23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਪਹਾੜੀ ਇਲਾਕਿਆਂ 'ਚ ਕੈਂਪ ਲਾ ਕੇ ਆਏ ਵਿਦਿਆਰਥੀਆਂ ਦਾ ਕਾਲਜ ਪ੍ਰਬੰਧਕਾਂ ਵਲੋਂ ਸਵਾਗਤ

Ad Position 21
No active advertisement
ਕੈਂਪ 'ਚ ਹਿੱਸਾ ਲੈ ਕੇ ਆਏ ਵਿਦਿਆਰਥੀਆਂ ਨੂੰ ਮਿਲੇ ਸਰਟੀਫਿਕੇਟ ਦਿਖਾਉਂਦੇ ਹੋਏ ਅਤੇ ਮੌਜੂਦ ਕਾਲਜ ਪ੍ਰਬੰਧਕ | ਤਸਵੀਰ : ਜਗਦੀਸ਼ ਸਿੰਘ ਕੰਬੋਜ <br/> 04-03-2026
ਪਾਤੜਾਂ, 3 ਮਾਰਚ (ਜਗਦੀਸ਼ ਸਿੰਘ ਕੰਬੋਜ)-ਯੂਨੀਵਰਸਲ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਦੁਆਰਾ ਸ਼ਿਵਾਲਿਕ ਨੀਮ ਪਹਾੜੀ ਇਲਾਕਿਆਂ 'ਚ ਨੌਜਵਾਨਾਂ ਲਈ ਲਾਏ ਟ੍ਰੈਕਿੰਗ ਐਡਵੈਂਚਰ ਕੈਂਪ 'ਚ ਹਿੱਸਾ ਲਿਆ ਗਿਆ | 5 ਦਿਨਾਂ ਕੈਂਪ ਤੋਂ ਵਾਪਸ ਆਏ ਵਿਦਿਆਰਥੀਆਂ ਨੇ ਸਾਥੀਆਂ ਨਾਲ ਆਪਣੇ ਅਨੁਭਵ ਜਿੱਥੇ ਸਾਂਝੇ ਕੀਤੇ ਗਏ ਉੱਥੇ ਹੀ ਕੈਂਪ ਤੋਂ ਪਰਤੇ ਇਨ੍ਹਾਂ ਵਿਦਿਆਰਥੀਆਂ ਦਾ ਪ੍ਰਬੰਧਕਾਂ ਵਲੋਂ ਸਵਾਗਤ ਕੀਤਾ ਗਿਆ | ਯੂਨੀਵਰਸਲ ਕਾਲਜ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਕੈਂਪ 'ਚ ਪੰਜਾਬ ਦੇ ਪਹਾੜੀ ਖੇਤਰ ਦਾ ਤਜਰਬਾ ਹਾਸਲ ਕਰਨ ਦੇ ਨਾਲ-ਨਾਲ ਬਨਸਪਤੀ, ਵਾਤਾਵਰਨ ਅਤੇ ਭੂਗੋਲਿਕ ਸਥਿਤੀ ਬਾਰੇ ਜਾਣਕਾਰੀ ਮਿਲੀ ਹੈ | ਉਨ੍ਹਾਂ ਨੇ ਕਿਹਾ ਕਿ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਵਿਸ਼ੇਸ਼ ਸਕੱਤਰ ਸਰਬਜੀਤ ਸਿੰਘ ਆਈ.ਏ.