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ | ਡਾਕਟਰ ਦੀਪ ਸਿੰਘ ਵਲੋਂ ਬਹੁਤ ਹੀ ਆਧੁਨਿਕ ਤਰੀਕੇ ਨਾਲ ਦਰਦ ਰਹਿਤ ਦੰਦ ਅਤੇ ਜਾੜ ਕੱਢੀ ਜਾਂਦੀ ਹੈ | ਉੱਥੇ ਹੀ ਮਰੀਜ਼ਾਂ ਨੂੰ ਦੰਦਾਂ ਨੂੰ ਵਧੀਆ ਮਜ਼ਬੂਤ ਅਤੇ ਸਿਹਤਮੰਦ ਰੱਖਣ ਲਈ ਸਮਝਾਇਆ ਜਾਂਦਾ ਹੈ | ਹੁਣ ਤੱਕ ਕਿੰਨੇ ਹੀ ਮਰੀਜ਼ਾਂ ਨੂੰ ਮੂੰਹ ਦੇ ਕੈਂਸਰ ਭਾਵ ਓਰਲ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਬਚਾਇਆ ਹੈ ਅਤੇ ਬੀੜੀ ਸਿਗਰਟ ਤੰਬਾਕੂ ਤੋਂ ਛਡਾ ਕੇ ਸਿੱਧੇ ਰਸਤੇ 'ਤੇ ਲਿਆਂਦਾ ਹੈ | ਇਸ ਤਰ੍ਹਾਂ ਦੀਆਂ ਸੇਵਾਵਾਂ ਲਗਾਤਾਰ ਜਾਰੀ ਹਨ | ਗੁਰੂ ਨਾਨਕ ਦੇਵ ਡੈਂਟਲ ਕੇਅਰ ਫ਼ੈਕਟਰੀ ਏਰੀਆ ਉਪਕਾਰ ਨਗਰ ਵਿਖੇ ਮਰੀਜ਼ ਨੂੰ ਸਹੀ ਸਲਾਹ ਦਿੱਤੀ ਜਾਂਦੀ ਹੈ ਅਤੇ ਸਹੀ ਇਲਾਜ ਕੀਤਾ ਜਾਂਦਾ ਹੈ | ਇਨ੍ਹਾਂ ਸੇਵਾਵਾਂ ਨੂੰ ਦੇਖਦੇ ਹੋਏ ਹਯਾਤ ਰੈਜ਼ੀਡੈਂਸੀ ਚੰਡੀਗੜ੍ਹ ਵਿਖੇ ਹੈਲਥ ਕੇਅਰ ਐਵਾਰਡ ਦੇ ਕੇ ਡਾਕਟਰ ਦੀਪ ਸਿੰਘ ਨੂੰ ਨਿਵਾਜਿਆ ਗਿਆ |