ਪਟਿਆਲਾ, 7 ਮਾਰਚ (ਮਨਦੀਪ ਸਿੰਘ ਖਰੌੜ)-ਸੰਗਰੂਰ-ਪਟਿਆਲਾ ਬਾਈਪਾਸ ਤੋਂ ਪੁੱਲ ਉਤਰੇ ਲੱਗੇ ਇਕ ਵਿਅਕਤੀ ਨੂੰ ਇਕ ਟਿੱਪਰ ਨੇ ਫੇਟ ਮਾਰ ਦਿੱਤੀ ਜਿਸ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿਸ ਨੂੰ ਡਾਕਟਰਾਂ ਨੂੰ ਮਿ੍ਤਕ ਕਰਾਰ ਦੇ ਦਿੱਤਾ | ਮਿ੍ਤਕ ਦੀ ਪਹਿਚਾਣ ਵਾਸੀ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ | ਉਕਤ ਸ਼ਿਕਾਇਤ ਚਤਰਾ ਸਿੰਘ ਨੇ ਥਾਣਾ ਪਸਿਆਣਾ ਵਿਚ ਦਰਜ ਕਰਵਾਈ ਕਿ ਉਸ ਦਾ ਪਿਤਾ ਸੰਗਰੂਰ-ਪਟਿਆਲਾ ਬਾਈਪਾਸ ਕੋਲ ਭਾਖੜਾ ਦਾ ਪੁੱਲ ਉਤਰਨ ਲੱਗਾ ਤਾਂ ਉਸ ਦੇ ਪਿਤਾ ਦੇ ਵਾਹਨ ਨੂੰ ਟੱਕਰ ਮਾਰ ਦਿੱਤੀ | ਜ਼ਖਮੀ ਹਾਲਤ ਵਿਚ ਜਦੋਂ ਉਸ ਦੇ ਪਿਤਾ ਨੂੰ ਰਾਜਿੰਦਰਾ ਹਸਪਤਾਲ ਲੈ ਕੇ ਤਾਂ ਡਾਕਟਰਾਂ ਨੂੰ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ | ਜਿਸ ਆਧਾਰ ਉਤੇ ਪੁਲਿਸ ਨੇ ਅਣਪਛਾਤੇ ਟਿੱਪਰ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਹੈ |
ਹਾਦਸੇ 'ਚ ਜ਼ਖਮੀ ਦੀ ਇਲਾਜ ਦੌਰਾਨ ਮੌਤ
ਅਜੀਤ ਡੈਸਕ
08-03-2026