ਐੱਸ. ਅਤੇ ਡਾਇਰੈਕਟਰ ਹਰਪ੍ਰੀਤ ਸਿੰਘ ਸੂਦਨ ਨੇ ਉਨ੍ਹਾਂ ਨੂੰ ਨਿਵੇਕਲਾ ਮੰਚ ਪ੍ਰਦਾਨ ਕਰਵਾਇਆ ਹੈ | ਉਨ੍ਹਾਂ ਦੱਸਿਆ ਇਕਾਂਤ ਜਗ੍ਹਾ ਉੱਪਰ ਪੰਜਾਬ ਦੇ ਨੀਮ ਪਹਾੜੀ ਇਲਾਕੇ 'ਚ ਪੰਛੀਆਂ ਦੀਆਂ ਮਨਮੋਹਕ ਆਵਾਜ਼ਾਂ ਦਾ ਆਨੰਦ ਮਾਣਦੇ ਹੋਏ 75 ਕਿੱਲੋਮੀਟਰ ਦੀ ਯਾਤਰਾ ਕੀਤੀ | ਮਿਰਜ਼ਾਪੁਰ ਵਿਖੇ ਜਾ ਕੇ ਐਡਵੈਂਚਰ ਗਤੀਵਿਧੀਆਂ ਦਾ ਲੁਤਫ਼ ਲਿਆ | ਉਨ੍ਹਾਂ ਦੱਸਿਆ ਕਿ ਕੈਂਪ ਕਮਾਡੈਂਟ ਸੰਜੀਵ ਸਿੰਗਲਾ ਅਤੇ ਕੈਂਪ ਇੰਚਾਰਜ ਬਲਜੀਤ ਸਿੰਘ ਅਕਲੀਆ ਦੀ ਪ੍ਰੇਰਨਾ ਸਦਕਾ ਖੇਡਾਂ, ਸਭਿਆਚਾਰਕ ਅਤੇ ਸਮਾਂ ਸਾਰਣੀ ਅਨੁਸਾਰ ਵੱਖ-ਵੱਖ ਗਤੀਵਿਧੀਆਂ 'ਚ ਦਿਲਚਸਪੀ ਨਾਲ ਹਿੱਸਾ ਲਿਆ | ਕੈਂਪ ਦੇ ਸਮਾਪਤੀ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਪੁੱਜੇ ਡਾ. ਜਤਿੰਦਰ ਸਿੰਘ ਗਿੱਲ ਡਿਪਟੀ ਡਾਇਰੈਕਟਰ ਉਚੇਰੀ ਸਿੱਖਿਆ ਨੇ ਅਜਿਹੇ ਕੈਂਪਾਂ ਦੀ ਚੋਣ ਕਰਨ ਲਈ ਸਰਕਾਰ ਦਾ ਧੰਨਵਾਦ ਕੀਤਾ | ਕਾਲਜ ਦੇ ਚੇਅਰਮੈਨ ਬਲਜੀਤ ਸਿੰਘ, ਵਾਈਸ ਚੇਅਰਮੈਨ ਵੀਰਇੰਦਰ ਸਿੰਘ ਧਾਲੀਵਾਲ, ਸੈਕਟਰੀ ਪਰਮਿੰਦਰ ਸਿੰਘ ਘੱਗਾ, ਡਾਇਰੈਕਟਰ ਡਾ. ਅਮਰੀਸ਼ ਧਵਨ ਅਤੇ ਕਾਲਜ ਦੇ ਪਿ੍ੰਸੀਪਲ ਯਾਦਵਿੰਦਰ ਸਿੰਘ ਵਲੋਂ ਕੈਂਪ 'ਚ ਜਾ ਕੇ ਆਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ 'ਚ ਨਵਾਂ ਉਤਸ਼ਾਹ ਤੇ ਉਮੰਗ ਪੈਦਾ ਕਰਦੇ ਹਨ |
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਟੌਹੜਾ ਦੀ ਯਾਦ 'ਚ ਪਿੰਡ ਟੌਹੜਾ ਵਿਖੇ 5, 6 ਮਾਰਚ ਨੂੰ ਹੋਵੇਗਾ 16ਵਾਂ ਟੌਹੜਾ ਕਬੱਡੀ ਕੱਪ- ਟੌਹੜਾ ਅਗਲੀ ਖ਼ਬਰ ਮੋਗਾ ਰੈਲੀ ਪੰਜਾਬ ਵਿਚ ਸੱਤਾ ਪਰਿਵਰਤਨ ਦਾ ਆਧਾਰ ਬਣੇਗੀ-ਡਾ. ਦਲਬੀਰ ਸਿੰਘ ਰੰਧਾਵਾ, ਕਾਲਾ ਅਫ਼ਗਾਨਾ
Ad Position 24